ਮਾਂ ਦੇ ਪਵਿੱਤਰ ਰਿਸ਼ਤੇ ਨੂੰ ਲਾਇਆ ਕਲੰਕ, ਨਸ਼ੇੜੀ ਪੁੱਤ ਨੇ ਕੀਤੀਆਂ ਸਾਰੀਆਂ ਹੱਦਾਂ ਪਾਰ, ਰਾਤ ਦੋ ਵਜੇ ਕੀਤਾ ਕਾਰਾ…

ਮਾਂ ਦੇ ਪਵਿੱਤਰ ਰਿਸ਼ਤੇ ਨੂੰ ਲਾਇਆ ਕਲੰਕ, ਨਸ਼ੇੜੀ ਪੁੱਤ ਨੇ ਕੀਤੀਆਂ ਸਾਰੀਆਂ ਹੱਦਾਂ ਪਾਰ, ਰਾਤ ਦੋ ਵਜੇ ਕੀਤਾ ਕਾਰਾ…


ਵੀਓਪੀ ਬਿਊਰੋ, ਅਬੋਹਰ-ਬਲੂਆਣਾ ਹਲਕੇ ਅਧੀਨ ਪੈਂਦੇ ਇਕ ਪਿੰਡ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਨਸ਼ੇੜੀ ਪੁੱਤ ਨੇ ਮਾਂ-ਪੁੱਤ ਦੇ ਪਵਿੱਤਰ ਰਿਸ਼ਤੇ ਨੂੰ ਕਲੰਕਿਤ ਕਰ ਦਿੱਤਾ। 75 ਸਾਲਾ ਪੀੜਤਾ ਬਜ਼ੁਰਗ ਅਨੁਸਾਰ ਉਸ ਦੇ 32 ਸਾਲਾ ਨਸ਼ੇੜੀ ਪੁੱਤ ਨੇ ਰਾਤ ਨੂੰ ਉਸ ਨਾਲ ਜਬਰ ਜਨਾਹ ਕੀਤਾ। ਫਿਲਹਾਲ ਬਜ਼ੁਰਗ ਦਾ ਸਰਕਾਰੀ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ। ਉਸ ਦੇ ਬਿਆਨਾਂ ਦੇ ਆਧਾਰ ਉਤੇ ਬਹਾਵਵਾਲਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਬਜ਼ੁਰਗ ਮਾਤਾ ਨੇ ਦੱਸਿਆ ਕਿ ਸ਼ਨਿਚਰਵਾਰ-ਐਤਵਾਰ ਦੀ ਰਾਤ ਨੂੰ ਘਰ ਦੇ ਨੇੜੇ ਪ੍ਰੋਗਰਾਮ ਸੀ, ਜਿਸ ਵਿਚ ਪੂਰਾ ਪਰਿਵਾਰ ਗਿਆ ਸੀ। ਬੱਸ ਅਣਵਿਆਹਿਆ ਪੁੱਤ ਘਰ ਸੀ। ਰਾਤ ਕਰੀਬ ਦੋ ਵਜੇ ਸ਼ਰਾਬ ਦੇ ਨਸ਼ੇ ਵਿਚ ਉਸ ਨੇ ਮਾਤਾ ਨਾਲ ਜਬਰ ਜਨਾਹ ਕੀਤਾ। ਇਸ ਦੌਰਾਨ ਜਦੋਂ ਉਸ ਦਾ ਦੂਜਾ ਪੁੱਤ ਘਰ ਆਇਆ ਤਾਂ ਉਸ ਨੇ ਮਾਤਾ ਨੂੰ ਮੁਲਜ਼ਮ ਦੇ ਚੰਗੁਲ ਵਿਚੋਂ ਛੁਡਵਾਇਆ। ਹਸਪਤਾਲ ਵਿਚ ਜ਼ੇਰੇ ਇਲਾਜ ਬਜ਼ੁਰਗ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਪੁਲਿਸ ਨੇ ਮੁਲਜ਼ਮ ਖਿ਼ਲਾਫ਼ ਮਾਮਲਾ ਦਰਜ ਕਰ ਲਿਆ ਹੈ।

error: Content is protected !!