ਕੰਮ ਤੋਂ ਛੁੱਟੀ ਹੋਣ ਕਾਰਨ ਬੁੱਢੇ ਦਰਿਆ ‘ਚ ਨਹਾਉਣ ਗਏ ਦੋ ਭਰਾ ਡੁੱਬੇ, ਗੋਤਾਖੋਰਾਂ ਵੱਲੋਂ ਬਾਹਰ ਕੱਢਣ ਤਕ ਤੋੜ ਚੁੱਕੇ ਸੀ ਦਮ

ਕੰਮ ਤੋਂ ਛੁੱਟੀ ਹੋਣ ਕਾਰਨ ਬੁੱਢੇ ਦਰਿਆ ‘ਚ ਨਹਾਉਣ ਗਏ ਦੋ ਭਰਾ ਡੁੱਬੇ, ਗੋਤਾਖੋਰਾਂ ਵੱਲੋਂ ਬਾਹਰ ਕੱਢਣ ਤਕ ਤੋੜ ਚੁੱਕੇ ਸੀ ਦਮ


ਵੀਓਪੀ ਬਿਊਰੋ, ਲੁਧਿਆਣਾ : ਨਾਈ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਦੋ ਮੌਸੇਰੇ ਭਰਾ ਮੰਗਲਵਾਰ ਨੂੰ ਛੁੱਟੀ ਹੋਣ ਕਾਰਨ ਬੁੱਢਾ ਦਰਿਆ ਵਿਚ ਨਹਾਉਣ ਚਲੇ ਗਏ। ਦੋਵੇਂ ਪਿੰਡ ਧਨਾਂਸੂ ਨੇੜੇ ਬੁੱਢੇ ਦਰਿਆ ’ਚ ਨਹਾਉਣ ਵੇਲੇ ਡੁੱਬ ਗਏ। ਜਦੋਂ ਤਕ ਗੋਤਾਖੋਰਾਂ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਉਦੋਂ ਤਕ ਉਹ ਦਮ ਤੋੜ ਚੁੱਕੇ ਸਨ।


ਮ੍ਰਿਤਕਾਂ ਦੀ ਪਛਾਣ ਗੁਰਮੇਲ ਪਾਰਕ ਟਿੱਬਾ ਰੋਡ ਦੇ ਰਹਿਣ ਵਾਲੇ 21 ਸਾਲਾ ਮੋਤਰਮ ਤੇ 17 ਸਾਲਾ ਸੈਫੀ ਵਜੋਂ ਹੋਈ ਹੈ। ਦੋਵੇਂ ਮੂਲ ਤੌਰ ’ਤੇ ਪਿੰਡ ਮੀਤਪੁਰ ਸਹਾਰਨਪੁਰ, ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਮੋਤਰਮ ਚਾਰ ਭੈਣ ਭਰਾ ਹਨ ਤੇ ਸੈਫੀ ਤਿੰਨ ਭੈਣ ਭਰਾ ਹਨ। ਮ੍ਰਿਤਕਾਂ ਦੇ ਮਾਮੇ ਨੇ ਦੱਸਿਆ ਕਿ ਦਰਿਆ ’ਚ ਪਾਣੀ ਦੇਖਣ ਨੂੰ ਥੋੜ੍ਹਾ ਲੱਗ ਰਿਹਾ ਸੀ ਪਰ ਦੋਵਾਂ ਨੂੰ ਇਹ ਨਹੀਂ ਪਤਾ ਸੀ ਕਿ ਉਥੇ 25 ਤੋਂ 30 ਫੁੱਟ ਦੀ ਡੂੰਘਾਈ ਹੈ।

ਥਾਣਾ ਮੇਹਰਬਾਨ ਦੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਕਾਰਵਾਈ ਸ਼ੁਰੂ ਕੀਤੀ ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਦੋਵੇਂ ਭਰਾਵਾਂ ਨੂੰ ਬਚਾਉਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਦੋਵੇਂ ਭਰਾਵਾਂ ਨੂੰ ਬਚਾ ਨਾ ਸਕੇ।

error: Content is protected !!