Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
10
ਘਰ ਦਾਖਲ ਹੋਏ ਲੁਟੇਰਿਆਂ ਨੇ ਡਾਕਟਰ ਤੇ ਪਤਨੀ ਕੋਲੋਂ ਮੰਗੇ ਪੰਜ ਲੱਖ, ਨਹੀਂ ਦਿੱਤੇ ਤਾਂ ਰਾਡਾਂ ਮਾਰ-ਮਾਰ ਕੀਤਾ ਖੂਨੋ-ਖੂਨ, ਗੁਆਂਢੀਆਂ ਦੇ ਪਹੁੰਚਣ ਤਕ…
Latest News
Punjab
ਘਰ ਦਾਖਲ ਹੋਏ ਲੁਟੇਰਿਆਂ ਨੇ ਡਾਕਟਰ ਤੇ ਪਤਨੀ ਕੋਲੋਂ ਮੰਗੇ ਪੰਜ ਲੱਖ, ਨਹੀਂ ਦਿੱਤੇ ਤਾਂ ਰਾਡਾਂ ਮਾਰ-ਮਾਰ ਕੀਤਾ ਖੂਨੋ-ਖੂਨ, ਗੁਆਂਢੀਆਂ ਦੇ ਪਹੁੰਚਣ ਤਕ…
June 10, 2023
Voice of Punjab
ਘਰ ਦਾਖਲ ਹੋਏ ਲੁਟੇਰਿਆਂ ਨੇ ਡਾਕਟਰ ਤੇ ਪਤਨੀ ਕੋਲੋਂ ਮੰਗੇ ਪੰਜ ਲੱਖ, ਨਹੀਂ ਦਿੱਤੇ ਤਾਂ ਰਾਡਾਂ ਮਾਰ-ਮਾਰ ਕੀਤਾ ਖੂਨੋ-ਖੂਨ, ਗੁਆਂਢੀਆਂ ਦੇ ਪਹੁੰਚਣ ਤਕ…
ਵੀਓਪੀ ਬਿਊਰੋ, ਮਲੋਟ- ਮਲੋਟ ਦੇ ਪਿੰਡ ਬੁਰਜ ਸਿੱਧਵਾਂ ਵਿਖੇ ਲੁਟੇਰਿਆਂ ਨੇ ਤੜਕਸਾਰ ਘਰ ਵਿਚ ਦਾਖ਼ਲ ਹੋ ਕੇ ਇਕ ਆਰ. ਐੱਮ. ਪੀ. ਡਾਕਟਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡਾਕਟਰ ਦੇ ਨਜ਼ਦੀਕੀ ਰਿਸ਼ਤੇਦਾਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਦਾ ਸਾਲਾ ਅਤੇ ਆਰ. ਐੱਮ. ਪੀ. ਦੀ ਪ੍ਰੈਕਟਿਸ ਕਰਦਾ ਸੁਖਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਉਸ ਦੀ ਪਤਨੀ ਪਰਮਿੰਦਰ ਕੌਰ ਘਰ ਵਿਚ ਸੁੱਤੇ ਪਏ ਸਨ। ਕਰੀਬ ਤਿੰਨ ਲੁਟੇਰੇ ਘਰ ਦੇ ਪਿਛਲੇ ਪਾਸਿਓਂ ਕੰਧ ਟੱਪ ਕੇ ਘਰ ਵਿਚ ਦਾਖ਼ਲ ਹੋਏ। ਲੁਟੇਰਿਆਂ ਦੇ ਮੂੰਹ ਬੰਨ੍ਹੇ ਹੋਏ ਸਨ।
ਸੁਖਵਿੰਦਰ ਸਿੰਘ ਦੀ ਪਤਨੀ ਪਰਮਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਲੁਟੇਰਿਆਂ ਵੱਲੋਂ ਉਨ੍ਹਾਂ ਤੋਂ 5 ਲੱਖ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਕਿਹਾ ਕਿ ਘਰ ਵਿਚ ਇੰਨੇ ਪੈਸੇ ਨਹੀਂ ਹਨ। ਉਨ੍ਹਾਂ ਸੁਖਵਿੰਦਰ ਸਿੰਘ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ ‘ਤੇ ਉਨ੍ਹਾਂ ਮਿੰਨਤਾਂ ਕੀਤੀਆਂ ਕਿ ਸਵੇਰੇ ਬੈਂਕ ਵਿਚੋਂ ਕਢਾ ਕਿ ਤੁਹਾਨੂੰ ਪੈਸੇ ਦੇ ਦਵਾਂਗੇ ਪਰ ਲੁਟੇਰਿਆਂ ਨੇ ਰਾਡਾਂ ਨਾਲ ਹਮਲੇ ਕਰਕੇ ਸੁਖਵਿੰਦਰ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
ਲੁਟੇਰੇ ਜਾਂਦੇ ਸਮੇਂ ਘਰ ਅੰਦਰ ਪਿਆ 30 ਹਜ਼ਾਰ ਰੁਪਇਆ ਲੈ ਗਏ। ਰੁਪਿੰਦਰ ਕੌਰ ਵੱਲੋਂ ਰੌਲਾ ਪਾਉਣ ‘ਤੇ ਉਨ੍ਹਾਂ ਦੇ ਗੁਆਂਢੀ ਪੁੱਜ ਗਏ ਪਰ ਉਸ ਸਮੇਂ ਤੱਕ ਸੁਖਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਕਬਰਵਾਲਾ ਦੇ ਮੁੱਖ ਅਫ਼ਸਰ ਸੁਖਦੇਵ ਸਿੰਘ ਢਿੱਲੋਂ ਪੁਲਿਸ ਸਮੇਤ ਮੌਕੇ ‘ਤੇ ਪੁੱਜ ਗਏ ਅਤੇ ਉਨ੍ਹਾਂ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਵੱਲੋਂ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਦੇ ਬਿਆਨਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮ ਜਲਦ ਪੁਲਿਸ ਗ੍ਰਿਫ਼ਤ ਵਿਚ ਹੋਣਗੇ।
Post navigation
ਇੰਸਟਾਗ੍ਰਾਮ ਉਤੇ ਕੀਤੀ ਦੋਸਤੀ ਨੇ ਰਾਸ਼ਟਰ ਪੱਧਰੀ ਬੇਸਬਾਲ ਖਿਡਾਰਨ ਦੀ ਜ਼ਿੰਦਗੀ ਕਰ’ਤੀ ਤਬਾਹ, ਮਜਬੂਰ ਹੋ ਕਰ ਲਈ ਖੁਦਕੁਸ਼ੀ, ਪੁਲਿਸ ਨੇ ਕੀਤੇ ਹੈਰਾਨੀਜਨਕ ਖੁਲਾਸੇ
ਲੁਧਿਆਣਾ ਵਿਚ ਵੱਡੀ ਵਾਰਦਾਤ, ਏਟੀਐਮ ਕੈਸ਼ ਵੈਨ ਹੀ ਲੈ ਗਏ ਲੁਟੇਰੇ, 10 ਜਣਿਆਂ ਨੇ 2 ਘੰਟੇ ਵਿਚ ਲੁੱਟੇ 10 ਕਰੋੜ ਰੁਪਏ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us