Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
April
4
ਇੰਸਟਾ ‘ਤੇ ਅੱਧ ਨੰਗੀ ਹੋ ਕੇ ਬਣਾਉਂਦੀ ਸੀ ਰੀਲ, ਕਾਰੋਬਾਰੀਆਂ ਨੂੰ ਹਨੀਟ੍ਰੈਪ ‘ਚ ਫਸਾ ਕੇ ਮੰਗਦੀ ਸੀ ਕਰੋੜਾਂ ਦੀ ਫਿਰੌਤੀ, ਇੰਝ ਕਾਬੂ ਆਈ ‘ਬਲੈਕਮੇਲਰ ਹਸੀਨਾ’
jalandhar
Latest News
National
Punjab
ਇੰਸਟਾ ‘ਤੇ ਅੱਧ ਨੰਗੀ ਹੋ ਕੇ ਬਣਾਉਂਦੀ ਸੀ ਰੀਲ, ਕਾਰੋਬਾਰੀਆਂ ਨੂੰ ਹਨੀਟ੍ਰੈਪ ‘ਚ ਫਸਾ ਕੇ ਮੰਗਦੀ ਸੀ ਕਰੋੜਾਂ ਦੀ ਫਿਰੌਤੀ, ਇੰਝ ਕਾਬੂ ਆਈ ‘ਬਲੈਕਮੇਲਰ ਹਸੀਨਾ’
April 4, 2023
Voice of Punjab
ਇੰਸਟਾ ‘ਤੇ ਅੱਧ ਨੰਗੀ ਹੋ ਕੇ ਬਣਾਉਂਦੀ ਸੀ ਰੀਲ, ਕਾਰੋਬਾਰੀਆਂ ਨੂੰ ਹਨੀਟ੍ਰੈਪ ‘ਚ ਫਸਾ ਕੇ ਮੰਗਦੀ ਸੀ ਕਰੋੜਾਂ ਦੀ ਫਿਰੌਤੀ, ਇੰਝ ਕਾਬੂ ਆਈ ‘ਬਲੈਕਮੇਲਰ ਹਸੀਨਾ’
ਲੁਧਿਆਣਾ (ਵੀਓਪੀ ਬਿਊਰੋ): ਲੁਧਿਆਣਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇੱਥੋਂ ਪੁਲਿਸ ਨੇ ਬਲੈਕਮੇਲਰ ਹਸੀਨਾ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਪੁਲਿਸ ਨੇ ਸੋਸ਼ਲ ਮੀਡੀਆ ਸਟਾਰ ਅਤੇ ਇੰਸਟਾਗ੍ਰਾਮ ਯੂਜ਼ਰ ਨੂੰ ਬਲੈਕਮੇਲ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਇਹ ਬਲੈਕਮੇਲਰ ਹਸੀਨਾ ਅੱਧ-ਨੰਗੇ ਹੋ ਕੇ ਇੰਸਟਾਗ੍ਰਾਮ ‘ਤੇ ਰੀਲ ਪਾ ਕੇ ਕਾਰੋਬਾਰੀਆਂ ਨੂੰ ਫਸਾਉਂਦੀ ਸੀ। ਫਿਰ ਉਹ ਉਸ ਨਾਲ ਗੱਲ ਕਰਦੀ ਅਤੇ ਉਸ ਦੀ ਨਗਨ ਫੋਟੋ ਭੇਜਦੀ। ਹਨੀਟ੍ਰੈਪ ‘ਚ ਫਸਣ ਤੋਂ ਬਾਅਦ ਬਦਨਾਮੀ ਦਾ ਡਰ ਦਿਖਾ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਗੀ ਸੀ। ਜੇਕਰ ਕੋਈ ਪੈਸੇ ਨਾ ਦਿੰਦਾ ਤਾਂ ਉਸ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਦਿਵਾਉਂਦੀ ਸਨ।
ਦੋਸ਼ ਹੈ ਕਿ ਇਹ ਲੜਕੀ ਇਕ ਕਾਰੋਬਾਰੀ ਨੂੰ ਬਲੈਕਮੇਲ ਕਰ ਕੇ 2 ਕਰੋੜ ਰੁਪਏ ਦੀ ਮੰਗ ਕਰ ਰਹੀ ਸੀ। ਲੁਧਿਆਣਾ ਦੇ ਮਾਡਲ ਟਾਊਨ ਥਾਣੇ ਵੱਲੋਂ ਬਲੈਕਮੇਲਿੰਗ ਦੇ ਦੋਸ਼ ਹੇਠ ਲੜਕੀ ਖ਼ਿਲਾਫ਼ ਧਾਰਾ 384 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਕੇਸ ਵਿੱਚ ਉਸਦੇ ਦੋ ਅਣਪਛਾਤੇ ਸਾਥੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
19 ਜਨਵਰੀ 2023 ਨੂੰ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਕਾਰੋਬਾਰੀ ਗੁਰਬੀਰ ਸਿੰਘ ਨੇ ਦੱਸਿਆ ਸੀ ਕਿ 16 ਨਵੰਬਰ 2022 ਨੂੰ ਉਸ ਦੇ ਮੋਬਾਈਲ ‘ਤੇ ਕਿਸੇ ਅਣਪਛਾਤੇ ਨੰਬਰ ਤੋਂ ਵਟਸਐਪ ‘ਤੇ ਕਾਲ ਆਈ। ਕਾਲ ਕਰਨ ਵਾਲਿਆਂ ਨੇ ਲੜਕੀ ਨਾਲ ਚੈਟ ਵਾਇਰਲ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਅਜਿਹਾ ਕਰਨ ਤੋਂ ਰੋਕਣ ਲਈ 2 ਕਰੋੜ ਰੁਪਏ ਦੀ ਮੰਗ ਕੀਤੀ। ਬਲੈਕਮੇਲਿੰਗ ਤੋਂ ਤੰਗ ਆ ਕੇ ਉਸ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਜਾਂਚ ਦੌਰਾਨ ਪਤਾ ਲੱਗਾ ਕਿ ਫੋਨ ਕਰਨ ਵਾਲੇ ਲੜਕੀ ਦੇ ਸਾਥੀ ਸਨ। ਇਸ ਤੋਂ ਬਾਅਦ ਕਾਰਵਾਈ ਕਰਦਿਆਂ ਅੱਜ ਪੁਲਿਸ ਨੇ ਲੜਕੀ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Post navigation
ਪੰਜਾਬ ਪੁਲਿਸ ‘ਚ ਤਾਇਨਾਤ ASI ਨੇ ਆਪਣੀ ਘਰਵਾਲੀ ਤੇ 19 ਸਾਲ ਦੇ ਜਵਾਨ ਪੁੱਤਰ ਨੂੰ ਗੋਲੀਆਂ ਨਾਲ ਭੁੰਨਿਆ
‘ਅ੍ਰਮਿਤ ਛੱਕੋ, ਸਿੰਘ ਸਜੋ’ ਦੇ ਹੋਕੇ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ‘ਖਾਲਸਾਈ ਮਾਰਚ’ ਦੀ ਹੋਈ ਆਰੰਭਤਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us