ਕਿਰਾਏ ਦੇ ਮਕਾਨ ਵਿਚ ਸੌ ਰਹੇ ਸੀ ਪਰਵਾਸੀ, ਛੱਤ ਡਿਗਣ ਕਾਰਨ ਦੋ ਜਣਿਆਂ ਦੀ ਹੋਈ ਦਰਦਨਾਕ ਮੌਤ

ਕਿਰਾਏ ਦੇ ਮਕਾਨ ਵਿਚ ਸੌ ਰਹੇ ਸੀ ਪਰਵਾਸੀ, ਛੱਤ ਡਿਗਣ ਕਾਰਨ ਦੋ ਜਣਿਆਂ ਦੀ ਹੋਈ ਦਰਦਨਾਕ ਮੌਤ


ਵੀਓਪੀ ਬਿਊਰੋ, ਪਟਿਆਲਾ : ਪਟਿਆਲਾ ਹੜ੍ਹ ਦੀ ਮਾਰ ਹੇਠ ਆਇਆ ਤਾਂ ਲੋਕਾਂ ਦੀ ਜ਼ਿੰਦਗੀ ਰੁਕ ਜਿਹੀ ਗਈ। ਮੀਂਹ ਤੇ ਹੜ੍ਹ ਦੇ ਪਾਣੀ ਨੇ ਤਬਾਹੀ ਮਚਾਈ। ਇਸ ਵਿਚਾਲੇ ਪਟਿਆਲਾ ਦੇ ਰਾਘੋ ਮਾਜਰਾ ਦੇ ਜੰਗੀ ਜਥਾ ਗੁਰਦੁਆਰਾ ਸਾਹਿਬ ਨੇੜਿਓਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਕ ਪੁਰਾਣੇ ਮਕਾਨ ਦੀ ਛੱਤ ਡਿੱਗ ਗਈ। ਜਿਸ ਹੇਠਾਂ ਸੌ ਰਹੇ 2 ਵਿਅਕਤੀਆਂ ਦੀ ਮੌਤ ਹੋ ਗਈ। ਜਦੋਂਕਿ 3 ਜਖਮੀਂ ਹੋ ਗਏ ਹਨ। ਹਾਦਸਾ ਬੀਤੀ ਦੇਰ ਰਾਤ ਵਾਪਰਿਆ। ਕਿਰਾਏ ਦੇ ਮਕਾਨ ‘ਚ ਪਰਵਾਸੀ ਮਜ਼ਦੂਰ ਸੌ ਰਹੇ ਸਨ ਕਿ ਅਚਾਨਕ ਛੱਤ ਹੇਠਾਂ ਆ ਡਿੱਗੀ। ਮਲਬੇ ਹੇਠ ਦੱਬੇ ਜਾਣ ਕਾਰਨ ਦੋ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮੁੰਨਾ ਲਾਲ, ਰਮਾ ਸ਼ੰਕਰ ਵਜੋਂ ਹੋਈ ਹੈ। ਜਦਕਿ 3 ਜ਼ਖਮੀਆਂ ਦੀ ਪਛਾਣ ਗੰਗਾ ਰਾਮ, ਸੰਤੋਸ਼ ਕੁਮਾਰ, ਚਿਰੰਜੀ ਲਾਲ ਵਜੋਂ ਹੋਈ ਹੈ। ਬਚਾਅ ਕਾਰਜ ਕੀਤੇ ਜਾ ਰੇ ਹਨ।

error: Content is protected !!