Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
May
5
ਕਾਰ ਵਿਚ ਜਾਂਦੇ ਸੁਨਿਆਰੇ ਨੂੰ ਮੂੰਹ ਬੰਨ੍ਹ ਕੇ ਆਏ ਲੁਟੇਰਿਆਂ ਨੇ ਘੇਰਿਆ, 35 ਲੱਖ ਰੁਪਏ ਤੇ ਗਹਿਣੇ ਲੁੱਟ ਕੇ ਹੋਏ ਫ਼ਰਾਰ
Latest News
Punjab
ਕਾਰ ਵਿਚ ਜਾਂਦੇ ਸੁਨਿਆਰੇ ਨੂੰ ਮੂੰਹ ਬੰਨ੍ਹ ਕੇ ਆਏ ਲੁਟੇਰਿਆਂ ਨੇ ਘੇਰਿਆ, 35 ਲੱਖ ਰੁਪਏ ਤੇ ਗਹਿਣੇ ਲੁੱਟ ਕੇ ਹੋਏ ਫ਼ਰਾਰ
May 5, 2023
Voice of Punjab
ਕਾਰ ਵਿਚ ਜਾਂਦੇ ਸੁਨਿਆਰੇ ਨੂੰ ਮੂੰਹ ਬੰਨ੍ਹ ਕੇ ਆਏ ਲੁਟੇਰਿਆਂ ਨੇ ਘੇਰਿਆ, 35 ਲੱਖ ਰੁਪਏ ਤੇ ਗਹਿਣੇ ਲੁੱਟ ਕੇ ਹੋਏ ਫ਼ਰਾਰ
ਵੀਓਪੀ ਬਿਊਰੋ, ਕਪੂਰਥਲਾ- ਨਡਾਲਾ- ਢਿੱਲਵਾਂ ਤੋਂ ਅੰਮ੍ਰਿਤਸਰ ਵਿਖੇ ਪਰਿਵਾਰ ਨਾਲ ਘਰ ਕਾਰ ਵਿਚ ਪਰਤ ਰਹੇ ਸੁਨਿਆਰੇ ਨੂੰ ਨਡਾਲਾ- ਢਿੱਲਵਾਂ ਰੋਡ ਉਤੇ ਰਾਧਾ ਸੁਆਮੀ ਸੰਤਸੰਗਿ ਘਰ ਨੇੜੇ ਇਕ ਕਾਰ ਵਿੱਚ ਸਵਾਰ ਲੁਟੇਰਿਆਂ ਨੇ ਘੇਰ ਕੇ ਹਥਿਆਰ ਵਿਖਾ ਕੇ 35 ਲੱਖ ਦੀ ਨਗਦੀ ਤੇ ਉਸਦੀ ਘਰ ਵਾਲੀ ਦੇ ਪਾਏ ਗਹਿਣੇ ਉਤਰਵਾ ਕੇ ਫਰਾਰ ਹੋ ਗਏ।
ਇਸ ਸਬੰਧੀ ਜਦ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਮੋਕੇ ‘ਤੇ ਪਹੁੰਚੀ ਪੁਲਿਸ ਪਾਰਟੀ ਨੂੰ ਦਿੱਤੇ ਬਿਆਨਾਂ ਵਿੱਚ ਪੀੜਤ ਪਰਿਵਾਰ ਦੇ ਮੁਖੀ ਸੁਨਿਆਰੇ ਸੰਤੌਖ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮਕਾਨ ਨੰਬਰ 2214/4 ਗੱਲੀ ਆਵੇ ਵਾਲੀ ਗੇਟ ਭਗਤਾ ਵਾਲਾ ਅੰਮ੍ਰਿਤਸਰ ਹਾਲ ਵਾਸੀ ਜਲਾਲਪੁਰ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਬਲਵਿੰਦਰ ਕੌਰ ਤੇ ਬੱਚਿਆਂ ਨਾਲ ਕਾਰ ਨੰਬਰੀ ਪੀਬੀ 07 ਏਪੀ 8182 ‘ਤੇ ਸਵਾਰ ਹੋ ਕੇ ਜਲਾਲਪੁਰ ਤੋਂ ਵਾਇਆ ਨਡਾਲਾ ਹੋ ਕੇ ਢਿਲਵਾ ਰੋਡ ਰਾਧਾ ਸੁਆਮੀ ਸੰਤਸੰਗ ਨੇੜੇ ਪੁੱਜਾ ਤਾਂ ਮੈਂ ਖੁਦ ਗੱਡੀ ਚਲਾ ਰਿਹਾ ਸੀ । ਮੇਰੀ ਘਰਵਾਲੀ ਨਾਲ ਵਾਲੀ ਸੀਟ ‘ਤੇ ਪਰਸ ਫੜ ਕੇ ਬੈਠੀ ਸੀ ।ਜਿਸ ਵਿੱਚ 35 ਲੱਖ ਰੁਪਏ ਸਨ ਤਾਂ ਸਾਡੇ ਅੱਗੇ ਇਕ ਚਿੱਟੇ ਰੰਗ ਦੀ ਕਾਰ ਜਾ ਰਹੀ ਸੀ ।ਅਸੀਂ ਉਨ੍ਹਾਂ ਦੇ ਪਿੱਛੇ ਸੀ ਫਿਰ ਅੱਗੇ ਜਾ ਰਹੀ ਕਾਰ ਵਾਲੇ ਨੇ ਯਕਦਮ ਬਰੇਕ ਲਾ ਸਾਡੀ ਕਾਰ ਰੋਕ ਲਈ ਸੀ।ਇਸ ਦੌਰਾਨ ਕਾਰ ਵਿਚੋਂ 2 ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸੀ ਤੇ ਕਾਰ ਚਾਲਕ ਨੇ ਨੀਲੀ ਕਮੀਜ ਪਾਈ ਹੋਈ ਸੀ ਨਾਲ ਦੇ ਨੇ ਚਿੱਟੇ ਕੱਪੜੇ ਪਾਏ ਹੋਏ ਸੀ। ਨੀਲੀ ਕਮੀਜ ਵਾਲੇ ਨੇ ਪਿਸਤੌਲ ਵਰਗੀ ਚੀਜ਼ ਵਿਖਾ ਕੇ ਮੇਰੀ ਪਤਨੀ ਬਲਵਿੰਦਰ ਕੌਰ ਦੀਆ ਵਾਲੀਆ ਅਤੇ ਹੱਥਾਂ ਵਿੱਚ ਪਾਈਆ ਮੁੰਦਰੀਆ ਖੋਹ ਲਈਆ ਅਤੇ ਪੈਸਿਆਂ ਵਾਲਾ ਪਰਸ ਖੋਹ ਕੇ ਲੈ ਕੇ ਢਿੱਲਵਾਂ ਸਾਈਡ ਵੱਲ ਚਲੇ ਗਏ। ਇਸ ਦੌਰਾਨ ਅਸੀਂ ਖੋਹ ਕਰਨ ਵਾਲੀ ਕਾਰ ਦਾ ਨੰਬਰ ਪੀਬੀ 65 ਏਬੀ 2606 ਪੜਿਆ ਅਤੇ ਕਾਰ ਦਾ ਰੰਗ ਚਿੱਟਾ ਸੀ। ਇਸ ਦੌਰਾਨ ਪੁਲਿਸ ਨੇ ਸ਼ਿਕਾਇਤ ਦੇ ਆਧਾਰ ਉਤੇ ਨਾ ਮਾਲੂਮ ਵਿਆਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
Post navigation
‘ਪਰੀਨਿਤੀ ਭਾਬੀ ਜ਼ਿੰਦਾਬਾਦ’ ਦੇ ਲੱਗੇ ਨਾਅਰੇ, ਆਈਪੀਐਲ ਮੈਚ ਵੇਖਣ ਪੁੱਜੇ ਸਨ ਰਾਘਵ ਚੱਢਾ ਤੇ ਪਰੀਨਿਤੀ ਚੋਪੜਾ
ਨਸ਼ਾ ਤਸਕਰੀ ਤੇ ਕਰੋੜਾਂ ਦੀ ਹੇਰਫੇਰ ਕਰ ਕੇ ਫ਼ਰਾਰ ਹੋਇਆ ਏਆਈਜੀ ਨਹੀਂ ਆ ਰਿਹਾ ਹੱਥ, ਪਰਿਵਾਰ ਵੀ ਹੋਇਆ ਰੂਪੋਸ਼
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us