ਖਨੌਰੀ ਨਹਿਰ ਵਿਚੋਂ ਦੋ ਸਾਲਾ ਅਨਹਦ ਦੀ ਲਾ+ਸ਼ ਬਰਾਮਦ, ਸਕੇ ਚਾਚੇ ਨੇ ਜਿਊਂਦੇ ਨੂੰ ਹੀ ਸੁੱਟ ਦਿੱਤਾ ਸੀ ਨਹਿਰ ਵਿਚ

ਖਨੌਰੀ ਨਹਿਰ ਵਿਚੋਂ ਦੋ ਸਾਲਾ ਅਨਹਦ ਦੀ ਲਾ+ਸ਼ ਬਰਾਮਦ, ਸਕੇ ਚਾਚੇ ਨੇ ਜਿਊਂਦੇ ਨੂੰ ਹੀ ਸੁੱਟ ਦਿੱਤਾ ਸੀ ਨਹਿਰ ਵਿਚ


ਵੀਓਪੀ ਬਿਊਰੋ, ਖਰੜ-ਖਨੌਰੀ ਨਹਿਰ ਵਿਚੋਂ ਦੋ ਸਾਲਾ ਬੱਚੇ ਅਨਹਦ ਲਾ+ਸ਼ ਬਰਾਮਦ ਹੋ ਗਈ ਹੈ। ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਲਾ+ਸ਼ ਬਰਾਮਦ ਕੀਤੀ। ਸਕੇ ਚਾਚੇ ਨੇ ਅਨਹਦ ਨੂੰ ਜ਼ਿਊਂਦੇ ਨੂੰ ਹੀ ਨਹਿਰ ਵਿਚ ਸੁੱਟ ਦਿੱਤਾ ਸੀ।


ਦੱਸ ਦਈਏ ਕਿ ਇਹ ਮਾਮਲਾ ਖਰੜ ਵਿਖੇ ਹੋਏ ਟ੍ਰਿਪਲ ਕ+ਤ+ਲ ਕੇਸ ਦਾ ਹੈ। ਛੋਟੇ ਭਰਾ ਨੇ ਆਪਣੇ ਹੀ ਵੱਡੇ ਭਰਾ, ਭਰਜਾਈ ਅਤੇ 2 ਸਾਲ ਦੇ ਭਤੀਜੇ ਦਾ ਕ+ਤ+ਲ ਕਰ ਦਿੱਤਾ ਸੀ। ਪਰਿਵਾਰਕ ਝਗੜੇ ਕਾਰਨ ਮੁਲਜ਼ਮ ਲਖਬੀਰ ਸਿੰਘ ਨੇ ਆਪਣੇ ਦੋਸਤ ਨਾਲ ਮਿਲ ਕੇ ਇਸ ਕਤਲ ਨੂੰ ਅੰਜਾਮ ਦਿੱਤਾ। ਮੁਲਜ਼ਮ ਲਖਵਿੰਦਰ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਵੀਰਵਾਰ ਨੂੰ ਖਰੜ ਦੇ ਝੁੱਗੀਆਂ ਰੋਡ ਉਤੇ ਸਥਿਤ ਇਕ ਘਰ ਵਿਚ ਵਾਪਰੀ। ਰਾਤ ਕਰੀਬ 10 ਵਜੇ ਕ+ਤ+ਲ ਦਾ ਪਤਾ ਲੱਗਾ।


ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਦੇ ਵੱਡੇ ਭਰਾ ਸਤਬੀਰ ਸਿੰਘ (32), ਉਸ ਦੀ ਪਤਨੀ ਅਮਨਦੀਪ ਕੌਰ (29) ਦਾ ਕ+ਤ+ਲ ਕਰ ਦਿੱਤਾ ਹੈ। ਮੁਲਜ਼ਮ ਨੇ ਪਹਿਲਾਂ ਆਪਣੀ ਭਰਜਾਈ ਦਾ ਗਲਾ ਘੁੱਟ ਕੇ ਕ+ਤ+ਲ ਕੀਤਾ ਅਤੇ ਫਿਰ ਜਿਵੇਂ ਹੀ ਉਸ ਦਾ ਭਰਾ ਡਿਊਟੀ ਤੋਂ ਬਾਅਦ ਘਰ ਪਹੁੰਚਿਆ ਤਾਂ ਉਸ ਨੇ ਕੁਹਾੜੀ ਨਾਲ ਉਸ ਦਾ ਕ+ਤ+ਲ ਕਰ ਦਿੱਤਾ। ਬਾਅਦ ਵਿੱਚ ਦੋਵੇਂ ਲਾ+ਸ਼ਾਂ ਨੂੰ ਭਰਾ ਦੀ ਸਵਿਫਟ ਕਾਰ ਵਿੱਚ ਰੱਖ ਕੇ ਰੋਪੜ ਨਹਿਰ ਵਿੱਚ ਸੁੱਟ ਦਿੱਤਾ ਗਿਆ ਤੇ 2 ਸਾਲ ਦੇ ਮਾਸੂਮ ਭਤੀਜੇ ਅਨਹਦ ਨੂੰ ਜ਼ਿੰਦਾ ਹੀ ਮੋਰਿੰਡਾ ਨਹਿਰ ਵਿੱਚ ਸੁੱਟ ਦਿੱਤਾ। ਹਾਲਾਂਕਿ ਇਸ ਪੂਰੇ ਮਾਮਲੇ ਵਿਚ ਮੁਲਜ਼ਮ ਲਖਬੀਰ ਦੇ ਸਾਥੀ ਗੁਰਦੀਪ ਸਿੰਘ ਨੇ ਵੀ ਉਸ ਦਾ ਸਾਥ ਦਿੱਤਾ ਹੈ, ਜੋ ਕਿ ਫਰਾਰ ਦੱਸਿਆ ਜਾਂਦਾ ਹੈ।
ਪੁਲਿਸ ਮੁਤਾਬਕ ਇਸ ਪੂਰੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!