Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
October
14
ਘਰ ਵਿਚ ਬਿਸਤਰੇ ਹੇਠ ਲੁਕੋਏ ਸੀ 42 ਕਰੋੜ ਰੁਪਏ, ਇਨਕਮ ਟੈਕਸ ਦੀ ਪੈ ਗਈ ਰੇਡ, ਰੇਡ ਮਗਰੋਂ ਸਿਆਸਤ ਭਖੀ
Latest News
National
ਘਰ ਵਿਚ ਬਿਸਤਰੇ ਹੇਠ ਲੁਕੋਏ ਸੀ 42 ਕਰੋੜ ਰੁਪਏ, ਇਨਕਮ ਟੈਕਸ ਦੀ ਪੈ ਗਈ ਰੇਡ, ਰੇਡ ਮਗਰੋਂ ਸਿਆਸਤ ਭਖੀ
October 14, 2023
Voice of Punjab
ਘਰ ਵਿਚ ਬਿਸਤਰੇ ਹੇਠ ਲੁਕੋਏ ਸੀ 42 ਕਰੋੜ ਰੁਪਏ, ਇਨਕਮ ਟੈਕਸ ਦੀ ਪੈ ਗਈ ਰੇਡ, ਰੇਡ ਮਗਰੋਂ ਸਿਆਸਤ ਭਖੀ
ਵੀਓਪੀ ਬਿਊਰੋ, ਹੈਦਰਾਬਾਦ- ਬੈਂਗਲੁਰੂ ਦੇ ਇਕ ਘਰ ‘ਚੋਂ ਬਿਸਤਰੇ ਹੇਠਾਂ 22 ਬਕਸਿਆਂ ਵਿਚ 42 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਹੋਈ ਹੈ। ਇਕ ਸਾਬਕਾ ਮਹਿਲਾ ਕਾਰਪੋਰੇਟਰ ਅਤੇ ਉਸ ਦੇ ਪਤੀ ‘ਤੇ ਇਨਕਮ ਟੈਕਸ ਵਿਭਾਗ ਦੇ ਛਾਪੇ ਮਗਰੋਂ ਇਹ ਨਕਦੀ ਬਰਾਮਦ ਹੋਈ ਹੈ। ਬਿਸਤਰੇ ਹੇਠਾਂ ਇੰਨੀ ਵੱਡੀ ਰਕਮ ਵੇਖ ਕੇ ਇਨਕਮ ਟੈਕਸ ਅਧਿਕਾਰੀ ਵੀ ਹੈਰਾਨ ਰਹਿ ਗਏ। ਤੇਲੰਗਾਨਾ ਦੇ ਵਿੱਤ ਮੰਤਰੀ ਹਰੀਸ਼ ਰਾਵ ਨੇ ਇਸ ਬਰਾਮਦਗੀ ਨੂੰ ਆਪਣੇ ਚੋਣਾਵੀ ਫੰਡਿੰਗ ਨਾਲ ਜੋੜਿਆ ਹੈ।
ਭਾਰਤੀ ਰਾਸ਼ਟਰ ਕਮੇਟੀ (ਬੀ. ਆਰ. ਐੱਸ.) ਦੇ ਨੇਤਾ ਨੇ ਦਾਅਵਾ ਕੀਤਾ ਕਿ ਇਹ ਧਨ ਤੇਲੰਗਾਨਾ ਟੈਕਸ ਦੇ ਨਾਂ ‘ਤੇ ਬਿਲਡਰਾਂ, ਸੋਨੇ ਦੇ ਕਾਰੋਬਾਰੀਆਂ ਅਤੇ ਠੇਕੇਦਾਰਾਂ ਤੋਂ ਇਕੱਠਾ ਕੀਤਾ ਗਿਆ ਸੀ ਅਤੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਦੀ ਅਗਵਾਈ ਵਾਲੇ ਸੂਬੇ ਵਿਚ ਕਾਂਗਰਸ ਦੀ ਚੋਣ ਮੁਹਿੰਮ ਦੀ ਫੰਡਿੰਗ ਲਈ ਗੁਆਂਢੀ ਸੂਬੇ ਤੋਂ ਭੇਜੇ ਗਏ 1500 ਕਰੋੜ ਰੁਪਏ ਦਾ ਹਿੱਸਾ ਹੈ।
ਓਧਰ ਬੀ. ਆਰ. ਐੱਸ ਦੇ ਕਾਰਜਕਾਰੀ ਪ੍ਰਧਾਨ ਕੇ. ਟੀ. ਰਾਮਾ ਨੇ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੋਟ ਖਰੀਦਣ ਲਈ ਤੇਲੰਗਾਨਾ ਵਿਚ ਕਰੋੜਾਂ ਰੁਪਏ ਖਰਚ ਕਰ ਰਹੀ ਹੈ।ਦੱਸ ਦੇਈਏ ਕਿ ਤੇਲੰਗਾਨਾ ਵਿਚ 30 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣੀਆਂ ਹਨ। ਇਸ ਤੋਂ ਪਹਿਲਾਂ ਇੱਥੇ ਨਕਦੀ ਬਰਾਮਦ ਕੀਤੀ ਗਈ ਹੈ। ਹਰੀਸ਼ ਰਾਵ ਨੇ ਦੋਸ਼ ਲਾਇਆ ਕਿ ਕਾਂਗਰਸ ਇੱਥੇ ਚੋਣਾਂ ਜਿੱਤਣ ਲਈ ਤੇਲੰਗਾਨਾ ਵਿਚ ਪੈਸਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਟਿਕਟਾਂ ਵੀ ਵੇਚ ਰਹੇ ਹਨ ਪਰ ਉਹ ਇੱਥੇ ਨਹੀਂ ਜਿੱਤਣਗੇ।
Post navigation
ਪੰਜਾਬ ਵਿਚੋਂ ਫੜੇ ਗਏ ਦੋ ਅੱਤ+ਵਾਦੀ, ਆਈਈਡੀ ਬੰਬ ਤੇ ਅਸਲਾ ਬਰਾਮਦ
ਉਡਾਣ ਦੌਰਾਨ ਜਹਾਜ਼ ਵਿਚ ਡਾਇਪਰ ਨੂੰ ਸਮਝ ਲਿਆ ਬੰਬ, ਮਚ ਗਈ ਹਫੜਾ ਦਫੜੀ, ਫਿਰ ਜਹਾਜ਼ ਵਾਲਿਆਂ ਨੇ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us