ਫਲਾਇੰਗ ਸਿੱਖ ਵਜੋਂ ਜਾਣੇ ਜਾਂਦੇ ਮਸ਼ਹੂਰ ਅਥਲੀਟ ਮਿਲਖਾ ਸਿੰਘ ਨੇ ਕੋਰੋਨਾ ਪੌਜ਼ੇਟਿਵ

ਫਲਾਇੰਗ ਸਿੱਖ ਵਜੋਂ ਜਾਣੇ ਜਾਂਦੇ ਮਸ਼ਹੂਰ ਅਥਲੀਟ ਮਿਲਖਾ ਸਿੰਘ ਨੇ ਕੋਰੋਨਾ ਪੌਜ਼ੇਟਿਵ

ਚੰਡੀਗੜ੍ਹ(ਵੀਓਪੀ ਬਿਊਰੋ) – ਫਲਾਇੰਗ ਸਿੱਖ ਵਜੋਂ ਜਾਣੇ ਜਾਂਦੇ ਮਸ਼ਹੂਰ ਅਥਲੀਟ ਮਿਲਖਾ ਸਿੰਘ ਨੇ ਕੋਰੋਨਾ ਪੌਜ਼ੇਟਿਵ ਹੋ ਗਏ ਹਨ। ਹਾਲਾਂਕਿ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਓਲੰਪੀਅਨ ਨੂੰ ਬੁੱਧਵਾਰ ਰਾਤ ਤੋਂ 101 ਬੁਖਾਰ ਹੈ। ਫਿਲਹਾਲ ਉਹ ਘਰ ‘ਚ ਹੀ ਆਈਸੋਲੇਟ ਹੈ।

ਹਾਲ ਹੀ ਵਿੱਚ, 91 ਸਾਲਾ ਅਥਲੀਟ ਨੇ ਲੋਕਾਂ ਨੂੰ ਕੋਰੋਨਵਾਇਰਸ ਦੇ ਫੈਲਣ ਤੋਂ ਰੋਕਣ ਲਈ ਲੌਕਡਾਊਨ ਦੌਰਾਨ ਘਰਾਂ ‘ਚ ਰਹਿਣ ਦੀ ਅਪੀਲ ਕੀਤੀ ਸੀ। ਦੱਸ ਦਈਏ ਕਿ ਮਿਲਖਾ ਸਿੰਘ ਨੇ ਪਿਛਲੇ ਸਾਲ ਆਪਣਾ 91ਵਾਂ ਜਨਮ ਦਿਨ ਮਨਾਇਆ ਸੀ। ਬੁੱਧਵਾਰ ਦੇਰ ਰਾਤ ਉਨ੍ਹਾਂ ਨੂੰ 101 ਡਿਗਰੀ ਬੁਖਾਰ ਹੋਇਆ। ਇਸ ਤੋਂ ਬਾਅਦ ਜਦੋਂ ਕੋਰੋਨਾ ਟੈਸਟ ਕੀਤਾ ਗਿਆ ਤਾਂ ਉਨ੍ਹਾਂ ਦੀ ਰਿਪੋਰਟ ਪੌਜ਼ੇਟਿਵ ਆਈ। ਉਦੋਂ ਤੋਂ ਉਹ ਘਰ ਵਿਚ ਆਈਸੋਲੇਟ ਹਨ।

ਮਿਲਖਾ ਸਿੰਘ ਦੇ ਨਾਲ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਵੀ ਕੋਵਿਡ ਟੈਸਟ ਕਰਵਾਇਆ ਗਿਆ ਜਿਸ ਵਿਚ ਉਨ੍ਹਾਂ ਦੇ ਦੋ ਨੌਕਰ ਵੀ ਸੰਕਰਮਿਤ ਪਾਏ ਗਏ। ਉਨ੍ਹਾਂ ਦੀ ਪਤਨੀ ਨਿਰਮਲਾ ਮਿਲਖਾ ਸਿੰਘ, ਨੂੰਹ ਕੁਦਰਤ ਤੇ ਪੋਤੇ ਹਰਜੇ ਮਿਲਖਾ ਸਿੰਘ ਦੀ ਰਿਪੋਰਟ ਨੈਗਟਿਵ ਆਈ ਹੈ।

error: Content is protected !!