ਮਾਰੂਤੀ ਵੈਨ ਚੋਰੀ ਕਰਨ ਪੁੱਜੇ ਤਿੰਨ ਚੋਰ, ਚਲਾਉਣੀ ਕਿਸੇ ਨੂੰ ਆਉਂਦੀ ਨਹੀਂ, 10 ਕਿਲੋਮੀਟਰ ਤਕ ਧੱਕਾ ਲਾ ਕੇ ਹੀ ਲੈ ਗਏ, ਫਿਰ….

ਮਾਰੂਤੀ ਵੈਨ ਚੋਰੀ ਕਰਨ ਪੁੱਜੇ ਤਿੰਨ ਚੋਰ, ਚਲਾਉਣੀ ਕਿਸੇ ਨੂੰ ਆਉਂਦੀ ਨਹੀਂ, 10 ਕਿਲੋਮੀਟਰ ਤਕ ਧੱਕਾ ਲਾ ਕੇ ਹੀ ਲੈ ਗਏ, ਫਿਰ….


ਵੀਓਪੀ ਬਿਊਰੋ, ਨੈਸ਼ਨਲ-ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਚੋਰੀ ਦਾ ਇਕ ਅਜੀਬ ਗਰੀਬ ਮਾਮਲਾ ਸਾਹਮਣੇ ਆਇਆ ਹੈ। ਤਿੰਨ ਚੋਰ ਮਾਰੂਤੀ ਵੈਨ ਚੋਰੀ ਕਰਨ ਪਹੁੰਚੇ ਤਾਂ ਪਤਾ ਲੱਗਾ ਕਿ ਚਲਾਉਣੀ ਕਿਸੇ ਨੂੰ ਵੀ ਨਹੀਂ ਸੀ ਆਉਂਦੀ। ਤਿੰਨਾਂ ਨੇ ਮਾਰੂਤੀ ਵੈਨ ਚੋਰੀ ਕਰ ਲਈ ਪਰ ਇਸ ਨੂੰ ਲਿਜਾਣ ਲਈ 10 ਕਿਲੋਮੀਟਰ ਤਕ ਧੱਕਾ ਲਾ ਕੇ ਲੈ ਗਏ ਪਰ ਪੁਲਿਸ ਨੇ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੇ ਚੋਰੀ ਦੇ ਮਾਮਲੇ ਵਿਚ ਸਤਿਆਮ ਕੁਮਾਰ, ਅਮਨ ਗੌਤਮ ਅਤੇ ਅਮਿਤ ਵਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਤਿਅਮ ਮਹਾਰਾਜਪੁਰ ਦੇ ਇਕ ਇੰਜੀਨੀਅਰਿੰਗ ਕਾਲਜ ਤੋਂ ਬੀ.ਟੈਕ ਕਰ ਰਿਹਾ ਹੈ। ਅਮਨ ਡੀਬੀਐਸ ਕਾਲਜ ਤੋਂ ਬੀ.ਕਾਮ ਫਾਈਨਲ ਸਾਲ ਦਾ ਵਿਦਿਆਰਥੀ ਹੈ ਜਦਕਿ ਅਮਿਤ ਇਕ ਇਮਾਰਤ ਵਿੱਚ ਕੰਮ ਕਰਦਾ ਹੈ। ਏਸੀਪੀ ਮੁਤਾਬਕ ਇਨ੍ਹਾਂ ਲੋਕਾਂ ਨੇ ਕਾਰ ਚੋਰੀ ਕੀਤੀ ਸੀ ਪਰ ਚਲਾਉਣੀ ਨਹੀਂ ਆਉਂਦੀ ਸੀ। ਇਸੇ ਕਾਰਨ ਇਹ ਕਾਰ ਨੂੰ ਦਬੌਲੀ ਤੋਂ 10 ਕਿਲੋਮੀਟਰ ਤੱਕ ਧੱਕਾ ਲਾ ਕੇ ਕਲਿਆਣਪੁਰ ਲੈ ਗਏ।


ਉਥੇ ਉਸ ਦੀ ਨੰਬਰ ਪਲੇਟ ਹਟਾ ਕੇ ਲੁਕੋ ਦਿੱਤੀ। ਕਾਰ ਨੂੰ ਕੋਈ ਨਹੀਂ ਚਲਾ ਸਕਦਾ ਸੀ ਪਰ ਕਾਰ ਚੋਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਸੋਚਿਆ ਕਿ ਉਹ ਇਸ ਨੂੰ ਸਕਰੈਪ ਵਿੱਚ ਵੇਚ ਦੇਣਗੇ ਪਰ ਪੁਲਿਸ ਅੜਿੱਕੇ ਚੜ੍ਹ ਗਏ। ਇਨ੍ਹਾਂ ਕੋਲੋਂ ਚੋਰੀ ਦੇ ਦੋ ਮੋਟਰਸਾਈਕਲ ਵੀ ਬਰਾਮਦ ਹੋਏ ਹਨ।

error: Content is protected !!