Skip to content
Saturday, December 21, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
May
10
ਸਿਹਤ ਮੰਤਰੀ ਨੇ ਲਿਆ ਹੜਤਾਲ ਕਰਨ ਦਾ ਬਦਲਾ, ਕਾਮਿਆਂ ਦੀ ਜਗ੍ਹਾਂ ਰੱਖੇ ਜਾਣਗੇ 1000 ਰੁਪਏ ‘ਚ ਨਵੇਂ ਵਲੰਟੀਅਰ
jalandhar
Punjab
ਸਿਹਤ ਮੰਤਰੀ ਨੇ ਲਿਆ ਹੜਤਾਲ ਕਰਨ ਦਾ ਬਦਲਾ, ਕਾਮਿਆਂ ਦੀ ਜਗ੍ਹਾਂ ਰੱਖੇ ਜਾਣਗੇ 1000 ਰੁਪਏ ‘ਚ ਨਵੇਂ ਵਲੰਟੀਅਰ
May 10, 2021
Voice of Punjab
ਸਿਹਤ ਮੰਤਰੀ ਨੇ ਲਿਆ ਹੜਤਾਲ ਕਰਨ ਦਾ ਬਦਲਾ, ਕਾਮਿਆਂ ਦੀ ਜਗ੍ਹਾਂ ਰੱਖੇ ਜਾਣਗੇ 1000 ਰੁਪਏ ‘ਚ ਨਵੇਂ ਵਲੰਟੀਅਰ
ਚੰਡੀਗੜ੍ਹ (ਵੀਓਪੀ ਬਿਊਰੋ) – ਕੋਰੋਨਾ ਕਾਲ ਦੁਰਾਨ ਸਿਹਤ ਕਾਮਿਆਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਕਾਮੇ ਕਈ ਦਿਨਾਂ ਤੋਂ ਹੜਤਾਲ ਉਪਰ ਚੱਲ ਰਹੇ ਹਨ। ਲੰਘੇ ਦਿਨ ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਡਾਇਰੈਕਟਰ ਮਿਸ਼ਨ ਵੱਲੋਂ ਹੜਤਾਲ ‘ਤੇ ਗਏ ਕਰਮੀਆਂ ਨੂੰ ਮੁੜ ਡਿਊਟੀ ਜੁਆਇਨ ਕਰਨ ਲਈ ਕਿਹਾ ਸੀ ਜਦੋਂ ਕਾਮੇ ਨੇ ਮੰਗ ਪੂਰੀ ਨਾ ਹੋਣ ‘ਤੇ ਮਨ੍ਹਾਂ ਕਰ ਦਿੱਤਾ ਤਾਂ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਨੈਸ਼ਨਲ ਹੈਲਥ ਮਿਸ਼ਨ ਦੇ ਸਿਹਤ ਕਾਮਿਆਂ ਦੀ ਜਗ੍ਹਾ ਵਲੰਟੀਅਰ ਸਟਾਫ਼ ਰੱਖਣ ਦੀ ਤਜਵੀਜ਼ ਦੇ ਦਿੱਤੀ ਹੈ, ਇਸ ਫੈਸਲੇ ਨਾਲ ਐਨਐਚਐਮ ਦੇ ਕਾਮਿਆਂ ਨੂੰ ਨਵੀਂ ਚਿੰਤਾ ਨੇ ਘੇਰਾ ਪਾ ਲਿਆ ਹੈ।
ਨਵੇਂ ਆਰਡਰ ਮੁਤਾਬਕ ਐਨ.ਐਚ.ਐਮ ਅਧੀਨ ਹੜਤਾਲ ‘ਤੇ ਗਏ ਕਰਮੀਆਂ ਦੀ ਥਾਂ ‘ਤੇ ਵਲੰਟੀਅਰ ਸਟਾਫ ਰੱਖਣ ਦੀ ਤਜਵੀਜ਼ ਦੇ ਦਿੱਤੀ ਹੈ। ਮਹਿਕਮੇ ਨੇ ਕਿਹਾ ਕਿ ਜੇਕਰ 10 ਮਈ ਨੂੰ 10 ਵਜੇ ਤੱਕ ਡਿਊਟੀ ਜੁਆਇਨ ਨਹੀਂ ਕਰਦੇ ਤਾਂ ਹੜਤਾਲ ‘ਤੇ ਗਏ ਕਾਮਿਆਂ ਦੀ ਥਾਂ ‘ਤੇ ਸਬੰਧਤ ਜ਼ਿਲ੍ਹੇ ਦੇ ਡੀ.ਸੀ/ਸਿਵਲ ਸਰਜਨ ਆਪਣੇ ਪੱਧਰ ‘ਤੇ ਸਟਾਫ ਨਰਸਾਂ, ਫਾਰਮਾਸਿਸਟ ਅਤੇ ਲੈਬ ਟੈਕਨੀਸ਼ੀਅਨ (1000 ਰੁਪਏ ਪ੍ਰਤੀ ਦਿਨ) ਭਰਤੀ ਕਰ ਲਏ ਜਾਣ। ਜਿਸ ਨਾਲ ਕੋਰੋਨਾ ਮਹਾਂਮਾਰੀ ਦੌਰਾਨ ਸਿਹਤ ਸੇਵਾਵਾਂ ਪ੍ਰਭਾਵਿਤ ਨਾ ਹੋ ਸਕਣ।
ਨਾਲ ਇਹ ਵੀ ਕਿਹਾ ਗਿਆ ਹੈ ਕਿ ਸਿਰਫ ਜ਼ਰੂਰਤ ਅਨੁਸਾਰ ਹੀ ਵਲੰਟੀਅਰ ਸਟਾਫ ਤੈਨਾਤ ਕੀਤਾ ਜਾਏ।ਇੰਨ੍ਹਾਂ ਵਲੰਟੀਅਰ ਸਟਾਫ ਦੀ ਤੈਨਾਤੀ ਪਹਿਲਾਂ 15 ਦਿਨਾਂ ਲਈ ਕੀਤੀ ਜਾਏਗੀ ਅਤੇ ਜ਼ਰੂਰਤ ਅਨੁਸਾਰ ਇਸ ਦਫਤਰ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਅੱਗੇ ਲੈਣ ਸਬੰਧੀ ਨਿਰਦੇਸ਼ ਦਿੱਤੇ ਜਾਣਗੇ। ਵਲੰਟੀਅਰ ਸਟਾਫ ਨੂੰ ਪ੍ਰਤੀ ਦਿਨ ਦੇ ਹਿਸਾਬ ਨਾਲ ਆਨਰੇਰੀਅਮ ਦਿੱਤਾ ਜਾਏਗਾ ਜਿਸਦੀ ਅਦਾਇਗੀ ਜ਼ਿਲ੍ਹਾ ਡਿਜ਼ਾਸਟਰ ਰਲੀਫ ਫੰਡ ‘ਚੋ ਕੀਤੀ ਜਾਏਗੀ।
Post navigation
12 ਮਈ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਵੱਧ ਸਕਦੀ ਹੈ ਹੋਰ ਸਖ਼ਤਾਈ
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਜੁਆਇੰਟ ਸਕੱਤਰ ਹਰਮਿੰਦਰ ਸਿੰਘ ਫ੍ਰੀਡੰਮ ਦੇ ਅਕਾਲ ਚਲਾਣੇ ’ਤੇ ਕੀਤਾ ਦੁਖ ਪ੍ਰਗਟ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us