ਪੰਜਾਬ ਵਿਚ ਮੁੜ ਹੜ੍ਹਾਂ ਦੀ ਮਾਰ, ਇਹ ਇਲਾਕੇ ਡੁੱਬੇ, ਭੁਲੱਥ ਵਿਚ ਪਿਓ-ਪੁੱਤ ਰੁੜੇ

ਪੰਜਾਬ ਵਿਚ ਮੁੜ ਹੜ੍ਹਾਂ ਦੀ ਮਾਰ, ਇਹ ਇਲਾਕੇ ਡੁੱਬੇ, ਭੁਲੱਥ ਵਿਚ ਪਿਓ-ਪੁੱਤ ਰੁੜੇ


ਵੀਓਪੀ ਬਿਊਰੋ, ਕਪੂਰਥਲਾ/ਭੁਲੱਥ, ਨੰਗਲ-ਪੰਜਾਬ ‘ਚ ਇਕ ਵਾਰ ਫਿਰ ਹੜ੍ਹਾਂ ਦੀ ਮਾਰ ਪਈ ਹੈ। ਹਿਮਾਚਲ ਵਿਚ ਭਾਰੀ ਬਾਰਿਸ਼ ਕਰਕੇ ਨਹਿਰਾਂ ਦਰਿਆਵਾਂ ਵਿਚ ਪਾਣੀ ਵੱਧ ਗਿਆ। ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਵੱਧਣ ਕਾਰਨ ਇਸ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਸਨ। ਇਸ ਤੋਂ ਬਾਅਦ ਸਤਲੁਜ ਦਰਿਆ ‘ਚ ਪਾਣੀ ਵੱਧ ਗਿਆ। ਇਸੇ ਦਰਮਿਆਨ ਕਪੂਰਥਲਾ ਦੇ ਹਲਕਾ ਭੁਲੱਥ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਬਿਆਸ ਦਰਿਆ ਦੇ ਪਾਣੀ ਵਿਚ ਪਿਓ-ਪੁੱਤ ਰੁੜ ਗਏ। ਉਧਰ, ਨੰਗਲ ਦੇ ਬਹੁਤੇ ਪਿੰਡਾਂ ‘ਚ ਪਾਣੀ ਭਰ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਕਈ ਪਿੰਡ ਖ਼ਾਲੀ ਕਰਵਾਏ ਜਾ ਰਹੇ ਹਨ।


ਜਾਣਕਾਰੀ ਮੁਤਾਬਕ ਭੁਲੱਥ ਦੇ ਮੰਡ ਤਲਵੰਡੀ ਕੂਕਾ ਵਿਚ ਬਿਆਸ ਦਰਿਆ ਦਾ ਪਾਣੀ ਆਉਣ ਕਰਕੇ ਪਿਓ-ਪੁੱਤ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਏ। ਪੁੱਤਰ ਨੂੰ ਮੰਡ ਇਲਾਕੇ ਦੇ ਲੋਕਾਂ ਵੱਲੋਂ ਬਚਾ ਲਿਆ ਗਿਆ ਹੈ, ਜਦਕਿ ਪਿਓ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਪਾਣੀ ਵਿਚ ਰੁੜੇ ਵਿਅਕਤੀਆਂ ਦੀ ਪਛਾਣ ਲਖਵੀਰ ਸਿੰਘ ਲੱਖਾ (50) ਪੁੱਤਰ ਜਰਨੈਲ ਸਿੰਘ ਵਜੋਂ ਹੋਈ ਹੈ।
ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਡੈਮਾਂ ‘ਚ ਪਾਣੀ ਦੇ ਪੱਧਰ ਵਿਚ ਲਗਾਤਾਰ ਵਾਧਾ ਹੋਣ ਨਾਲ ਇਥੋਂ ਦੇ ਦਰਿਆ ਬਿਆਸ ਵਿਚ ਪਾਣੀ ਦੇ ਪੱਧਰ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਪਾਣੀ ਵਧਣ ਨਾਲ ਜਿੱਥੇ ਮੰਡ ਖ਼ੇਤਰ ਵਿਚ ਪਾਣੀ ਭਰ ਗਿਆ ਹੈ, ਉਥੇ ਹੀ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਵਸਨੀਕ ਵੀ ਚਿੰਤਾ ਵਿਚ ਹਨ। ਦੱਸ ਦੇਈਏ ਕਿ ਦਰਿਆ ਬਿਆਸ ‘ਤੇ ਬਣੀ ਗੇਜ਼ ਅਨੁਸਾਰ 744.00 ਅਤੇ ਵਿਭਾਗ ਵ੍ਰਲੋਂ ਰੈਡ ਅਲਰਟ ਮੰਨਿਆ ਜਾਂਦਾ ਹੈ। ਇਸ ਪਾਣੀ ਕਾਰਨ ਹੁਣ ਮੁੜ ਪਿੰਡਾਂ ‘ਚ ਤਬਾਹੀ ਮਚਣ ਲੱਗੀ ਹੈ। ਨੰਗਲ ਦੇ ਬਹੁਤੇ ਪਿੰਡਾਂ ‘ਚ ਪਾਣੀ ਭਰ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਕਈ ਪਿੰਡ ਖ਼ਾਲੀ ਕਰਵਾਏ ਜਾ ਰਹੇ ਹਨ।


ਭਾਖੜਾ ਡੈਮ ਦੇ ਫਲੱਡ ਗੇਟ ਸੋਮਵਾਰ ਨੂੰ 12 ਫੁੱਟ ਤੱਕ ਖੋਲ੍ਹ ਦਿੱਤੇ ਗਏ ਸਨ। ਐਤਵਾਰ ਨੂੰ ਭਾਖੜਾ ਡੈਮ ‘ਚ ਪਾਣੀ ਦਾ ਪੱਧਰ 1678 ਫੁੱਟ ਤੱਖ ਪਹੁੰਚ ਗਿਆ ਸੀ, ਜੋ ਸਮੋਵਾਰ ਨੂੰ ਫਲੱਡ ਗੇਟ ਖੋਲ੍ਹੇ ਜਾਣ ਤੋਂ ਬਾਅਦ 1 ਫੁੱਟ ਘੱਟ ਕੇ 1677 ਫੁੱਟ ਤੱਕ ਪਹੁੰਚ ਗਿਆ। ਅੱਧੀ ਰਾਤ ਨੂੰ ਫਲੱਡ ਗੇਟ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਸਨ। ਡੈਮ ਦੇ ਫਲੱਡ ਗੇਟ ਖੋਲ੍ਹਣ ਨਾਲ ਨਾਲ ਲੱਗਦੇ ਕਈ ਇਲਾਕਿਆਂ ‘ਚ ਪਾਣੀ ਭਰ ਗਿਆ ਸੀ। ਬਚਾਅ ਕਾਰਜ ਜਾਰੀ ਹਨ।

error: Content is protected !!