ਜ਼ਿੰਦਗੀ ਲਵ ਯੂ ਦਾ ਗਾਣਾ ਲਾ ਕੇ ਝੂਮਣ ਵਾਲੀ ਕੁੜੀ ਕੋਰੋਨਾ ਤੋਂ ਜੰਗ ਹਾਰੀ, ਦੇਖੋ ਉਸਦੀ ਪੁਰਾਣੀ ਵੀਡੀਓ

ਜ਼ਿੰਦਗੀ ਲਵ ਯੂ ਦਾ ਗਾਣਾ ਲਾ ਕੇ ਝੂਮਣ ਵਾਲੀ ਕੁੜੀ ਕੋਰੋਨਾ ਤੋਂ ਜੰਗ ਹਾਰੀ, ਦੇਖੋ ਉਸਦੀ ਪੁਰਾਣੀ ਵੀਡੀਓ

ਨਵੀਂ ਦਿੱਲੀ (ਵੀਓਪੀ ਬਿਊਰੋ) – ਜ਼ਿੰਦਗੀ ਵਿਚ ਕਈ ਵਾਰ ਅਜਿਹਾ ਹੁੰਦਾ ਜਿਸ ਨੂੰ ਤੁਸੀਂ ਸੋਚਦੇ ਵੀ ਨਹੀਂ ਸਕਦੇ। ਇਕ ਅਜਿਹੀ ਘਟਨਾ ਦਿੱਲੀ ਤੋਂ ਹੈ। ਕੁਝ ਦਿਨ ਪਹਿਲਾਂ ਇਕ 30 ਸਾਲ ਦੀ ਲੜਕੀ ਨੂੰ ਕੋਰੋਨਾ ਹੋ ਗਿਆ ਸੀ, ਇਹ ਕੁੜੀ ਨੂੰ ਹਸਪਤਾਲ ਦੇ ਆਈਸੀਯੂ ਵਿਚ ਬੈੱਡ ਨਹੀਂ ਸੀ ਮਿਲਿਆ ਤੇ ਉਸਨੇ ਹਸਪਤਾਲ ਦੀ ਵਾਰਡ ਵਿਚ ਹੀ ਆਕਸੀਜਨ ਲਾ ਕੇ ਆਪਣਾ ਇਲਾਜ ਕਰਵਾਉਣਾ ਚਾਹਿਆ।

ਇਕ ਦਿਨ ਇਸ ਕੁੜੀ ਨੇ “ਜ਼ਿੰਦਗੀ ਲਵ ਯੂ” ਨਾਂ ਦਾ ਗਾਣਾ ਲਾ ਕੇ ਇਕ ਵੀਡੀਓ ਬਣਾਈ ਜੋ ਬਾਅਦ ਵਿਚ ਸੋਸ਼ਲ ਮੀਡੀਆ ਉਪਰ ਬਹੁਤ ਜ਼ਿਆਦਾ ਵਾਇਰਲ ਹੋਈ ਸੀ। ਪਰ ਹੁਣ ਉਦਾਸ ਖ਼ਬਰ ਸਾਹਮਣੇ ਆਈ ਹੈ ਕਿ ਇਹ 30 ਸਾਲਾਂ ਲੜਕੀ ਕੋਰੋਨਾ ਤੋਂ ਜੰਗ ਹਾਰ ਗਈ ਹੈ। ਇੰਨੀ ਜ਼ਿੰਦਾਦਿਲ ਕੁੜੀ ਕੋਰੋਨਾ ਤੋਂ ਜਿੱਤ ਨਾ ਸਕੀ। ਉਸਨੇ ਦਿੱਲੀ ਦੇ ਇਕ ਹਸਪਤਾਲ ਵਿਚ ਆਖ਼ਰੀ ਸਾਹ ਲਿਆ ਹੈ।

ਪਿਛਲੇ ਹਫ਼ਤੇ ਇਸ ਮਰੀਜ਼ ਦੀ ਵੀਡੀਓ ਨੂੰ ਡਾਕਟਰ ਮੋਨਿਕਾ ਲੰਗੇਹ ਨੇ ਟਵਿੱਟਰ ‘ਤੇ ਸਾਂਝਾ ਕੀਤਾ ਸੀ। ਡਾਕਟਰ ਅਨੁਸਾਰ, ਇਸ ਨੂੰ ਹਸਪਤਾਲ ਵਿੱਚ ਆਈਸੀਯੂ ਬੈਡ ਨਹੀਂ ਮਿਲਿਆ ਸੀ। ਇਸ ਲਈ ਉਸਨੂੰ ਕੋਵਿਡ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ। ਉਸ ਨੂੰ NIV (on Invasive Ventilation) ‘ਤੇ ਰੱਖਿਆ ਗਿਆ ਸੀ। ਇਸ ਤੋਂ ਇਲਾਵਾ ਰੈਮੇਡੀਸਿਵਿਰ ਟੀਕੇ ਅਤੇ ਪਲਾਜ਼ਮਾ ਥੈਰੇਪੀ ਵੀ ਦਿੱਤੀ ਜਾਂਦੀ ਸੀ। ਡਾਕਟਰ ਨੇ ਲਿਖਿਆ ਕਿ ਇਸ ਲੜਕੀ ਦੀ ਇੱਛਾ ਸ਼ਕਤੀ ਬਹੁਤ ਮਜ਼ਬੂਤ ​​ਹੈ। ਉਸਨੇ ਅੱਜ ਮੈਨੂੰ ਇਕ ਗਾਣਾ ਵਜਾਉਣ ਲਈ ਕਿਹਾ, ਜਿਸ ਨੂੰ ਮੈਂ ਮੰਨ ਲਿਆ। ਸਿੱਖੋ- ਕਦੇ ਹਿੰਮਤ ਨਾ ਛੱਡੋ।

error: Content is protected !!