ਵਿੱੱਕੀ ਗੌਂਡਰ ਗੈਂਗ ਦੀ ਲਾਰੈਂਸ ਤੇ ਗੋਲਡੀ ਨੂੰ ਧਮਕੀ, ਕਹਿੰਦੇ – ਹਿੰਮਤ ਹੈ ਖਾਲਿਸਤਾਨ ਖਿਲਾਫ਼ ਕਦਮ ਚੁੱਕਣ ਦੀ, ਪਹਿਲਾਂ ਸਾਡੇ ਨਾਲ ਤਾਂ ਨਜਿੱਠ ਲਓ
ਵੀਓਪੀ ਬਿਊਰੋ – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਨੂੰ ਗੌਂਡਰ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਧਮਕੀ ਦਿੱਤੀ ਹੈ। ਗੈਂਗ ਨੇ ਲਿਖਿਆ ਕਿ ਲਾਰੈਂਸ ਅਤੇ ਗੋਲਡੀ ਗੱਦਾਰ ਸਨ। ਉਨ੍ਹਾਂ ਅੱਗੇ ਲਿਖਿਆ ਕਿ ਲਾਰੈਂਸ ਕੌਣ ਹੈ ਜੋ ਖਾਲਿਸਤਾਨ ਨਹੀਂ ਬਣਨ ਦੇਵੇਗਾ।
ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦਿਆਂ ਗੈਂਗਸਟਰਾਂ ਨੇ ਲਿਖਿਆ ਕਿ ਲਾਰੈਂਸ ਜੇਲ੍ਹ ਵਿੱਚ ਬੈਠ ਕੇ ਗੱਲ ਕਰ ਰਿਹਾ ਹੈ, ਜੇਕਰ ਉਸ ਵਿੱਚ ਸੱਚਮੁੱਚ ਹਿੰਮਤ ਹੈ ਤਾਂ ਬਾਹਰ ਆ ਕੇ ਉਨ੍ਹਾਂ ਨਾਲ ਲੜੇ। ਗੋਲਡੀ ਬਦਮਾਸ਼ ਬਣ ਰਿਹਾ ਹੈ, ਪਰ ਉਸ ਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਵੀ ਨਹੀਂ ਲਿਆ।