ਜ਼ਿਨਸੀ ਸ਼ੋਸ਼ਣ; ਰੈਪਿਡੋ ਬਾਈਕ ਚਾਲਕ ਨੇ ਗ਼ਲਤ ਤਰੀਕੇ ਨਾਲ ਛੂਹਿਆ ਤੇ ਅਣਜਾਣ ਥਾਂ ਉਤੇ ਲਿਜਾਣ ਦੀ ਕੀਤੀ ਕੋਸ਼ਿਸ਼ ਤਾਂ ਮਹਿਲਾ ਨੇ ਚਲਦੀ ਬਾਈਕ ਤੋਂ ਮਾਰ’ਤੀ ਛਾਲ

ਜ਼ਿਨਸੀ ਸ਼ੋਸ਼ਣ; ਰੈਪਿਡੋ ਬਾਈਕ ਚਾਲਕ ਨੇ ਗ਼ਲਤ ਤਰੀਕੇ ਨਾਲ ਛੂਹਿਆ ਤੇ ਅਣਜਾਣ ਥਾਂ ਉਤੇ ਲਿਜਾਣ ਦੀ ਕੀਤੀ ਕੋਸ਼ਿਸ਼ ਤਾਂ ਮਹਿਲਾ ਨੇ ਚਲਦੀ ਬਾਈਕ ਤੋਂ ਮਾਰ’ਤੀ ਛਾਲ


ਵੀਓਪੀ ਬਿਊਰੋ, ਨੈਸ਼ਨਲ-ਬੈਂਗਲੁਰੂ ‘ਚ ਰੈਪਿਡੋ ਬਾਈਕ ਰਾਈਡ ਉਤੇ ਗਈ 30 ਸਾਲਾ ਮਹਿਲਾ ਨੂੰ ਡਰਾਈਵਰ ਨੇ ਗਲਤ ਤਰੀਕੇ ਨਾਲ ਛੂਹਿਆ ਤਾਂ ਮਹਿਲਾ ਨੇ ਚਲਦੀ ਬਾਈਕ ਤੋਂ ਛਾਲ ਮਾਰ ਦਿੱਤੀ। ਡਰਾਈਵਰ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲੱਗਾ ਹੈ। ਬਾਈਕ ਚਾਲਕ ‘ਤੇ 30 ਸਾਲਾ ਮਹਿਲਾ ਆਰਕੀਟੈਕਟ ਨੇ ਦੋਸ਼ ਲਗਾਇਆ ਹੈ ਕਿ ਉਸ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ ਅਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਇਸ ਦੌਰਾਨ ਉਸ ਨੂੰ ਆਪਣੇ ਆਪ ਨੂੰ ਬਚਾਉਣ ਲਈ ਚੱਲਦੀ ਬਾਈਕ ਤੋਂ ਛਾਲ ਮਾਰਨੀ ਪਈ। ਇਹ ਘਟਨਾ 21 ਅਪ੍ਰੈਲ ਨੂੰ ਬੈਂਗਲੁਰੂ ਦੇ ਯੇਲਹੰਕਾ ‘ਚ ਵਾਪਰੀ। ਮਹਿਲਾ ਦੀ ਸ਼ਿਕਾਇਤ ‘ਤੇ ਦਰਜ ਕੀਤੇ ਗਏ ਮਾਮਲੇ ‘ਚ ਪੁਲਿਸ ਨੇ ਡਰਾਈਵਰ ਨੂੰ ਆਂਧਰਾ ਪ੍ਰਦੇਸ਼ ਤੋਂ ਗ੍ਰਿਫਤਾਰ ਕਰ ਲਿਆ ਹੈ।


ਸ਼ਿਕਾਇਤ ਦਰਜ ਕਰਵਾਉਂਦੇ ਹੋਏ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਰੈਪਿਡੋ ਡਰਾਈਵਰ ਤੋਂ ਖੁਦ ਨੂੰ ਬਚਾਉਣ ਲਈ ਚੱਲਦੀ ਬਾਈਕ ਤੋਂ ਛਾਲ ਮਾਰ ਦਿੱਤੀ ਸੀ। ਬਾਈਕ ਚਾਲਕ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਉਸ ਨੂੰ ਉਸ ਦੀ ਮੰਜ਼ਿਲ ਦੀ ਥਾਂ ਕਿਤੇ ਹੋਰ ਲਿਜਾਣ ਦੀ ਕੋਸ਼ਿਸ਼ ਕੀਤੀ। ਔਰਤ ਦਾ ਦੋਸ਼ ਹੈ ਕਿ 21 ਅਪ੍ਰੈਲ ਦੀ ਰਾਤ ਉਸ ਨੇ ਇੰਦਰਾ ਨਗਰ ਲਈ ਰੈਪੀਡੋ ਬਾਈਕ ਬੁੱਕ ਕਰਵਾਈ ਸੀ।


ਰਿਪੋਰਟ ਮੁਤਾਬਕ ਘਟਨਾ ਵਾਲੀ ਰਾਤ ਕਰੀਬ 11.10 ਵਜੇ ਡਰਾਈਵਰ ਔਰਤ ਨੂੰ ਮਿਲਿਆ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਸ ਨੇ ਜਾਣ ਤੋਂ ਪਹਿਲਾਂ ਓਟੀਪੀ (ਵਨ-ਟਾਈਮ ਪਾਸਵਰਡ) ਦੀ ਜਾਂਚ ਕਰਨ ਦੇ ਬਹਾਨੇ ਉਸ ਦਾ ਫ਼ੋਨ ਲੈ ਲਿਆ ਸੀ, ਪਰ ਇੰਦਰਾ ਨਗਰ ਤੋਂ ਡੋਡਬੱਲਾਪੁਰਾ ਤੱਕ ਡਰਾਪ ਲੋਕੇਸ਼ਨ ਬਦਲ ਦਿੱਤੀ। ਡਰਾਈਵਰ ਦੀ ਪਛਾਣ 27 ਸਾਲਾ ਦੀਪਕ ਰਾਓ ਵਾਸੀ ਟਿੰਡਲੂ ਵਜੋਂ ਹੋਈ ਹੈ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਡਰਾਈਵਰ ਨੇ ਉਸ ਨੂੰ ਹੱਥ ਲਾਉਣਾ ਬੰਦ ਨਾ ਕੀਤਾ ਤਾਂ ਉਸ ਨੂੰ ਬਾਈਕ ਤੋਂ ਛਾਲ ਮਾਰਨ ਲਈ ਮਜਬੂਰ ਕਰ ਦਿੱਤਾ ਗਿਆ।

error: Content is protected !!