255 ਗ੍ਰਾਮ ਸਮੇਤ ਤਿੰਨ ਨੌਜਵਾਨ ਗ੍ਰਿਫ਼ਤਾਰ

255 ਗ੍ਰਾਮ ਸਮੇਤ ਤਿੰਨ ਨੌਜਵਾਨ ਗ੍ਰਿਫ਼ਤਾਰ

ਕਪੂਰਥਲਾ – ਪੰਜਾਬ ਵਿਚ ਨਸ਼ਾ ਸਮੱਗਲਿੰਗ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਨਸ਼ੇ ਦਾ ਵਪਾਰ ਕਰਨ ਵਾਲੇ ਪੁਲਿਸ ਦੇ ਖੌਫ਼ ਤੋਂ ਬੇਫਿਕਰ ਹੋਏ ਸ਼ਰੇਆਮ ਨਸ਼ੇ ਦੀ ਸਪਲਾਈ ਕਰਨ ਲੱਗੇ ਹੋਏ ਹਨ। ਅੱਜ ਕਪੂਰਥਲਾ ਦੀ ਪੁਲਿਸ ਨੇ 3 ਨੌਜਵਾਨਾਂ ਨੂੰ 255 ਗ੍ਰਾਮ ਹੈਰੋਇਨ ਤੇ ਇਕ ਵਰਨਾ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਐਸ ਆਈ ਦਵਿੰਦਰ ਦੀ ਅਗਵਾਈ ਵਿਚ ਪੁਲਿਸ ਪਾਰਟੀ ਤਹਿਸੀਲ ਤਲਵੰਡੀ ਚੌਧਰੀਆਂ ਉਪਰ ਨਾਕਾ ਲਾ ਕੇ ਖੜ੍ਹੀ ਸੀ। ਪੁਲਿਸ ਪਾਰਟੀ ਨੂੰ ਸ਼ਾਲਾਪੁਰ ਬੇਟ ਸਾਈਡ ਤੋਂ ਇਕ ਕਾਰ ਮਾਰਕਾ ਵਰਨਾ ਆਉਂਦੀ ਦਿਖਾਈ ਦਿੱਤੀ ਜਦੋਂ ਪੁਲਿਸ ਨੇ ਕਾਰ ਨੂੰ ਹੱਥ ਦਿੱਤਾ ਤਾਂ ਵਿਚ ਬੈਠੇ ਤਿੰਨ ਨੌਜਵਾਨਾਂ ਵਲੋਂ ਗੱਡੀ ਬੈਕ ਭਜਾਉਣੀ ਸ਼ੁਰੂ ਕਰ ਦਿੱਤੀ। ਗੱਡੀ ਖੇਤਾਂ ਵਿਚ ਉਤਰੀ ਗਈ ਤੇ ਪੁਲਿਸ ਨੇ ਸਤਨਾਮ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਨਰੰਗਕੇ, ਗੁਰਬਖਸ਼ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਨਰੰਗਕੇ, ਗੁਰਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਹਾਜੀਵਾਲ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਨੌਜਵਾਨਾਂ ਕੋਲੋਂ 255 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *

error: Content is protected !!