ਵੀਓਪੀ ਬਿਊਰੋ, ਬਟਾਲਾ : ਪੰਜਾਬ ਵਿਚ ਆਏ ਦਿਨ ਵਪਾਰੀਆਂ ਅਤੇ ਉਦਯੋਗਪਤੀਆਂ ਤੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਹੁਣ ਬਟਾਲਾ ਵਿਚ ਸਾਹਮਣੇ ਆਇਆ ਹੈ। ਹੈਰੀ ਚੱਠਾ ਦੇ ਨਾਂ ਉਤੇ ਮੰਗੀ ਫਿਰੌਤੀ ਨਾ ਦੇਣ ਉਤੇ ਸ਼ਨੀਚਰਵਾਰ ਦੀ ਤੜਕਸਾਰ ਨੂੰ ਤਿੰਨ ਅਨਪਛਾਤੇ ਨੌਜਵਾਨਾਂ ਨੇ ਸੁਨਿਆਰੇ ਦੇ ਘਰ ਉਤੇ ਗੋਲੀਆਂ ਚਲਾਈਆਂ। ਛੇ ਗੋਲੀਆਂ ਸੁਨਿਆਰੇ ਦੇ ਗੇਟ ਉਤੇ ਲੱਗੀਆਂ ਹਨ ਇਹ ਘਟਨਾ ਸ਼ੁੱਕਰਵਾਰ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਕਰੀਬ 2 ਵਜੇ ਦੀ ਦੱਸੀ ਜਾ ਰਹੀ ਹੈ।
