Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
May
12
ਪਹਿਲਾਂ ਅੱਖਾਂ ‘ਚ ਪਾਈਆਂ ਮਿਰਚਾਂ ਫਿਰ ਖੋਹੇ 45 ਲੱਖ ਰੁਪਏ
Punjab
ਪਹਿਲਾਂ ਅੱਖਾਂ ‘ਚ ਪਾਈਆਂ ਮਿਰਚਾਂ ਫਿਰ ਖੋਹੇ 45 ਲੱਖ ਰੁਪਏ
May 12, 2021
Voice of Punjab
ਪਹਿਲਾਂ ਅੱਖਾਂ ‘ਚ ਪਾਈਆਂ ਮਿਰਚਾਂ ਫਿਰ ਖੋਹੇ 45 ਲੱਖ ਰੁਪਏ
ਮੁਕਤਸਰ (ਵੀਓਪੀ ਬਿਊਰੋ) – ਪੰਜਾਬ ਵਿਚ ਕੋਰੋਨਾ ਕਾਲ ਵਿਚ ਵੀ ਵਾਰਦਾਤ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਮੁਕਤਸਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮਹਿੰਦਰਾ ਬੈਂਕ ਵਿਚੋਂ ਕੈਸ਼ ਰਕਮ ਕਢਵਾ ਕੇ ਨਿਕਲੇ ਡਿਪਟੀ ਮੈਨੇਜਰ ਤੋਂ ਕੁਝ ਲੁਟੇਰਿਆਂ ਨੇ 46 ਲੱਖ ਰੁਪਇਆ ਲੁੱਟ ਲਿਆ।
ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਲੁਟੇਰਿਆਂ ਨੇ ਪਿੰਡ ਸੈਦੋ ਕੇ ਦੇ ਨਜ਼ਦੀਕ ਕਾਰ ਰੋਕ ਕੇ ਪਿਸਤੌਲ ਦੀ ਨੋਕ ‘ਤੇ 45 ਲੱਖ ਰੁਪਏ ਲੁੱਟੇ ਗਏ। ਲੁਟੇਰਿਆਂ ਵੱਲੋਂ 2 ਹਵਾਈ ਫਾਇਰ ਵੀ ਕੀਤੇ ਗਏ। ਡਿਪਟੀ ਬੈਂਕ ਮੈਨੇਜਰ ਨੇ ਦੱਸਿਆ ਕਿ ਲੁਟੇਰਿਆਂ ਨੇ ਕਾਰ ਰੋਕਣ ਲਈ ਪਿੱਛੋਂ ਗੋਲੀ ਚਲਾਈ ਤੇ ਬਾਅਦ ਵਿੱਚ ਕਾਰ ਰੋਕ ਕੇ ਸਾਹਮਣੇ ਤੋਂ ਗੋਲੀ ਚਲਾਈ ਗਈ।
ਉਨ੍ਹਾਂ ਦੱਸਿਆ ਲੁਟੇਰਿਆਂ ਨੇ ਕਾਰ ਦਾ ਸ਼ੀਸ਼ਾ ਖੁੱਲ੍ਹਵਾਇਆ ਤੇ ਬੈਂਕ ਦੇ ਡਿਪਟੀ ਮੈਨੇਜਰ ਤੇ ਸਾਥੀ ਕਰਮਚਾਰੀ ਦੀਆਂ ਅੱਖਾਂ ਵਿੱਚ ਮਿਰਚਾ ਪਾ ਕੇ ਕੈਸ਼ ਦਾ ਟਰੰਕ ਲੁਟ ਕੇ ਫਰਾਰ ਹੋ ਗਏ। ਮਿਰਚਾ ਪਾਉਣ ਤੋਂ ਬਾਅਦ ਉਨ੍ਹਾਂ ਨੇ ਸਾਡੇ ਮੋਬਾਈਲ ਵੀ ਖੋਹ ਲਏ। ਮੋਟਰਸਾਈਕਲ ਕਾਲੇ ਰੰਗ ਦਾ ਸਪਲੈਂਡਰ ਸੀ ਤੇ ਉਸ ‘ਤੇ ਕੋਈ ਨੰਬਰ ਪਲੇਟ ਵੀ ਨਹੀ ਸੀ। ਬੈਂਕ ਕਰਮਚਾਰੀ ਇਹ ਕੈਸ਼ ਮੁਕਤਸਰ ਬਰਾਂਚ ਤੋਂ ਜਲਾਲਾਬਾਦ ਲੈ ਕੇ ਜਾ ਰਹੇ ਸੀ।
ਦਿਨ-ਦਿਹਾੜੇ ਏਨੀ ਵੱਡੀ ਰਕਮ ਦੀ ਲੁੱਟ ਹੋਣਾ ਵੱਡੇ ਸਵਾਲ ਖੜ੍ਹੇ ਕਰਦਾ ਹੈ। ਬੈਂਕ ਕਰਮਚਾਰੀਆਂ ਵੱਲੋ ਐਨਾ ਕੈਸ਼ ਪ੍ਰਾਈਵੇਟ ਕਾਰ ਵਿੱਚ ਕਿਉਂ ਲੈ ਕੇ ਜਾਇਆ ਜਾ ਰਿਹਾ ਸੀ। ਕੋਈ ਵੀ ਸੁਰੱਖਿਆ ਗਾਰਡ ਕਿਉ ਨਹੀਂ ਸੀ। ਬੈਂਕ ਕਰਮਚਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ ਕਿ ਉਹ ਸਿਕਿਓਰਿਟੀ ਵੈਨ ਵਿੱਚ ਕੈਸ਼ ਲੈ ਕੇ ਕਿਉਂ ਨਹੀ ਆਏ ਤਾਂ ਉਨ੍ਹਾਂ ਗੋਲ-ਮੋਲ ਜਵਾਬ ਦਿੱਤਾ ਜੋ ਕਿ ਵੱਡੇ ਸਵਾਲ ਖੜੇ ਕਰ ਰਿਹਾ ਹੈ।
Post navigation
ਦਿੱਲੀ ਯੂਨੀਵਰਸਿਟੀ ਦੇ 30 ਪ੍ਰੋਫ਼ੈਸਰਾਂ ਦੀ ਕੋਰੋਨਾ ਨਾਲ ਮੌਤ
ਯੂਨੀਵਰਸਿਟੀਆਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਯੂਜੀਸੀ ਨੇ ਲਿਆ ਅਹਿਮ ਫੈਸਲਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us