Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
April
4
ਅਨੋਖਾ GIFT; ਵਰ੍ਹੇਗੰਢ ਮੌਕੇ ਚੰਨ ਉਤੇ ਜ਼ਮੀਨ ਖ਼ਰੀਦ ਕੇ ਪਤਨੀ ਦੇ ਕਰਵਾ’ਤੀ ਨਾਂ
Latest News
National
ਅਨੋਖਾ GIFT; ਵਰ੍ਹੇਗੰਢ ਮੌਕੇ ਚੰਨ ਉਤੇ ਜ਼ਮੀਨ ਖ਼ਰੀਦ ਕੇ ਪਤਨੀ ਦੇ ਕਰਵਾ’ਤੀ ਨਾਂ
April 4, 2023
Voice of Punjab
ਅਨੋਖਾ GIFT; ਵਰ੍ਹੇਗੰਢ ਮੌਕੇ ਚੰਨ ਉਤੇ ਜ਼ਮੀਨ ਖ਼ਰੀਦ ਕੇ ਪਤਨੀ ਦੇ ਕਰਵਾ’ਤੀ ਨਾਂ
ਵੀਓਪੀ ਬਿਊਰੋ, ਨੈਸ਼ਨਲ-ਵਰ੍ਹੇਗੰਢ ਮੌਕੇ ਇਕ ਭਾਰਤੀ ਨੇ ਆਪਣੀ ਵਰ੍ਹੇਗੰਢ ਵਾਲੇ ਦਿਨ ਪਤਨੀ ਨੂੰ ਕੋਈ ਗਹਿਣਾ ਨਹੀਂ , ਕੋਈ ਕਾਰਨ ਨਹੀਂ ਬਲਕਿ ਚੰਦਰਮਾ ਉਤੇ ਜ਼ਮੀਨ ਖਰੀਦ ਕੇ ਆਪਣੀ ਪਤਨੀ ਦੇ ਨਾਂ ਕਰਵਾ ਦਿੱਤੀ ਹੈ। ਹਰਿਆਣਾ ਦੇ ਸਿਰਸਾ ਕਾਗਦਾਣਾ ਦੇ ਰਹਿਣ ਵਾਲੇ ਕ੍ਰਿਸ਼ਨ ਕੁਮਾਰ ਰੁਹਿਲ ਨੇ ਆਪਣੀ ਪਤਨੀ ਸਰਿਤਾ ਨੂੰ ਇਹ ਅਨੋਖਾ ਤੋਹਫਾ ਦਿੱਤਾ ਹੈ। ਉਸ ਨੇ ਆਪਣੀ ਸਿਲਵਰ ਜੁਬਲੀ ਯਾਨੀ ਵਿਆਹ ਦੀ 25ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਆਪਣੀ ਪਤਨੀ ਨੂੰ ‘ਚੰਨ ਦਾ ਟੁਕੜਾ’ਤੋਹਫ਼ਾ ਦਿੱਤਾ ਹੈ। ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਚੰਨ ‘ਤੇ ਖਰੀਦੀ ਗਈ ਇਹ ਜ਼ਮੀਨ ਪੂਰੀ ਤਰ੍ਹਾਂ ਲੀਗਲ ਹੈ।
ਪਤੀ ਕ੍ਰਿਸ਼ਨ ਕੁਮਾਰ ਨੇ ਦੱਸਿਆ- 3 ਅਪ੍ਰੈਲ ਨੂੰ ਸਾਡੇ ਵਿਆਹ ਦੀ ਵਰ੍ਹੇਗੰਢ ਸੀ। ਹਰ ਕੋਈ ਪਤਨੀ ਨੂੰ ਕਾਰ ਜਾਂ ਗਹਿਣੇ ਵਰਗੀਆਂ ਚੀਜ਼ਾਂ ਗਿਫਟ ਕਰਦਾ ਹੈ। ਮੈਂ ਕੁਝ ਵੱਖਰਾ ਦੇਣਾ ਚਾਹੁੰਦਾ ਸੀ। ਇਸ ਬਾਰੇ ਬਹੁਤ ਸੋਚਿਆ ਅਤੇ ਫਿਰ ਚੰਦਰਮਾ ਉਤੇ ਜ਼ਮੀਨ ਖਰੀਦਣ ਦਾ ਵਿਚਾਰ ਆਇਆ। ਵਰ੍ਹੇਗੰਢ ਦੇ ਤੋਹਫ਼ੇ ਵਜੋਂ, ਉਸਨੇ ਚੰਦਰਮਾ ਉਤੇ ਪਲਾਟ ਦਾ ਸਰਟੀਫਿਕੇਟ ਆਪਣੀ ਪਤਨੀ ਨੂੰ ਸੌਂਪਿਆ।
ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਜਿਵੇਂ ਹੀ ਚੰਦ ਉਤੇ ਪਲਾਟ ਖਰੀਦਣ ਦਾ ਵਿਚਾਰ ਆਇਆ ਤਾਂ ਉਸ ਨੇ ਇਸ ਬਾਰੇ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ। ਉਹ ਚਾਹੁੰਦਾ ਸੀ ਕਿ ਉਸ ਦੀ ਪਤਨੀ ਲਈ ਚੰਦਰਮਾ ‘ਤੇ ਖਰੀਦੀ ਜ਼ਮੀਨ ਪੂਰੀ ਤਰ੍ਹਾਂ ਕਾਨੂੰਨੀ ਹੋਵੇ। ਇਸ ਦੇ ਲਈ ਉਸ ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀ ਫਰਮ ਲੂਨਾ ਸੋਸਾਇਟੀ ਇੰਟਰਪਨੈਸ਼ਨਲ ਦਾ ਪਤਾ ਲੱਗਾ। ਉਸ ਨੇ ਕੰਪਨੀ ਨਾਲ ਸੰਪਰਕ ਕੀਤਾ ਅਤੇ ਫਿਰ ਚੰਦਰਮਾ ‘ਤੇ ਜ਼ਮੀਨ ਖਰੀਦੀ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਜ਼ਮੀਨ ਪੂਰੀ ਤਰ੍ਹਾਂ ਕਾਨੂੰਨੀ ਹੈ। ਇਹ ਫਰਮ ਕਾਨੂੰਨੀ ਤੌਰ ‘ਤੇ ਚੰਦਰਮਾ ਉਤੇ ਜ਼ਮੀਨ ਖਰੀਦਣ ਵਾਲਿਆਂ ਨੂੰ ਨਾਗਰਿਕਤਾ ਵੀ ਦਿੰਦੀ ਹੈ। ਜੇਕਰ ਖਰੀਦਦਾਰ ਚਾਹੇ ਤਾਂ ਉਹ ਇਸ ਜ਼ਮੀਨ ਨੂੰ ਬਾਅਦ ਵਿੱਚ ਵੇਚ ਵੀ ਸਕਦਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਦੀ ਕੀਮਤ ਬਾਰੇ ਕੁਝ ਨਹੀਂ ਦੱਸਿਆ। ਕ੍ਰਿਸ਼ਨ ਕੁਮਾਰ ਦੀ ਪਤਨੀ ਸਰਿਤਾ ਨੇ ਕਿਹਾ ਕਿ ਮੈਨੂੰ ਵਿਆਹ ਦੀ ਵਰ੍ਹੇਗੰਢ ‘ਤੇ ਅਜਿਹੇ ਖਾਸ ਤੋਹਫੇ ਦੀ ਉਮੀਦ ਨਹੀਂ ਸੀ। ਅਚਾਨਕ ਮੇਰੇ ਪਤੀ ਨੇ ਚੰਦਰਮਾ ‘ਤੇ ਜ਼ਮੀਨ ਦੇ ਦਸਤਾਵੇਜ਼ ਦਿੱਤੇ, ਇਹ ਮੇਰੇ ਲਈ ਬਹੁਤ ਹੈਰਾਨੀ ਅਤੇ ਖੁਸ਼ੀ ਵਾਲੀ ਗੱਲ ਸੀ।
Post navigation
5 ਅਪ੍ਰੈਲ ਨੂੰ ਸੀ ਵਿਆਹ, ਗਲ ਵਰਮਾਲਾ ਪਾਉਣ ਦੀ ਥਾਂ ਲਾਇਆ ਮੌਤ ਨੂੰ ਗਲੇ, ਖੁਸ਼ੀਆਂ ਗਮੀਆਂ ਵਿਚ ਬਦਲੀਆਂ
ਵਿਆਹ ਮੌਕੇ ਤੋਹਫੇ ਵਿਚ ਦਿੱਤੀ ਮੌਤ, ਮਿਊਜ਼ਿਕ ਸਿਸਟਮ ਨੂੰ ਆਨ ਕਰਦਿਆਂ ਹੀ ਹੋਇਆ ਧਮਾਕਾ, ਲਾੜੇ ਤੇ ਭਰਾ ਦੀ ਮੌਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us