ਇੰਨੀ ਤੇਜ਼ ਰਫਤਾਰ ਨਾਲ ਵੱਜੀ ਕਿ ਟਰੱਕ ਵਿਚ ਹੀ ਫੱਸ ਗਈ ਕਾਰ, ਵਿਚ ਸਵਾਰ ਪੰਜ ਦੋਸਤਾਂ ਤੇ ਟਰੱਕ ਸਹਾਇਕ ਦੀ ਹੋ ਗਈ ਮੌ+ਤ

ਇੰਨੀ ਤੇਜ਼ ਰਫਤਾਰ ਨਾਲ ਵੱਜੀ ਕਿ ਟਰੱਕ ਵਿਚ ਹੀ ਫੱਸ ਗਈ ਕਾਰ, ਵਿਚ ਸਵਾਰ ਪੰਜ ਦੋਸਤਾਂ ਤੇ ਟਰੱਕ ਸਹਾਇਕ ਦੀ ਹੋ ਗਈ ਮੌ+ਤ


ਵੀਓਪੀ ਬਿਊਰੋ ਨੈਸ਼ਨਲ : ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਵਿਚ ਵਾਪਰੇ ਦਰਦਨਾਕ ਹਾਦਸੇ ਵਿਚ ਬਲੇਨੋ ਕਾਰ ਸਵਾਰ ਪੰਜ ਦੋਸਤਾਂ ਦੀ ਮੌ+ਤ ਹੋ ਗਈ। ਜਾਣਕਾਰੀ ਮੁਤਾਬਕ ਭਿਵਾਨੀ-ਬਹਿਲ ਰੋਡ ‘ਤੇ ਪਿੰਡ ਸੇਰਲਾ ਨੇੜੇ ਇਕ ਬਲੇਨੋ ਕਾਰ ਬੇਕਾਬੂ ਹੋ ਕੇ ਖੜ੍ਹੇ ਟਰੱਕ ਨਾਲ ਟਕਰਾ ਗਈ। ਟਰੱਕ ਡਰਾਈਵਰ ਦੇ ਸਹਾਇਕ ਦੀ ਵੀ ਹਾਦਸੇ ਵਿਚ ਮੌ+ਤ ਹੋ ਗਈ। ਜਿਸ ਕਾਰਨ ਮ੍ਰਿਤ+ਕਾਂ ਦੀ ਗਿਣਤੀ
ਛੇ ਹੋ ਗਈ। ਪੁਲਿਸ ਨੇ ਦੱਸਿਆ ਕਿ ਤੇਜ਼ ਰਫਤਾਰ ਕਾਰ ਨੇ ਟਰੱਕ ਨੂੰ ਇੰਨੇ ਜ਼ੋਰ ਨਾਲ ਪਿੱਛਿਓਂ ਟੱਕਰ ਮਾਰੀ ਕਿ ਕਾਰ ਉਸ ‘ਚ ਫਸ ਗਈ ਅਤੇ ਪੁਲਿਸ ਨੂੰ ਕਾਰ ‘ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਚਾਰ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਦੋ ਵਿਅਕਤੀਆਂ ਦੀ ਇਲਾਜ ਦੌਰਾਨ ਮੌਤ ਹੋ ਗਈ।


ਜਾਣਕਾਰੀ ਮੁਤਾਬਿਕ ਇਹ ਹਾਦਸਾ ਤੇਜ਼ ਰਫਤਾਰ ਕਾਰ ਦੀ ਟੱਕਰ ਕਾਰਨ ਵਾਪਰਿਆ। ਮੰਗਲਵਾਰ ਦੇਰ ਰਾਤ ਇਕ ਕਾਰ ‘ਚ ਛੇ ਨੌਜਵਾਨ ਪਿੰਡ ਸੇਰਲਾ ਵੱਲੋਂ ਆ ਰਹੇ ਸਨ ਅਤੇ ਕਾਰ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ। ਇਸ ਦੌਰਾਨ ਦੂਜੇ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਬਲੇਨੋ ਕਾਰ ਖੜ੍ਹੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ।
ਗੱਡੀ ਵਿਚ ਸਵਾਰ ਚਾਰ ਨੌਜਵਾਨਾਂ ਦੀ ਮੌਕੇ ’ਤੇ ਹੀ ਮੌ+ਤ ਹੋ ਗਈ, ਜਦੋਂਕਿ ਦੋ ਦੀ ਹਸਪਤਾਲ ਲਿਜਾਂਦੇ ਸਮੇਂ ਮੌ+ਤ ਹੋ ਗਈ। ਟਰੱਕ ਡਰਾਈਵਰ ਦਾ ਸਹਾਇਕ ਪਿੱਛੇ ਤੋਂ ਰੱਸੀਆਂ ਠੀਕ ਕਰ ਰਿਹਾ ਸੀ ਜਦੋਂ ਤੇਜ਼ ਰਫਤਾਰ ਕਾਰ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ‘ਚ ਉਸ ਦੀ ਵੀ ਮੌਕੇ ‘ਤੇ ਹੀ ਮੌ+ਤ ਹੋ ਗਈ।


ਹਾਦਸੇ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ ਅਤੇ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਦੇਰ ਰਾਤ ਵਾਪਰੇ ਇਸ ਹਾਦਸੇ ਵਿਚ ਮ੍ਰਿਤ+ਕਾਂ ਦੀ ਪਛਾਣ ਨਸੀਬ ਉਰਫ਼ ਮੌਲਾਦ ਵਾਸੀ ਬੁਢੇਰਾ, ਵਿਕਾਸ ਮਾਹਲਾ, ਪ੍ਰਦੀਪ, ਰਵੀ ਇੰਦਰਵਾਲੀ ਅਤੇ ਜਤਿੰਦਰ ਵਾਸੀ ਲੱਡਿਆਵਾਲੀ ਵਜੋਂ ਹੋਈ ਹੈ। ਮ੍ਰਿਤ+ਕ ਟਰੱਕ ਸਹਾਇਕ ਯੂਪੀ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।
ਹਾਦਸਾਗ੍ਰਸਤ ਹੋਈ ਕਾਰ ਓਬਰਾ ਤੋਂ ਬਹਿਬਲ ਵੱਲ ਆ ਰਹੀ ਸੀ, ਜਦੋਂਕਿ ਪਿੰਡ ਸ਼ੇਰਲਾ ਪੱਥਰਾਂ ਨਾਲ ਭਰਿਆ ਟਰੱਕ ਖੜ੍ਹਾ ਸੀ। ਕਾਰ ਨੇ ਪਿੱਛਿਓਂ ਟੱਕਰ ਮਾਰ ਦਿੱਤੀ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਿਵਾਨੀ ਦੇ ਡੀਐੱਸਪੀ ਜੈ ਭਗਵਾਨ, ਐੱਸਐੱਚਓ ਬਹਿਲ ਸੁਮਿਤ ਕੁਮਾਰ ਸ਼ਿਓਰਾਣ ਅਤੇ ਸਿਵਾਨੀ ਥਾਣਾ ਇੰਚਾਰਜ ਸੁਖਵੀਰ ਜਾਖੜ ਮੌਕੇ ’ਤੇ ਪੁੱਜੇ ਅਤੇ ਦੋਵਾਂ ਜ਼ਖ਼ਮੀ ਨੌਜਵਾਨਾਂ ਨੂੰ ਇਲਾਜ ਲਈ ਭਿਵਾਨੀ ਦੇ ਹਸਪਤਾਲ ਪਹੁੰਚਾਇਆ।

error: Content is protected !!