ਉਡਾਣ ਦੌਰਾਨ ਜਹਾਜ਼ ਵਿਚ ਡਾਇਪਰ ਨੂੰ ਸਮਝ ਲਿਆ ਬੰਬ, ਮਚ ਗਈ ਹਫੜਾ ਦਫੜੀ, ਫਿਰ ਜਹਾਜ਼ ਵਾਲਿਆਂ ਨੇ…

ਉਡਾਣ ਦੌਰਾਨ ਜਹਾਜ਼ ਵਿਚ ਡਾਇਪਰ ਨੂੰ ਸਮਝ ਲਿਆ ਬੰਬ, ਮਚ ਗਈ ਹਫੜਾ ਦਫੜੀ, ਫਿਰ ਜਹਾਜ਼ ਵਾਲਿਆਂ ਨੇ…


ਵੀਓਪੀ ਬਿਊਰੋ, ਇੰਟਰਨੈਸ਼ਨਲ-ਅਮਰੀਕਾ ਦੇ ਪਨਾਮਾ ਸਿਟੀ ਤੋਂ ਫਲੋਰੀਡਾ ਦੇ ਟੈਂਪਾ ਸ਼ਹਿਰ ਲਈ ਉਡਾਣ ਭਰਨ ਵਾਲੇ ਇਕ ਜਹਾਜ਼ ‘ਚ ਹਫੜਾ-ਦਫੜੀ ਮਚ ਗਈ। ਉਡਾਣ ਭਰਨ ਤੋਂ ਬਾਅਦ ਜਹਾਜ਼ ਵਿਚ ਬੰਬ ਹੋਣ ਬਾਰੇ ਰੌਲਾ ਪੈ ਗਿਆ। ਹਫੜਾ-ਦਫੜੀ ਕਾਰਨ ਜਹਾਜ਼ ਵਾਲਿਆਂ ਨੂੰ ਜਲਦਬਾਜ਼ੀ ‘ਚ ਟੋਕੁਮੇਨ ਇੰਟਰਨੈਸ਼ਨਲ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਉਣ ਪਈ।

ਹਾਲਾਂਕਿ, ਜਾਂਚ ਤੋਂ ਬਾਅਦ ਇਹ ਪਤਾ ਲੱਗਾ ਕਿ ਜਿਸ ਚੀਜ਼ ਨੂੰ ਬੰਬ ਸਮਝਿਆ ਜਾ ਰਿਹਾ ਸੀ, ਉਹ ਅਸਲ ਵਿੱਚ ਇੱਕ ਬੱਚੇ ਦਾ ਡਾਇਪਰ ਸੀ। ਪਨਾਮਾ ਦੀ ਸਿਵਲ ਐਰੋਨਾਟਿਕਸ ਅਥਾਰਟੀ ਨੇ ਐਕਸ (ਟਵਿਟ) ‘ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਡਾਣ ਬੋਇੰਗ 737-800 ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਹਵਾਈ ਅੱਡੇ ‘ਤੇ ਉਤਰਿਆ ਗਿਆ। ਉਡਾਣ ਨੂੰ ਇਕ ਵੱਖਰੇ ਹਵਾਈ ਅੱਡੇ ‘ਤੇ ਲਿਜਾਇਆ ਗਿਆ, ਜਿੱਥੇ 144 ਯਾਤਰੀਆਂ ਨੂੰ ਸੁਰੱਖਿਅਤ ਉਤਾਰਿਆ ਗਿਆ। ਇਸ ਤੋਂ ਬਾਅਦ ਵਿਸਫੋਟਕ ਵਿਰੋਧੀ ਟੀਮ ਵਲੋਂ ਜਹਾਜ਼ ਦੀ ਤਲਾਸ਼ੀ ਲਈ ਗਈ।


ਹਵਾਈ ਅੱਡੇ ਦੇ ਸੁਰੱਖਿਆ ਦਲ ਦੇ ਮੁਖੀ ਜੋਸ ਕਾਸਤਰੋ ਨੇ ਕਿਹਾ ਕਿ ਜਹਾਜ਼ ਦੇ ਟਾਇਲਟ ਵਿੱਚੋਂ ਇੱਕ ਸ਼ੱਕੀ ਚੀਜ਼ ਮਿਲੀ, ਜੋ ਕਿਸੇ ਬੱਚੇ ਦਾ ਡਾਇਪਰ ਸੀ। ਕਾਸਤਰੋ ਨੇ ਕਿਹਾ, “ਸਾਡੇ ਕੋਲ ਇੱਕ ਸੁਰੱਖਿਅਤ ਰਨਵੇ ਸੀ, ਜਿੱਥੇ ਪੁਲਿਸ ਦੇ ਵਿਸ਼ੇਸ਼ ਕੁੱਤਿਆਂ ਦੀ ਟੀਮ ਅਤੇ ਵਿਸ਼ੇਸ਼ ਫੋਰਸਾਂ ਨੇ ਸ਼ੱਕੀ ਵਸਤੂ ਦੀ ਜਾਂਚ ਕੀਤੀ ਅਤੇ ਬਾਅਦ ਵਿੱਚ ਪਤਾ ਲਗਾਇਆ ਕਿ ਇਹ ਇੱਕ ਬੱਚੇ ਦਾ ਡਾਇਪਰ ਸੀ।”

error: Content is protected !!