ਚੋਟੀ ਦੀ ਅਦਾਕਾਰਾ ਕੋਲੋਂ ਹਵਾਈ ਅੱਡੇ ਉਤੇ ਬਰਾਮਦ ਹੋਇਆ ਗਾਂਜਾ, ਗ੍ਰਿਫ਼ਤਾਰੀ ਤੋਂ ਬਾਅਦ ਜੁਰਮਾਨਾ ਦੇ ਕੇ ਮਿਲੀ ਜ਼ਮਾਨਤ

ਚੋਟੀ ਦੀ ਅਦਾਕਾਰਾ ਕੋਲੋਂ ਹਵਾਈ ਅੱਡੇ ਉਤੇ ਬਰਾਮਦ ਹੋਇਆ ਗਾਂਜਾ, ਗ੍ਰਿਫ਼ਤਾਰੀ ਤੋਂ ਬਾਅਦ ਜੁਰਮਾਨਾ ਦੇ ਕੇ ਮਿਲੀ ਜ਼ਮਾਨਤ


ਵੀਓਪੀ ਬਿਊਰੋ, ਇੰਟਰਨੈਸ਼ਨਲ-ਦਿੱਗਜ਼ ਅਦਾਕਾਰਾ ਨੂੰ ਹਵਾਈ ਅੱਡੇ ਉਤੇ ਬੈਗ ਵਿਚੋਂ ਗਾਂਜਾ ਬਰਾਮਦ ਹੋਣ ਉਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਦਾਕਾਰਾ ਦੇ ਸਾਮਾਨ ਨੂੰ ਜਦੋਂ ਹਵਾਈ ਅੱਡੇ ਉਤੇ ਸਕੈਨ ਕੀਤਾ ਗਿਆ ਤਾਂ ਵਿਚੋਂ ਗਾਂਜਾ ਬਰਾਮਦ ਹੋਇਆ। ਗਾਂਜਾ ਸਮਗਲ ਕਰਨ ਦੇ ਦੋਸ਼ ਵਿਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।


ਜਾਣਕਾਰੀ ਅਨੁਸਾਰ ਚੋਟੀ ਦੀ ਹਾਲੀਵੁੱਡ ਅਦਾਕਾਰਾ ਗਿਗੀ ਹਦੀਦ 10 ਜੁਲਾਈ ਨੂੰ ਗ੍ਰੈਂਡ ਕੇਮੈਨ ਦੇ ਓਵੇਨ ਰੌਬਰਟਸ ਇੰਟਰਨੈਸ਼ਨਲ ਏਅਰਪੋਰਟ ‘ਤੇ ਆਪਣੀ ਦੋਸਤ ਲੀਹ ਮੈਕਕਾਰਥੀ ਨਾਲ ਉਤਰੀ, ਜਿਥੇ ਉਨ੍ਹਾਂ ਦੇ ਬੈਗ ਵਿਚੋਂ ਮਾਰਿਜੁਆਨਾ ਯਾਨੀ ਗਾਂਜਾ ਬਰਾਮਦ ਹੋਇਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਕਸਟਮ ਅਧਿਕਾਰੀਆਂ ਨੇ ਗਿਗੀ ਦੇ ਸਾਮਾਨ ਦੀ ਸਕੈਨਿੰਗ ਕੀਤੀ ਤਾਂ ਉਨ੍ਹਾਂ ਨੂੰ ਗਾਂਜਾ ਮਿਲਿਆ।

ਮਾਡਲ-ਅਭਿਨੇਤਰੀ ਨੂੰ ਗਾਂਜਾ ਰੱਖਣ ਅਤੇ ਦਰਾਮਦ ਕਰਨ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ ਸੀ। 12 ਜੁਲਾਈ, 2023 ਨੂੰ, ਗਿਗੀ ਅਤੇ ਉਨ੍ਹਾਂ ਦੀ ਦੋਸਤ ਮੈਕਕਾਰਥੀ ਅਦਾਲਤ ਵਿਚ ਪੇਸ਼ ਹੋਏ। ਜਿਥੇ ਇਕ ਹਜ਼ਾਰ ਡਾਲਰ ਜੁਰਮਾਨਾ ਅਦਾ ਕਰਨ ਮਗਰੋਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ।

error: Content is protected !!