ਅੰਪਾਇਰ ਨੂੰ No Ball ਦੇਣੀ ਮਹਿੰਗੀ ਪੈ ਗਈ , ਤੈਸ਼ ਆਏ ਖਿਡਾਰੀ ਨੇ ਕਰ’ਤਾ ਕਾਰਾ, ਚਾਕੂ ਮਾਰ ਮਾਰ ਉਤਾਰਿਆ ਮੌਤ ਦੇ ਘਾਟ

ਅੰਪਾਇਰ ਨੂੰ No Ball ਦੇਣੀ ਮਹਿੰਗੀ ਪੈ ਗਈ , ਤੈਸ਼ ਆਏ ਖਿਡਾਰੀ ਨੇ ਕਰ’ਤਾ ਕਾਰਾ, ਚਾਕੂ ਮਾਰ ਮਾਰ ਉਤਾਰਿਆ ਮੌਤ ਦੇ ਘਾਟ


ਵੀਓਪੀ ਬਿਊਰੋ, ਨੈਸ਼ਨਲ- ਕ੍ਰਿਕਟ ਮੈਚ ਖੇਡਦਿਆਂ ਅੰਪਾਇਰ ਨੇ ਨੌ ਬਾਲ ਦੇ ਦਿੱਤੀ ਤਾਂ ਗੇਂਦਬਾਜ਼ ਤੈਸ਼ ਵਿਚ ਆ ਗਿਆ। ਉਸ ਨੇ ਚਾਕੂ ਮਾਰ ਕੇ ਬੈਟ ਨਾਲ ਕੁੱਟ-ਕੁੱਟ ਕੇ ਅੰਪਾਇਰ ਦਾ ਕਤਲ ਕਰ ਦਿੱਤਾ। ਇਹ ਮਾਮਲਾ ਓਡੀਸ਼ਾ ਦੇ ਕਟਕ ਦੇ ਪਿੰਡ ਚੌਦਵਾਰ ਦਾ ਹੈ।
ਐਤਵਾਰ ਨੂੰ ਕਟਕ ਦੇ ਚੌਦਵਾਰ ‘ਚ ਖੇਡੇ ਗਏ ਮੈਚ ਦੌਰਾਨ ਅੰਪਾਇਰ ਦੀ ਸਿਰਫ ਇਸ ਲਈ ਹੱਤਿਆ ਕਰ ਦਿੱਤੀ ਗਈ ਕਿਉਂਕਿ ਉਸ ਨੇ ਗੇਂਦਬਾਜ਼ ਦੀ ਗੇਂਦ ਨੂੰ ਨੋ ਬਾਲ ਕਰਾਰ ਦੇ ਦਿੱਤਾ ਸੀ। ਅੰਪਾਇਰ ਨੂੰ ਚਾਕੂ ਮਾਰ ਕੇ ਅਤੇ ਬੱਲੇ ਨਾਲ ਕੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਰਨ ਵਾਲੇ ਵਿਅਕਤੀ ਦਾ ਨਾਂ ਚੌਦਵਾਰ ਮਹਿਸ਼ਾਨੰਦ ਪੰਚਾਇਤ ਦਾ 22 ਸਾਲਾ ਨੌਜਵਾਨ ਲੱਕੀ ਰਾਉਤ ਹੈ।


ਜਾਣਕਾਰੀ ਅਨੁਸਾਰ ਚੌਦਵਾਰ ਇਲਾਕੇ ਵਿੱਚ ਐਤਵਾਰ ਨੂੰ ਦੋ ਟੀਮਾਂ ਵਿਚਾਲੇ ਕ੍ਰਿਕਟ ਮੈਚ ਖੇਡਿਆ ਜਾ ਰਿਹਾ ਸੀ। ਇਸ ਮੈਚ ਵਿੱਚ ਅੰਪਾਇਰ ਬਣੇ ਲੱਕੀ ਨੇ ਗੇਂਦਬਾਜ਼ ਵੱਲੋਂ ਸੁੱਟੀ ਗਈ ਗੇਂਦ ਨੂੰ ਨੋ ਬਾਲ ਕਰਾਰ ਦਿੱਤਾ। ਜਿਵੇਂ ਹੀ ਅੰਪਾਇਰ ਲੱਕੀ ਨੇ ਨੋ ਬਾਲ ਦਿੱਤੀ ਤਾਂ ਗੇਂਦਬਾਜ਼ੀ ਕਰ ਰਹੀ ਟੀਮ ਦੇ ਇਕ ਖਿਡਾਰੀ ਨੇ ਉਸ ‘ਤੇ ਹਮਲਾ ਕਰ ਦਿੱਤਾ।ਖਿਡਾਰੀ ਨੇ ਲੱਕੀ ‘ਤੇ ਬੈਟ ਤੇ ਚਾਕੂ ਨਾਲ ਕਈ ਵਾਰ ਕੀਤੇ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਗੰਭੀਰ ਹਾਲਤ ‘ਚ ਇਲਾਜ ਲਈ ਐੱਸਸੀਬੀ ਮੈਡੀਕਲ ‘ਚ ਦਾਖਲ ਕਰਵਾਇਆ ਗਿਆ ਪਰ ਉੱਥੇ ਮੌਜੂਦ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਹਾਲਾਂਕਿ ਇਸ ਘਟਨਾ ‘ਚ ਅੰਪਾਇਰ ‘ਤੇ ਹਮਲਾ ਕਰਨ ਵਾਲੇ ਨੌਜਵਾਨ ਨੂੰ ਪਿੰਡ ਵਾਸੀਆਂ ਨੇ ਕਾਬੂ ਕਰ ਲਿਆ। ਇਸ ਸਬੰਧੀ ਸੂਚਨਾ ਮਿਲਦੇ ਹੀ ਥਾਣਾ ਚੌਂਕੜਾ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।

error: Content is protected !!