ਧੀ ਨੇ ਮਾਂ ਉਤੇ ਛੱਡਿਆ ਬੁੱਲ੍ਹਡੋਗ, ਜ਼ਖਮੀ ਮਾਂ ਪਹੁੰਚੀ ਥਾਣੇ, ਪੁਆ’ਤਾ ਪਰਚਾ

ਧੀ ਨੇ ਮਾਂ ਉਤੇ ਛੱਡਿਆ ਬੁੱਲ੍ਹਡੋਗ, ਜ਼ਖਮੀ ਮਾਂ ਪਹੁੰਚੀ ਥਾਣੇ, ਪੁਆ’ਤਾ ਪਰਚਾ


ਵੀਓਪੀ ਬਿਊਰੋ, ਮੋਹਾਲੀ : ਮੋਹਾਲੀ ‘ਚ ਇਕ ਕਲਯੁਗੀ ਧੀ ਨੇ ਆਪਣੀ ਹੀ ਮਾਂ ਉਤੇ ਬੁੱਲ੍ਹਡੋਗ ਛੱਡ ਦਿੱਤਾ। ਕੁੱਤੇ ਨੇ ਮਾਂ ਨੂੰ ਨੋਚ ਖਾਧਾ। ਮਾਂ ਅਕਸਰ ਆਪਣੀ ਧੀ ਨੂੰ ਘਰ ਵਿਚ ਕੁੱਤਾ ਰੱਖਣ ਲਈ ਝਿੜਕਦੀ ਸੀ। ਇਸ ਗੱਲ ਨੂੰ ਲੈ ਕੇ ਧੀ ਇੰਨੀ ਗੁੱਸੇ ‘ਚ ਆ ਗਈ ਸੀ। ਜ਼ਖ਼ਮੀ ਮਾਂ ਨੇ ਸੋਹਾਣਾ ਥਾਣੇ ਵਿਚ ਆਪਣੀ ਧੀ ਦੀ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਮੁਲਜ਼ਮ ਪੁੱਤਰੀ ਜਸਪ੍ਰੀਤ ਮਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਧੀ ਦਾ ਤਲਾਕ ਹੋ ਗਿਆ ਹੈ। ਉਹ ਆਪਣੀ ਮਾਂ ਨਾਲ ਹੀ ਰਹਿੰਦੀ ਹੈ।


ਸੋਹਾਣਾ ਪੁਲਿਸ ਅਨੁਸਾਰ 76 ਸਾਲਾ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਆਪਣੀ ਧੀ ਨੂੰ ਘਰ ਵਿੱਚ ਕੁੱਤਾ ਰੱਖਣ ਤੋਂ ਮਨ੍ਹਾ ਕਰਦੀ ਸੀ। ਇਸ ਗੱਲ ਨੂੰ ਲੈ ਕੇ ਬੇਟੀ ਉਸ ‘ਤੇ ਗੁੱਸੇ ਹੋ ਗਈ। ਬਜ਼ੁਰਗ ਇੰਦਰਜੀਤ ਕੌਰ ਨੇ ਦਸਿਆ ਕਿ ਉਸ ਦੇ 4 ਬੱਚੇ ਹਨ। ਇਨ੍ਹਾਂ ਵਿਚ ਮੁਲਜ਼ਮ ਦੀ ਇਕ ਧੀ ਜਸਪ੍ਰੀਤ ਮਾਨ ਵੀ ਸ਼ਾਮਲ ਹੈ। ਜਸਪ੍ਰੀਤ ਦਾ ਆਪਣੇ ਪਤੀ ਤੋਂ ਤਲਾਕ ਹੋ ਚੁੱਕਾ ਹੈ। ਹੁਣ ਉਹ 2017 ਤੋਂ ਉਸਦੇ ਨਾਲ ਰਹਿੰਦੀ ਹੈ। ਜਸਪ੍ਰੀਤ ਕੋਲ ਇਕ ਫ੍ਰੈਂਚ ਬੁੱਲਡੋਗ ਹੈ। ਉਸ ਨੇ ਇਸ ਦਾ ਨਾਂ ਹੁੱਕਾ ਰੱਖਿਆ।


ਬਜ਼ੁਰਗ ਦਾ ਦੋਸ਼ ਹੈ ਕਿ ਉਸ ਨੇ 9 ਜੁਲਾਈ ਨੂੰ ਜਸਪ੍ਰੀਤ ਨੂੰ ਸਮਝਾਇਆ ਸੀ ਕਿ ਉਹ ਬਜ਼ੁਰਗ ਹੈ, ਇਸ ਲਈ ਘਰ ਵਿਚ ਖ਼ਤਰਨਾਕ ਕੁੱਤਾ ਨਾ ਰੱਖੇ। ਜਸਪ੍ਰੀਤ ਨੂੰ ਇਸ ਗੱਲ ਦਾ ਗੁੱਸਾ ਆ ਗਈ ਅਤੇ ਉਸ ਨੇ ਅਗਲੇ ਦਿਨ ਉਸ ‘ਤੇ ਹੁੱਕਾ ਛੱਡ ਦਿਤਾ ਗਿਆ। ਬੁੱਲਡੋਗ ਨੇ ਉਸ ਨੂੰ ਵੱਢ ਲਿਆ।

error: Content is protected !!