ਅੱਗ ਦੀ ਲਪੇਟ ਵਿਚ ਆਏ 35 ਮਜ਼ਦੂਰਾਂ ਨੇ ਆਸ਼ੀਆਨੇ, 8 ਸਾਲਾ ਬੱਚੀ ਜ਼ਿਉਂਦੀ ਸੜੀ 

ਅੱਗ ਦੀ ਲਪੇਟ ਵਿਚ ਆਏ 35 ਮਜ਼ਦੂਰਾਂ ਨੇ ਆਸ਼ੀਆਨੇ, 8 ਸਾਲਾ ਬੱਚੀ ਜ਼ਿਉਂਦੀ ਸੜੀ

ਵੀਓਪੀ ਬਿਊਰੋ, ਰਾਹੋਂ- ਨੇੜਲੇ ਪਿੰਡ ਭਾਰਟਾ ਕਲਾਂ ਵਿਚ 35 ਮਜ਼ਦੂਰਾਂ ਦੇ ਆਸ਼ੀਆਨੇ ਸੁਆਹ ਹੋ ਗਏ। ਝੁੱਗੀ ਝੌਪੜੀਆਂ ਨੂੰ ਲੱਗੀ ਅੱਗ ਵਿਚ ਇਕ 8 ਸਾਲਾ ਬੱਚੀ ਜ਼ਿਉਂਦੀ ਸੜ ਗਈ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਨੇ ਦੱਸਿਆ ਕਿ ਭਾਰਟਾ ਕਲਾਂ ਦੇ ਖੇਤਾਂ ਵਿਚ ਝੌਪੜੀਆਂ ਵਿਚ ਪਰਵਾਸੀ ਮਜ਼ਦੂਰਾਂ ਦੇ 35 ਪਰਿਵਾਰ ਰਰਹਿੰਦੇ ਸਨ। ਇਨ੍ਹਾਂ ਝੌਪੜੀਆਂ ਨੂੰ ਅੱਜ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਕਾਫੀ ਪਸ਼ੂ ਵੀ ਝੁਲਸ ਗਏ।


ਨਵਾਂ ਸ਼ਹਿਰ ਥਾਣਾ ਦੇ ਐਸਐਚਓ ਬਲਵਿੰਦਰ ਸਿੰਘ ਮੌਕੇ ਉਤੇ ਪਹੁੰਚੇ ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ। ਫਾਇਰ ਬ੍ਰਿਗੇਡ ਨੇ ਅੱਗ ਉਤੇ ਕਾਬੂ ਪਾਇਆ। ਹਲਕਾ ਇੰਚਾਰਜ ਪਾਠਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪਰਵਾਸੀ ਮਜ਼ਦੂਰਾਂ ਦੀ ਹਰ ਪੱਖੋਂ ਮਦਦ ਕੀਤੀ ਜਾਵੇਗੀ।

error: Content is protected !!