Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
August
16
ਫਿਜ਼ੀਓਥੈਰੇਪੀ ਸਿਖਾਉਣ ਬਹਾਨੇ ਪ੍ਰੈਕਟਿਸ ਕਰਦੀ ਨਾਬਾਲਗਾ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਡਾਕਟਰ ਗ੍ਰਿਫ਼ਤਾਰ
Latest News
Punjab
ਫਿਜ਼ੀਓਥੈਰੇਪੀ ਸਿਖਾਉਣ ਬਹਾਨੇ ਪ੍ਰੈਕਟਿਸ ਕਰਦੀ ਨਾਬਾਲਗਾ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਡਾਕਟਰ ਗ੍ਰਿਫ਼ਤਾਰ
August 16, 2023
Voice of Punjab
ਫਿਜ਼ੀਓਥੈਰੇਪੀ ਸਿਖਾਉਣ ਬਹਾਨੇ ਪ੍ਰੈਕਟਿਸ ਕਰਦੀ ਨਾਬਾਲਗਾ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਡਾਕਟਰ ਗ੍ਰਿਫ਼ਤਾਰ
ਵੀਓਪੀ ਬਿਊਰੋ, ਨਕੋਦਰ-ਕਲੀਨਿਕ ਅਤੇ ਪ੍ਰੈਕਟਿਸ ਕਰਦੀ ਨਾਬਾਲਗ ਕੁੜੀ ਨੂੰ ਫਿਜ਼ੀਓਥੈਰੇਪੀ ਸਿਖਾਉਣ ਬਹਾਨੇ ਡਾਕਟਰ ਅਸ਼ਲੀਲ ਹਰਕਤਾਂ ਕਰਨ ਲੱਗਾ। ਇਸ ਗੰਭੀਰ ਮਾਮਲੇ ’ਚ ਡਾਕਟਰ ਖਿ਼ਲਾਫ਼ ਸਿਟੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਡੀਐੱਸਪੀ ਨਕੋਦਰ ਸੁਖਪਾਲ ਸਿੰਘ ਅਤੇ ਸਿਟੀ ਥਾਣਾ ਮੁਖੀ ਇੰਸ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਮਹਿਲਾ ਇੰਸਪੈਕਟਰ ਸੀਮਾ ਸਮੇਤ ਪੁਲਿਸ ਪਾਰਟੀ ਸ਼ੰਕਰ ਚੌਂਕ ਨਕੋਦਰ ਵਿਖੇ ਮੌਜੂਦ ਸੀ ਤਾਂ ਉਸ ਕੋਲ ਉਕਤ ਪੀੜਤ ਨਾਬਾਲਗ ਕੁੜੀ ਦੇ ਪਿਤਾ ਨੇ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੀ ਕੁੜੀ ਦੀ ਉਮਰ ਕਰੀਬ 15 ਸਾਲ ਹੈ, ਜੋ ਸਥਾਨਕ ਕਾਲਜ ਵਿਚ ਮੈਡੀਕਲ ਦੀ ਪੜ੍ਹਾਈ ਕਰਦੀ ਹੈ ਅਤੇ ਪੜ੍ਹਾਈ ਉਪਰੰਤ ਸ਼ੰਕਰ ਰੋਡ ’ਤੇ ਟੰਡਨ ਕਲੀਨਿਕ ’ਤੇ ਰੋਜ਼ਾਨਾ ਮੈਡੀਕਲ ਦੀ ਪ੍ਰੈਕਟਿਸ ਕਰਨ ਲਈ ਜਾਂਦੀ ਸੀ, ਜਿੱਥੇ ਡਾ. ਸੁਨੀਲ ਟੰਡਨ ਨੇ ਫਿਜ਼ੀਓਥੈਰੇਪੀ ਸਿਖਾਉਣ ਬਹਾਨੇ ਨਾਲ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਜਦੋਂ ਇਸ ਸਬੰਧੀ ਲੜਕੀ ਨੇ ਦੱਸਿਆ ਤਾਂ ਅਸੀਂ ਤੁਰੰਤ ਡਾਕਟਰ ਸੁਨੀਲ ਟੰਡਨ ਦੇ ਘਰ ਗੱਲ ਕਰਨ ਗਏ ਤਾਂ ਉਕਤ ਡਾਕਟਰ ਨੇ ਉਲਟਾ ਉਸ ਨਾਲ ਹੱਥੋਪਾਈ ਕੀਤੀ ਅਤੇ ਮੱਥੇ ’ਤੇ ਕੜਾ ਮਾਰ ਕੇ ਜ਼ਖ਼ਮੀ ਕਰ ਦਿੱਤਾ।
ਸਿਟੀ ਥਾਣਾ ਮੁਖੀ ਇੰਸ. ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਪੀੜਤ ਨਾਬਾਲਗ ਕੁੜੀ ਦੇ ਪਿਤਾਂ ਦੇ ਬਿਆਨਾਂ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਡਾ. ਸੁਨੀਲ ਟੰਡਨ ਵਾਸੀ ਮੁਹੱਲਾ ਟੰਡਨਾ ਨਕੋਦਰ ਖ਼ਿਲਾਫ਼ ਪੋਕਸੋ ਐਕਟ ਤਹਿਤ ਸਿਟੀ ਥਾਣਾ ਵਿਖੇ ਮਾਮਲਾ ਦਰਜ ਕਰ ਕੇ ਡਾਕਟਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Post navigation
ਤਾਸ਼ ਦੇ ਪੱਤਿਆਂ ਵਾਂਗ ਢਹਿ ਗਏ ਘਰ, ਹਿਮਾਚਲ ਪ੍ਰਦੇਸ਼ ਵਿਚ ਤਬਾਹੀ ਜਾਰੀ, 55 ਲੋਕਾਂ ਦੀ ਮੌਤ, ਏਅਰਲਿਫਟ ਕੀਤੇ ਜਾ ਰਹੇ ਲੋਕ, ਤਬਾਹੀ ਦੀ ਵੀਡੀਓ ਵੇਖ ਉਡ ਜਾਣਗੇ ਹੋਸ਼
ਪੰਜਾਬ ਵਿਚ ਮੁੜ ਹੜ੍ਹਾਂ ਦੀ ਮਾਰ, ਇਹ ਇਲਾਕੇ ਡੁੱਬੇ, ਭੁਲੱਥ ਵਿਚ ਪਿਓ-ਪੁੱਤ ਰੁੜੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us