ਬ੍ਰਿਟੇਨ ਦੀ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੂੰ ਮਿਲੀ ਧਮਕੀ

ਨਵੀਂ ਦਿੱਲੀ 6 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਬ੍ਰਿਟੇਨ ਦੀ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਫੋਨ ਤੇ ਗੱਲਬਾਤ ਕਰਦਿਆਂ ਕਿਹਾ ਕਿ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਸੁਰੱਖਿਆ ਵਧਾਉਣ ਲਈ ਮਜ਼ਬੂਰ ਹੋਣਾ ਪਿਆ ਹੈ ।

ਜਿਕਰਯੋਗ ਹੈ ਕਿ ਪ੍ਰੀਤ ਕੋਰ ਗਿੱਲ ਬਰਮਿੰਘਮ, ਐਜਬੈਸਟਨ ਤੋਂ ਵਿਰੋਧੀ ਲੇਬਰ ਪਾਰਟੀ ਦੇ ਸੰਸਦ ਮੈਂਬਰ ਹਨ। ਉਨ੍ਹਾਂ ਨੇ ਫੋਨ ਤੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ ਕਿਉਂਕਿ ਉਹ ਇੱਕ ਸੰਸਦ ਮੈਂਬਰ ਵਜੋਂ ਆਪਣੀਆਂ ਰੁਟੀਨ ਡਿਊਟੀਆਂ ਵਿੱਚ ਰੁੱਝੀ ਹੋਈ ਹੈ। “ਇਹ ਮੇਰੇ ਲਈ ਬਹੁਤ ਡੂੰਘੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਮੈਂ ਹਰ ਸਮੇਂ ਹਲਕੇ ਵਿੱਚ ਆਪਣੀਆਂ ਧੀਆਂ ਨਾਲ ਰਹਿੰਦੀ ਹਾਂ। ਮੇਰਾ ਪਰਿਵਾਰ ਉੱਥੇ ਰਹਿੰਦਾ ਹੈ ਇਸ ਲਈ ਇਸ ਧਮਕੀ ਨੇ ਮੈਨੂੰ ਚਿੰਤਤ ਕਰ ਦਿੱਤਾ ਹੈ।

