Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
April
4
ਆਪਣੇ ਪਿੰਡ ਵਾਲਿਆਂ ਨੇ ਘੇਰੀ ਕੇਂਦਰੀ ਮੰਤਰੀ ਸੀਤਾਰਮਨ, ਕਿਹਾ, ਮਹਿੰਗੇ ਹੋਏ ਸਿਲੰਡਰਾਂ ਦੀ ਕੀਮਤ ਘੱਟ ਕਰੋ
Latest News
National
Politics
ਆਪਣੇ ਪਿੰਡ ਵਾਲਿਆਂ ਨੇ ਘੇਰੀ ਕੇਂਦਰੀ ਮੰਤਰੀ ਸੀਤਾਰਮਨ, ਕਿਹਾ, ਮਹਿੰਗੇ ਹੋਏ ਸਿਲੰਡਰਾਂ ਦੀ ਕੀਮਤ ਘੱਟ ਕਰੋ
April 4, 2023
Voice of Punjab
ਆਪਣੇ ਪਿੰਡ ਵਾਲਿਆਂ ਨੇ ਘੇਰੀ ਕੇਂਦਰੀ ਮੰਤਰੀ ਸੀਤਾਰਮਨ, ਕਿਹਾ, ਮਹਿੰਗੇ ਹੋਏ ਸਿਲੰਡਰਾਂ ਦੀ ਕੀਮਤ ਘੱਟ ਕਰੋ
ਵੀਓਪੀ ਬਿਊਰੋ, ਨੈਸ਼ਨਲ-ਰਸੋਈ ਗੈਸ ਦੀ ਲਗਾਤਾਰ ਵਧਦੀ ਕੀਮਤ ਨੂੰ ਲੈ ਕੇ ਲੋਕਾਂ ਵਿਚ ਕੇਂਦਰ ਸਰਕਾਰ ਖਿਲਾਫ਼ ਰੋਸ ਤੇ ਗੁੱਸਾ ਹੈ। ਇਹ ਗੁੱਸਾ ਉਸ ਵੇਲੇ ਨਜ਼ਰ ਆਇਆ ਜਦੋਂ ਆਪਣੇ ਪਿੰਡ ਦਾ ਦੌਰਾ ਕਰਨ ਪੁੱਜੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਔਰਤਾਂ ਸਮੇਤ ਲੋਕਾਂ ਨੇ ਘੇਰ ਲਿਆ ਤੇ ਕਿਹਾ, ‘ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ, ਇਨ੍ਹਾਂ ਨੂੰ ਘੱਟ ਕਰੋ।
ਔਰਤਾਂ ਦੀ ਇਸ ਬੇਨਤੀ ਉਤੇ ਵਿੱਤ ਮੰਤਰੀ ਨੇ ਉਨ੍ਹਾਂ ਨੂੰ ਸੰਤੁਸ਼ਟ ਕਰਨ ਲਈ ਆਪਣਾ ਤਰਕ ਦਿੱਤਾ ਅਤੇ ਦੱਸਿਆ ਕਿ ਰਸੋਈ ਗੈਸ ਕਿਉਂ ਮਹਿੰਗੀ ਹੋ ਗਈ ਹੈ ਅਤੇ ਇਸ ਦੀਆਂ ਕੀਮਤਾਂ ਕਦੋਂ ਹੇਠਾਂ ਆ ਸਕਦੀਆਂ ਹਨ।
ਵਿੱਤ ਮੰਤਰੀ ਤਾਮਿਲਨਾਡੂ ਦੇ ਕਾਂਚੀਪੁਰਮ ਜ਼ਿਲ੍ਹੇ ਦੇ ਆਪਣੇ ਪਿੰਡ ਪਾਜ਼ਹੀਆਸ਼ਿਵਰਮ ਪਹੁੰਚੇ ਸਨ। ਇੱਥੋਂ ਉਨ੍ਹਾਂ ਨੇ 2024 ਦੀਆਂ ਆਮ ਚੋਣਾਂ ਲਈ ‘ਵਾਲ ਟੂ ਵਾਲ’ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਆਪਣੇ ਸਾਹਮਣੇ ਦੇਖ ਕੇ ਔਰਤਾਂ ਨੇ ਉਨ੍ਹਾਂ ਨੂੰ ਰਸੋਈ ਗੈਸ ਸਸਤੀ ਕਰਨ ਦੀ ਅਪੀਲ ਕੀਤੀ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਰਸੋਈ ਗੈਸ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ ਅਤੇ ਇੱਕ ਭਰੇ ਸਿਲੰਡਰ ਦੀ ਕੀਮਤ 1100 ਰੁਪਏ ਹੋ ਗਈ ਹੈ।
ਆਪਣੇ ਪਿੰਡ ਦਾ ਦੌਰਾ ਕਰਨ ਆਏ ਕੇਂਦਰੀ ਵਿੱਤ ਮੰਤਰੀ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿਲ ਰਿਹਾ ਹੈ। ਇਸ ਤੋਂ ਬਾਅਦ ਘਰੇਲੂ ਔਰਤਾਂ ਦੇ ਇੱਕ ਸਮੂਹ ਨੇ ਉਨ੍ਹਾਂ ਨਾਲ ਰਸੋਈ ਗੈਸ ਸਬੰਧੀ ਗੱਲਬਾਤ ਕੀਤੀ।
ਉਨ੍ਹਾਂ ਦਾ ਇੱਕੋ ਇੱਕ ਸਵਾਲ ਸੀ ਕਿ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਜਾਵੇ, ਤਾਂ ਜੋ ਉਨ੍ਹਾਂ ਦਾ ਬਜਟ ਨਾ ਵਿਗੜ ਜਾਵੇ। ਇਸ ਮੰਗ ਨੂੰ ਲੈ ਕੇ ਪਿੰਡ ਦੀਆਂ ਸਾਰੀਆਂ ਔਰਤਾਂ ਨੇ ਕਾਫੀ ਸਮੇਂ ਤੱਕ ਨਿਰਮਲਾ ਸੀਤਾਰਮਨ ਦਾ ਘਿਰਾਓ ਕੀਤਾ।
Post navigation
ਟਵਿਟਰ ਦੇ ‘ਬਲੂ ਬਰਡ’ ਨੂੰ ਨਿਗਲ ਗਿਆ ‘ਡੌਗੀ’
5 ਅਪ੍ਰੈਲ ਨੂੰ ਸੀ ਵਿਆਹ, ਗਲ ਵਰਮਾਲਾ ਪਾਉਣ ਦੀ ਥਾਂ ਲਾਇਆ ਮੌਤ ਨੂੰ ਗਲੇ, ਖੁਸ਼ੀਆਂ ਗਮੀਆਂ ਵਿਚ ਬਦਲੀਆਂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us