Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
May
14
ਜਾਣੋਂ ਪੰਜਾਬ ਦੇ 23ਵੇਂ ਜ਼ਿਲ੍ਹੇ ਬਾਰੇ ਕੁਝ ਦਿਲਚਸਪ ਗੱਲਾਂ
Punjab
ਜਾਣੋਂ ਪੰਜਾਬ ਦੇ 23ਵੇਂ ਜ਼ਿਲ੍ਹੇ ਬਾਰੇ ਕੁਝ ਦਿਲਚਸਪ ਗੱਲਾਂ
May 14, 2021
Voice of Punjab
ਜਾਣੋਂ ਪੰਜਾਬ ਦੇ 23ਵੇਂ ਜ਼ਿਲ੍ਹੇ ਬਾਰੇ ਕੁਝ ਦਿਲਚਸਪ ਗੱਲਾਂ
ਚੰਡੀਗੜ੍ਹ – ਈਦ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ 23ਵਾਂ ਜ਼ਿਲ੍ਹਾ ਸੌਂਪ ਕੇ ਮੁਸਲਮਾਨ ਭਾਈਚਾਰੇ ਨੂੰ ਤੋਹਫ਼ਾ ਦਿੱਤਾ ਹੈ। ਹੁਣ ਮਾਲੇਰਕੋਟਲਾ ਪੰਜਾਬ ਦਾ 23ਵਾਂ ਜ਼ਿਲ੍ਹਾ ਹੋਵੇਗਾ। ਇਸ ਖਬਰ ਜ਼ਰੀਏ ਅਸੀਂ ਮਾਲੇਰਕੋਟਲਾ ਦੇ ਇਤਿਹਾਸ ਬਾਰੇ ਜਾਣਾਗੇ।
ਇਤਿਹਾਸ ਵਿੱਚ ਉਨ੍ਹਾਂ ਦਾ ਇੱਕ ਸਨਮਾਨਿਤ ਸਥਾਨ
ਮਾਲੇਰਕੋਟਲਾ ਪੰਜਾਬ ਦਾ ਇਕਲੌਤਾ ਅਜਿਹਾ ਸ਼ਹਿਰ ਹੈ, ਜਿੱਥੇ ਬਹੁ–ਗਿਣਤੀ ਮੁਸਲਿਮ ਰਹਿੰਦੇ ਹਨ। ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਨੇ ਸਰਹਿੰਦ ਦੇ ਸੂਬੇਦਾਰ ਦਾ ਵਿਰੋਧ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਆਪਣੀ ਆਵਾਜ਼ ਉਠਾਈ ਸੀ। ਇਸ ਦੇ ਚੱਲਦਿਆਂ ਪੰਜਾਬ ਦੇ ਇਤਿਹਾਸ ਵਿੱਚ ਉਨ੍ਹਾਂ ਦਾ ਇੱਕ ਸਨਮਾਨਿਤ ਸਥਾਨ ਹੈ।
ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿਚ ਚਿਣਵਾਉਣ ਦਾ ਹੋਇਆ ਸੀ ਵਿਰੋਧ
ਨਵਾਬ ਸ਼ੇਰ ਮੁਹੰਮਦ ਖ਼ਾਨ ਨੇ ਸ੍ਰੀ ਗੁਰੂ ਗੋਬਿੰਦ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਨੂੰ ਕੰਧ ’ਚ ਜਿਊਂਦੇ-ਜੀਅ ਚਿਣਵਾਉਣ ਦੇ ਹੁਕਮ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ। ਨਵਾਬ ਸ਼ੇਰ ਮੁਹੰਮਦ ਖ਼ਾਨ ਦੇ ਇਸ ਬਹਾਦਰੀ ਭਰੇ ਕਦਮ ਦਾ ਪਤਾ ਲੱਗਣ ’ਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਜੀ ਨੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ਤੇ ਮਾਲੇਰਕੋਟਲਾ ਦੀ ਸੁਰੱਖਿਆ ਦਾ ਵਚਨ ਦਿੱਤਾ ਸੀ। ਗੁਰੂ ਸਾਹਿਬ ਜੀ ਨੇ ਨਵਾਸ ਸ਼ੇਰ ਮੁਹੰਮਦ ਖ਼ਾਨ ਨੂੰ ਸ੍ਰੀ ਸਾਹਿਬ ਵੀ ਭੇਜਿਆ ਸੀ।
ਬੇਗਮ ਮੁਨੱਵਰ ਉਲ ਨਿਸਾਂ ਨੇ ਸੂਬਾ ਸਰਕਾਰ ਨੂੰ ਲਿਖੀ ਸੀ ਚਿੱਠੀ
ਇਸ ਤੋਂ ਪਹਿਲਾਂ ਜਨਵਰੀ ਮਹੀਨੇ ਸਰਕਾਰ ਨੇ ਮਾਲੇਰਕੋਟਲਾ ’ਚ ਮੁਬਾਰਕ ਮੰਜ਼ਿਲ ਪੈਲੇਸ ਨੂੰ ਅਕਵਾਇਰ ਕਰਨ, ਉਸ ਦੀ ਦੇਖਭਾਲ ਤੇ ਉਪਯੋਗ ਦੀ ਪ੍ਰਵਾਨਗੀ ਦਿੱਤੀ ਸੀ। ਬੇਗਮ ਮੁਨੱਵਰ ਉਲ ਨਿਸਾਂ ਨੇ ਸੂਬਾ ਸਰਕਾਰ ਨੂੰ ਚਿੱਠੀ ਲਿਖੀ ਸੀ ਕਿ ਮੁਬਾਰਕ ਮੰਜ਼ਿਲ ਮਹੱਲ ਮਾਲੇਰਕੋਟਲਾ ਦੀ ਉਹ ਇਕਲੌਤੀ ਮਾਲਕ ਹਨ ਤੇ ਉਹ ਇਸ ਜਾਇਦਾਦ ਨੂੰ ਸੂਬੇ ਜਾਂ ਸੈਰ-ਸਪਾਟੇ ਤੇ ਸਭਿਆਚਾਰਕ ਮਾਮਲੇ ਵਿਭਾਗ ਸਮੇਤ ਕਿਸੇ ਵੀ ਵਿਅਕਤੀ ਨੂੰ ਦੇਣ ਦੇ ਪੂਰੇ ਅਧਿਕਾਰ ਰਖਦੇ ਹਨ।
ਮਾਲੇਰਕੋਟਲਾ ਦੀ ਸਥਾਪਨਾ 1657 ਈ. ’ਚ ਹੋਈ ਸੀ
ਲੁਧਿਆਣਾ-ਸੰਗਰੂਰ ਰੋਡ ਉੱਤੇ ਸਥਿਤ ਮਾਲੇਰਕੋਟਲਾ ਦੀ ਸਥਾਪਨਾ 1657 ਈ. ’ਚ ਹੋਈ ਸੀ। ਸੰਨ 1947 ’ਚ ਇਸ ਨੂੰ ਪੰਜਾਬ ਵਿੱਚ ਮਿਲਾ ਲਿਆ ਗਿਆ ਸੀ। ਮਾਲੇਰਕੋਟਲਾ ਉਹ ਸ਼ਹਿਰ ਹੈ, ਜਿੱਥੇ 60 ਸਾਲ ਪੁਰਾਣੀ ਮਸਜਿਦ ਤੇ ਤਿੰਨ ਸਾਲ ਪੁਰਾਣੇ ਮੰਦਰ ਦੀ ਕੰਧ ਸਾਂਝੀ ਹੈ। ਇੱਥੇ ਮੁਸਲਮਾਨ ਹਨੂਮਾਨ ਮੰਦਰ ਦੇ ਬਾਹਰ ਪ੍ਰਸਾਦ ਵੇਚਦਾ ਹੈ ਤੇ ਇੱਕ ਬ੍ਰਾਹਮਣ ਆਪਣੀ ਪ੍ਰੈੱਸ ਵਿੱਚ ਰਮਜ਼ਾਨ ਦੇ ਗ੍ਰੀਟਿੰਗ ਕਾਰਡ ਛਾਪਦਾ ਹੈ।
ਮਾਲੇਰਕੋਟਲਾ ਮੁਸਲਿਮ ਬਹੁ-ਸੰਖਿਆ ਵਾਲਾ ਸ਼ਹਿਰ ਹੈ ਪਰ ਇੱਥੇ ਅੱਜ ਤੱਕ ਫਿਰਕੂ ਦੰਗੇ ਨਹੀਂ ਹੋਏ। ਦੇਸ਼ ਦੀ ਵੰਡ ਵੇਲੇ ਵੀ ਅਜਿਹਾ ਕੁਝ ਨਹੀਂ ਹੋਇਆ। ਇੱਥੇ ਮੁਸਲਮਾਨ ਮਾਤਾ ਦੀ ਚੌਕੀ ਉੱਤੇ ਆਉਂਦੇ ਹਨ ਤੇ ਹਿੰਦੂ ਇਫ਼ਤਾਰ ਲਈ ਸ਼ਰਬਤ ਤਿਆਰ ਕਰਦੇ ਹਨ।
ਹੁਣ ਕੀ-ਕੀ ਮਿਲੇਗਾ ਮਾਲੇਰਕੋਟਲੇ ਨੂੰ
ਮਾਲੇਰਕੋਟਲਾ ਵਾਸੀਆਂ ਲਈ ਤੋਹਫ਼ਿਆਂ ਦਾ ਐਲਾਨ ਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ੇਰ ਮੁਹੰਮਦ ਖ਼ਾਨ ਦੇ ਨਾਂ ’ਤੇ 500 ਕਰੋੜ ਰੁਪਏ ਦੀ ਲਾਗਤ ਨਾਲ ਮਾਲੇਰਕੋਟਲਾ ’ਚ ਇੱਕ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ ਜਾਵੇਗੀ।
ਇਸ ਦੇ ਨਾਲ ਹੀ 12 ਕਰੋੜ ਰੁਪਏ ਦੀ ਲਾਗਤ ਨਾਲ ਕੁੜੀਆਂ ਦਾ ਇੱਕ ਹੋਰ ਕਾਲਜ ਸਥਾਪਤ ਕੀਤਾ ਜਾਵੇਗਾ। ਇੱਕ ਬੱਸ ਅੱਡਾ, ਇੱਕ ਮਹਿਲਾ ਥਾਣਾ ਵੀ ਬਣੇਗਾ, ਜਿਸ ਨੂੰ ਸਿਰਫ਼ ਮਹਿਲਾ ਮੁਲਾਜ਼ਮ ਹੀ ਚਲਾਉਣਗੀਆਂ।
Post navigation
25 ਲੜਕਿਆਂ ਨੇ 1 ਲੜਕੀ ਨਾਲ ਕੀਤਾ ਗੈਂਗਰੇਪ, ਇਹ ਬਹਾਨਾ ਲਾ ਕੇ ਬੁਲਾਇਆ ਸੀ
255 ਗ੍ਰਾਮ ਸਮੇਤ ਤਿੰਨ ਨੌਜਵਾਨ ਗ੍ਰਿਫ਼ਤਾਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us