Skip to content
Friday, May 15, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
May
5
ਸੱਟ ਨਾਲ ਪੀੜਿਤ ਇੱਕ ਸਾਲ ਤੋਂ ਮੰਜੇ ‘ਤੇ ਪਏ ਆਪਣੇ ਸਾਬਕਾ ਵਾਰਡ ਪ੍ਰਧਾਨ ਦਾ ਹਾਲ ਚਾਲ ਪੁੱਛਣ ਪੁੱਜੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ
jalandhar
Latest News
National
Punjab
ਸੱਟ ਨਾਲ ਪੀੜਿਤ ਇੱਕ ਸਾਲ ਤੋਂ ਮੰਜੇ ‘ਤੇ ਪਏ ਆਪਣੇ ਸਾਬਕਾ ਵਾਰਡ ਪ੍ਰਧਾਨ ਦਾ ਹਾਲ ਚਾਲ ਪੁੱਛਣ ਪੁੱਜੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ
May 5, 2023
Voice of Punjab
ਸੱਟ ਨਾਲ ਪੀੜਿਤ ਇੱਕ ਸਾਲ ਤੋਂ ਮੰਜੇ ‘ਤੇ ਪਏ ਆਪਣੇ ਸਾਬਕਾ ਵਾਰਡ ਪ੍ਰਧਾਨ ਦਾ ਹਾਲ ਚਾਲ ਪੁੱਛਣ ਪੁੱਜੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ
ਜਲੰਧਰ (ਰੰਗਪੁਰੀ) ਅਸੀਂ ਅਕਸਰ ਹੀ ਸੁਣਦੇ ਹਾਂ ਕਿ ਪਾਰਟੀ ਦਾ ਵਰਕਰ ਪਾਰਟੀ ਦੀ ਜਾਨ ਹੁੰਦਾ ਹੈ। ਪਰ ਇਸ ਗੱਲ ਨੂੰ ਜ਼ਿਆਦਾਤਰ ਪਾਰਟੀਆਂ ਵਲੋਂ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਪਰ ਭਾਰਤੀ ਜਨਤਾ ਪਾਰਟੀ ਅਤੇ ਦੇਸ਼ ਦੇ ਖੇਡ ਮੰਤਰੀ ਅਨੁਰਾਗ ਠਾਕੁਰ ਆਪਣੇ ਵਰਕਰਾਂ ਦਾ ਧਿਆਨ ਕਿਵੇਂ ਰੱਖਦੇ ਹਨ। ਇਸ ਦਾ ਅੰਦਾਜ਼ਾ ਉਸ ਸਮੇਂ ਲੱਗਾ ਜਦੋਂ ਅਨੁਰਾਗ ਠਾਕੁਰ ਚੋਣ ਪ੍ਰਚਾਰ ਦੌਰਾਨ ਆਪਣੇ ਸਾਬਕਾ ਵਾਰਡ ਪ੍ਰਧਾਨ ਦੇ ਘਰ ਪਹੁੰਚੇ, ਜੋ ਕਿ ਇਕ ਸਾਲ ਤੋਂ ਮੰਜੇ ‘ਤੇ ਪਏ ਸਨ। ਅਨੁਰਾਗ ਠਾਕੁਰ ਨੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਅਤੇ ਭਰੋਸਾ ਦਿਵਾਇਆ ਕਿ ਉਹ ਜਲਦੀ ਠੀਕ ਹੋ ਕੇ ਤੁਰਨ ਦੇ ਯੋਗ ਹੋ ਜਾਣਗੇ।
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਜਲੰਧਰ ਵਿੱਚ 10 ਮਈ ਨੂੰ ਹੋਣ ਵਾਲੀ ਉਪ ਚੋਣ ਲਈ ਜਲੰਧਰ ਦੇ ਮਿੱਠੂ ਬਸਤੀ ਇਲਾਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ। ਇਸ ਦੌਰਾਨ ਉਹਨਾਂ ਨੂੰ ਪਤਾ ਲੱਗਾ ਕਿ ਉਸ ਦਾ ਸਾਬਕਾ ਵਾਰਡ ਪ੍ਰਧਾਨ ਡਾਕਟਰ ਕ੍ਰਿਸ਼ਨ ਲਾਲ ਸ਼ਰਮਾ ਇਕ ਸਾਲ ਪਹਿਲਾਂ ਪੌੜੀਆਂ ਤੋਂ ਡਿੱਗ ਗਿਆ ਸੀ ਤੇ ਉਸ ਦੀ ਰੀੜ੍ਹ ਦੀ ਹੱਡੀ ‘ਤੇ ਸੱਟ ਲੱਗ ਗਈ ਸੀ ਅਤੇ ਹੁਣ ਉਹ ਤੁਰ ਨਹੀਂ ਸਕਦਾ ਸੀ। ਇਸ ਗੱਲ ਦਾ ਪਤਾ ਲੱਗਦਿਆਂ ਹੀ ਉਹ ਤੁਰੰਤ ਉਨ੍ਹਾਂ ਦੇ ਘਰ ਪੁੱਜੇ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਜਲਦੀ ਹੀ ਤੁਰਨ ਦਾ ਭਰੋਸਾ ਦਿੱਤਾ।
ਕੈਂਦਰੀ ਮੰਤਰੀ ਅਨੁਰਾਗ ਠਾਕੁਰ ਵਲੋਂ ਆਪਣੇ ਵਾਰਡ ਪ੍ਰਧਾਨ ਦੇ ਘਰ ਪੁੱਜਣ ਤੋਂ ਬਾਅਦ ਵਾਰਡ ਪ੍ਰਧਾਨ ਤੇ ਉਸਦਾ ਪਰਿਵਾਰ ਬਹੁਤ ਖੁਸ਼ ਸੀ ਕਿ ਕਿਸ ਤਰਹ ਖੇਡ ਮੰਤਰੀ ਚੋਣ ਪ੍ਰਚਾਰ ਦੇ ਦੌਰਾਨ ਸਮਾਂ ਕੱਢ ਕੇ ਉਹਨਾਂ ਦਾ ਹਾਲ ਪੁੱਛਣ ਉਹਨਾਂ ਦੇ ਘਰ ਆਏ|
Post navigation
ਪਾਕਿਸਤਾਨ ਵਿਖੇ ਸਕੂਲ ‘ਚ ਅੰਨੇਵਾਹ ਚਲਾਈਆਂ ਗੋਲੀਆਂ, 7 ਅਧਿਆਪਕਾਂ ਦੀ ਮੌਤ ਤੇ ਕਈ ਵਿਦਿਆਰਥੀ ਗੰਭੀਰ ਜ਼ਖਮੀ
ਖੁਦ ਦੀ ਸਰਵਿਸ ਰਿਵਾਲਵਰ ਵਿਚੋਂ ਚੱਲੀ ਗੋਲ਼ੀ ਮਹਿਲਾ ਸਬ-ਇੰਸਪੈਕਟਰ ਦੀ ਛਾਤੀ ਵਿਚ ਵੱਜੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us