25 ਲੜਕਿਆਂ ਨੇ 1 ਲੜਕੀ ਨਾਲ ਕੀਤਾ ਗੈਂਗਰੇਪ, ਇਹ ਬਹਾਨਾ ਲਾ ਕੇ ਬੁਲਾਇਆ ਸੀ

25 ਲੜਕਿਆਂ ਨੇ 1 ਲੜਕੀ ਨਾਲ ਕੀਤਾ ਗੈਂਗਰੇਪ, ਇਹ ਬਹਾਨਾ ਲਾ ਕੇ ਬੁਲਾਇਆ ਸੀ

ਹਰਿਆਣਾ (ਵੀਓਪੀ ਬਿਊਰੋ) – ਪਲਵਲ ਜ਼ਿਲ੍ਹੇ ਤੋਂ ਬਹੁਤ ਹੀ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ। ਦਿੱਲੀ ਤੋਂ ਮਹਿਜ਼ 70 ਕਿਲੋਮੀਟਰ ਦੂਰ ਪਲਵਲ ਵਿਚ ਇਕ ਕੁੜੀ ਨਾਲ 25 ਲੋਕਾਂ ਨੇ ਗੈਂਗ ਰੇਪ ਕੀਤਾ ਹੈ। ਰੇਪ ਕਰਨ ਵਾਲਿਆਂ ਵਿਚ ਲੜਕੀ ਦਾ ਦੋਸਤ ਸਾਗਰ ਵੀ ਸ਼ਾਮਲ ਹੈ। ਲੜਕੀ ਦੀ ਸਾਗਰ ਨਾਲ ਫੇਸਬੁੱਕ ਉਪਰ ਦੋਸਤੀ ਹੋਈ ਸੀ। ਸਾਗਰ ਨੇ ਲੜਕੀ ਨੂੰ ਹੋਟਲ ਵਿਚ ਬੁਲਾਇਆ ਬਾਅਦ ਵਿਚ ਉਸਨੂੰ ਰਾਮਗੜ੍ਹ ਦੇ ਇਕ ਜੰਗਲ ਵਿਚ ਲੈ ਕੇ ਜਿੱਥੇ 25 ਲੋਕਾਂ ਨੇ ਉਸ ਨਾਲ ਗੈਂਗਰੇਪ ਕੀਤਾ।

ਸਵੇਰੇ ਲੜਕੀ ਨੂੰ ਕਬਾੜੀ ਕੋਲ ਛੱਡ ਗਏ ਜਿੱਥੇ ਉਸ ਨਾਲ ਫਿਰ ਗੈਂਗ ਰੇਪ ਕੀਤਾ ਗਿਆ। ਲੜਕੀ ਦੀ ਹਾਲਤ ਖਰਾਬ ਹੋਣ ਕਰਕੇ ਉਸ ਨੂੰ ਬਦਰਪੁਰ ਬਾਰਡਰ ਉੱਤੇ ਛੱਡ ਕੇ ਮੁਲਜ਼ਮ ਉੱਥੋਂ ਫਰਾਰ ਹੋ ਗਏ। ਇਹ ਘਟਨਾ 3 ਮਈ ਦੀ ਹੈ ਜਦੋਂ ਲੜਕੀ ਦੀ ਸਿਹਤ ਵਿਚ ਥੋੜਾ ਸੁਧਾਰ ਆਇਆ ਤਾਂ ਉਸਨੇ ਪੁਲਿਸ ਨੂੰ ਐਫਆਈਆਰ ਦਰਜ ਕਰਵਾਈ ਹੈ।

ਵਿਆਹ ਦੇ ਬਹਾਨੇ ਬੁਲਾਇਆ ਸੀ

ਪੁਲਿਸ ਅਧਿਕਾਰੀ ਏਐਸਆਈ ਰਚਨਾ ਨੇ ਦੱਸਿਆ ਕਿ ਲੜਕੀ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਸਦੇ ਦੋਸਤ ਸਾਗਰ ਵਾਸੀ ਰਾਮਗੜ੍ਹ ਨੇ 3 ਮਈ ਨੂੰ ਆਪਣੇ ਘਰਦਿਆਂ ਦੇ ਨਾਲ ਮਿਲਵਾਉਂਣ ਦੇ ਬਹਾਨੇ ਉਸ ਨੂੰ ਹੋਟਲ ਵਿਚ ਬੁਲਾਇਆ ਸੀ। ਸਾਗਰ ਨੇ ਲੜਕੀ ਨੂੰ ਕਿਹਾ ਕਿ ਉਸਦੇ ਘਰਦੇ ਉਸਨੂੰ ਦੇਖਣਾ ਚਾਹੁੰਦੇ ਹਨ ਉਸ ਤੋਂ ਬਾਅਦ ਫਿਰ ਆਪਣਾ ਵਿਆਹ ਹੋਵੇਗਾ, ਪਰ ਮਾਮਲਾ ਕੁਝ ਹੋਰ ਹੀ ਹੋ ਨਿਕਲਿਆ। ਉਹ ਉਸਨੂੰ ਇਕ ਜੰਗਲ ਵਿਚ ਲੈ ਗਏ ਜਿੱਥੇ 25 ਲੋਕਾਂ ਨੇ ਉਸ ਨਾਲ ਗੈਂਗਰੇਪ ਕੀਤਾ।

Leave a Reply

Your email address will not be published. Required fields are marked *

error: Content is protected !!