Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
May
5
ਦਿੱਲੀ ਦੇ ਦਰਿੰਦੇ ਨੇ ਕੀਤਾ ਕਾਰਾ, ਮੂੰਹ ਉਤੇ ਭਾਰੀ ਚੀਜ਼ ਮਾਰ ਕੇ ਪਹਿਲਾਂ ਤੋੜੇ ਦੰਦ, ਫਿਰ ਬੇਹੋਸ਼ੀ ਦੀ ਹਾਲਤ ਵਿਚ ਪੁੱਜੀ ਮਹਿਲਾ ਨਾਲ ਕੀਤਾ ਬਲਾਤਕਾਰ
Latest News
ਦਿੱਲੀ ਦੇ ਦਰਿੰਦੇ ਨੇ ਕੀਤਾ ਕਾਰਾ, ਮੂੰਹ ਉਤੇ ਭਾਰੀ ਚੀਜ਼ ਮਾਰ ਕੇ ਪਹਿਲਾਂ ਤੋੜੇ ਦੰਦ, ਫਿਰ ਬੇਹੋਸ਼ੀ ਦੀ ਹਾਲਤ ਵਿਚ ਪੁੱਜੀ ਮਹਿਲਾ ਨਾਲ ਕੀਤਾ ਬਲਾਤਕਾਰ
May 5, 2023
Voice of Punjab
ਦਿੱਲੀ ਦੇ ਦਰਿੰਦੇ ਨੇ ਕੀਤਾ ਕਾਰਾ, ਮੂੰਹ ਉਤੇ ਭਾਰੀ ਚੀਜ਼ ਮਾਰ ਕੇ ਪਹਿਲਾਂ ਤੋੜੇ ਦੰਦ, ਫਿਰ ਬੇਹੋਸ਼ੀ ਦੀ ਹਾਲਤ ਵਿਚ ਪੁੱਜੀ ਮਹਿਲਾ ਨਾਲ ਕੀਤਾ ਬਲਾਤਕਾਰ
ਵੀਓਪੀ ਬਿਊਰੋ ਨਵੀਂ ਦਿੱਲੀ : ਦਿੱਲੀ ਦੇ ਜੀਬੀ ਪੰਤ ਹਸਪਤਾਲ ਵਿਚ ਜਬਰ ਜਨਾਹ ਦੀ ਘਟਨਾ ਸਾਹਮਣੇ ਆਈ ਹੈ। ਇਕ ਮਹਿਲਾ ਮੁਲਾਜ਼ਮ ਨਾਲ ਉਸ ਦੇ ਜਾਣਕਾਰ ਨੇ ਹੀ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਪਹਿਲਾਂ ਨੌਜਵਾਨ ਨੇ ਔਰਤ ‘ਤੇ ਜਾਨਲੇਵਾ ਹਮਲਾ ਕੀਤਾ, ਉਸ ਦੇ ਦੰਦ ਤੋੜ ਦਿਤੇ ਅਤੇ ਬੇਹੋਸ਼ੀ ਦੀ ਹਾਲਤ ‘ਚ ਉਸ ਨਾਲ ਬਲਾਤਕਾਰ ਕੀਤਾ।
ਨੌਜਵਾਨ ‘ਤੇ ਦੋਸ਼ ਹੈ ਕਿ ਉਸ ਨੇ ਪਹਿਲਾਂ ਕਿਸੇ ਭਾਰੀ ਚੀਜ਼ ਨਾਲ ਉਸ ਦੇ ਮੂੰਹ ‘ਤੇ ਹਮਲਾ ਕਰਕੇ ਔਰਤ ਦੇ ਦੰਦ ਤੋੜ ਦਿੱਤੇ। ਨੌਜਵਾਨਾਂ ਵਲੋਂ ਕੀਤੇ ਗਏ ਇਸ ਹਮਲੇ ਵਿਚ ਔਰਤ ਗੰਭੀਰ ਜ਼ਖ਼ਮੀ ਹੋ ਗਈ। ਔਰਤ ਬੇਹੋਸ਼ੀ ਦੀ ਹਾਲਤ ਵਿਚ ਸੀ ਤਾਂ ਮੁਲਜ਼ਮ ਨੇ ਜਬਰ-ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਸ਼ਿਕਾਇਤ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਨੇ ਬਲਾਤਕਾਰ ਅਤੇ ਕਾਤਲਾਨਾ ਹਮਲੇ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਦੇ ਨਾਲ ਹੀ ਹਸਪਤਾਲ ਵਿਚ ਲੱਗੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨ ਦਾ ਕੰਮ ਵੀ ਜਾਰੀ ਹੈ।
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਮਲ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਪੀੜਤ ਮਹਿਲਾ ‘ਤੇ ਹਮਲਾ ਕਰਨ ਤੋਂ ਬਾਅਦ ਦੋਸ਼ੀ ਨੌਜਵਾਨ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਜੀਬੀ ਪੰਤ ਹਸਪਤਾਲ ‘ਚ ਇਕ ਔਰਤ ‘ਤੇ ਉਸ ਦੇ ਜਾਣਕਾਰ ਵਲੋਂ ਬਲਾਤਕਾਰ ਅਤੇ ਕਾਤਲਾਨਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਔਰਤ ਨੂੰ ਭਿਆਨਕ ਅੰਦਰੂਨੀ ਸੱਟਾਂ ਲੱਗੀਆਂ ਹਨ। ਹਸਪਤਾਲ ਵਿਚ ਮਹਿਲਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦਿੱਲੀ ਮਹਿਲਾ ਕਮਿਸ਼ਨ ਦੇ ਮੈਂਬਰ ਕਿਰਨ ਨੇਗੀ ਨੇ ਕੱਲ੍ਹ ਉਸ ਨਾਲ ਮੁਲਾਕਾਤ ਕੀਤੀ। ਕਮਿਸ਼ਨ ਨੇ ਇਸ ਮਾਮਲੇ ਵਿਚ ਦਿੱਲੀ ਪੁਲਿਸ ਨੂੰ ਤਲਬ ਕੀਤਾ ਹੈ।
Post navigation
ਲੋੜ ਪਈ ਤਾਂ ਵਧਾ ਦੇਵਾਂਗੇ ਸਿੱਧੂ ਦੀ ਸੁਰੱਖਿਆ, ਸਰਕਾਰ ਨੇ ਹਾਈ ਕੋਰਟ ਵਿਚ ਰੱਖਿਆ ਆਪਣਾ ਪੱਖ, ਅਗਲੀ ਸੁਣਵਾਈ 12 ਨੂੰ
‘ਪਰੀਨਿਤੀ ਭਾਬੀ ਜ਼ਿੰਦਾਬਾਦ’ ਦੇ ਲੱਗੇ ਨਾਅਰੇ, ਆਈਪੀਐਲ ਮੈਚ ਵੇਖਣ ਪੁੱਜੇ ਸਨ ਰਾਘਵ ਚੱਢਾ ਤੇ ਪਰੀਨਿਤੀ ਚੋਪੜਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us