RSS ਵੱਲੋਂ ਲਾਇਆ ਖ਼ੂਨਦਾਨ ਕੈਂਪ ਕਿਸਾਨਾਂ ਨੇ ਰੋਕਿਆ

RSS ਵੱਲੋਂ ਲਾਇਆ ਖ਼ੂਨਦਾਨ ਕੈਂਪ ਕਿਸਾਨਾਂ ਨੇ ਰੋਕਿਆ

ਅਨੰਦਪੁਰ ਸਾਹਿਬ (ਚੋਵੇਸ਼ ਲਟਾਵਾ) – ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ‘ਤੇ ਬੈਠਿਆਂ ਨੂੰ 7 ਮਹੀਨੇ ਦਾ ਸਮਾਂ ਹੋ ਚੱਲਿਆ ਹੈ ਪਰ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਕਿਸਾਨਾਂ ਨੇ ਵੀ ਆਪਣੀ ਠਾਣ ਰੱਖੀ ਹੈ ਕਿ ਪੰਜਾਬ ਹੁਣ ਕਾਨੂੰਨ ਰੱਦ ਕਰਵਾ ਕੇ ਹੀ ਜਾਵਾਂਗੇ। ਅੱਜ ਇਸ ਮੁੱਦੇ ਨੂੰ ਹੀ ਲੈ ਕੇ ਅਨੰਦਪੁਰ ਸਾਹਿਬ ਨੇੜੇ ਪੈਦੇ ਨੂਰਪੁਰ ਬੇਦੀ ਦੇ ਇਕ ਆਸ਼ਰਮ ਵਿਚ ਆਰਐਸਐਸ ਵਲੋਂ ਬਲੱਡ ਬੈਂਕ ਦੀ ਸ਼ੁਰੂਆਤ ਕੀਤੀ ਜਿਸ ਦਾ ਕਿਸਾਨਾਂ ਨੇ ਰੱਜ ਕੇ ਵਿਰੋਧ ਕੀਤਾ। ਕਿਸਾਨਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਆਰਐਸਐਸ ਸੰਘ ਵਿਚ ਕੋਈ ਫਰਕ ਨਹੀਂ ਹੈ, ਇਸ ਲਈ ਅਸੀਂ ਇਹਨਾਂ ਦਾ ਪਾਣੀ ਤੱਕ ਨਹੀਂ ਪੀਣਾ ਖ਼ੂਨ ਤਾਂ ਬਹੁਤ ਦੂਰ ਦੀ ਗੱਲ ਹੈ। ਕਿਸਾਨਾਂ ਨੇ ਕਿਹਾ ਕਿ ਇਹ ਸਾਨੂੰ ਨਹੀਂ ਮਨਜ਼ੂਰ ਹੈ ਕਿ ਕੋਈ ਸਾਡੇ ਘਰ ਵਿਚ ਹੀ ਸਾਡੇ ਖਿਲਾਫ ਵੀ ਹੋਵੇ ਤੇ ਸਾਡੇ ਲਈ ਮਦਦ ਵੀ ਕਰੇ।  ਕਿਸਾਨਾਂ ਨੇ ਆਰਐਸਐਸ ਦੀ ਬਲੱਡ ਬੈਂਕ ਦੀ ਸ਼ੁਰੂਆਤ ਨੂੰ ਮੁੱਢੋ ਹੀ ਰੱਦ ਕਰ ਦਿੱਤਾ ਹੈ।

ਦੱਸ ਦੇਈਏ ਕਿ ਜਿਹੜੀਆਂ ਸੜਕਾਂ ‘ਤੇ ਇਹ ਬਲੱਡ ਬੈਂਕ ਲਗਵਾਇਆ ਜਾਣਾ ਸੀ, ਉਕਤ ਕਿਸਾਨ, ਜਿਨ੍ਹਾਂ ਦੇ ਭਰਾਵਾਂ ਨੇ ਵਿਰੋਧ ਕਰਕੇ ਸੜਕ ਦਾ ਵਿਰੋਧ ਕੀਤਾ, ਬਲੱਡ ਬੈਂਕ ਵਿੱਚ ਆਉਂਦੇ ਕਿਸਾਨ ਵੀ ਰਸਤੇ ਵਿੱਚ ਹੀ ਰੁਕ ਗਏ, ਜਿਸ ਕਾਰਨ ਇਹ ਕਿਤੇ-ਕਿਤੇ ਕਿਸਾਨਾਂ ਦਾ ਵਿਰੋਧ ਖੇਤੀ ਕਾਨੂੰਨਾਂ ਦੇ ਸੰਬੰਧ ਵਿੱਚ ਲਗਾਤਾਰ ਵੱਧਦਾ ਜਾ ਰਿਹਾ ਹੈ, ਜੇ ਉਹ ਮੰਨਦੇ ਹਨ ਕਿ ਉਨ੍ਹਾਂ ਨੇ ਪਹਿਲਾਂ ਹੀ ਕਿਹਾ ਹੈ ਕਿ ਪੰਜਾਬ ਵਿੱਚ ਭਾਜਪਾ ਜਾਂ ਆਰਐਸਐਸ ਦੀ ਕੋਈ ਮੰਡਲੀ ਨਹੀਂ ਹੋਣ ਦਿੱਤੀ ਜਾਵੇਗੀ। ਕਿਸਾਨਾਂ ਦੇ ਭਾਰੀ ਵਿਰੋਧ ਨੂੰ ਦੇਖਦਿਆਂ ਬਲੱਡ ਬੈਂਕ ਨੂੰ ਬੰਦ ਕਰ ਦਿੱਤਾ ਗਿਆ।

ਬਲੱਡ ਬੈਂਕ ਲਾ ਰਹੇ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਪ੍ਰਸਾਸ਼ਨ ਦੀ ਨਿਗਰਾਨੀ ਹੇਠ ਹੀ ਕੀਤਾ ਸੀ । ਉਹਨਾਂ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਵਾਸਤੇ ਇਹ ਬਲੱਡ ਬੈਂਕ ਸਥਾਪਤ ਕੀਤਾ। ਪਰ ਕਿਸਾਨਾਂ ਦੇ ਵਿਰੋਧ ਕਰਕੇ ਅਸੀਂ ਇਸਨੂੰ ਬੰਦ ਕਰ ਦਿੱਤਾ ਹੈ।

error: Content is protected !!