ਮਾਂ ਨੇ ਪੁੱਤ ਤੇ ਧੀ ਨੂੰ ਨਾਲ ਲੈ ਕੇ ਸ਼ਤਾਬਦੀ ਐਕਸਪ੍ਰੈਸ ਅੱਗੇ ਮਾਰੀ ਛਾਲ, ਲਾ+ਸ਼ਾਂ ਦੇ ਉਡੇ ਚਿਥ+ੜੇ

ਮਾਂ ਨੇ ਪੁੱਤ ਤੇ ਧੀ ਨੂੰ ਨਾਲ ਲੈ ਕੇ ਸ਼ਤਾਬਦੀ ਐਕਸਪ੍ਰੈਸ ਅੱਗੇ ਮਾਰੀ ਛਾਲ, ਲਾ+ਸ਼ਾਂ ਦੇ ਉਡੇ ਚਿਥ+ੜੇ


ਵੀਓਪੀ ਬਿਊਰੋ, ਫਗਵਾੜਾ : ਫਗਵਾੜਾ ‘ਚ ਇਕ ਮਹਿਲਾ ਨੇ ਆਪਣੇ ਦੋ ਨਾਬਾਲਗ ਬੱਚਿਆਂ ਸਮੇਤ ਸ਼ਤਾਬਦੀ ਐਕਸਪ੍ਰੈਸ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦ+ਕੁਸ਼ੀ ਕਰ ਲਈ। ਰੇਲਵੇ ਟਰੈਕ ‘ਤੇ ਮਿਲੀਆਂ ਤਿੰਨ ਲਾ+ਸ਼ਾਂ ਮਿਲੀਆਂ ਜਿਨ੍ਹਾਂ ਦੇ ਚਿਥੜੇ ਉਡ ਗਏ ਹਨ। ਰੇਲਵੇ ਪੁਲਿਸ ਫਗਵਾੜਾ ਦੇ ਇੰਚਾਰਜ ਐੱਸਆਈ ਗੁਰਭੇਜ ਸਿੰਘ ਨੇ ਦੱਸਿਆ ਕਿ ਮ੍ਰਿਤ+ਕਾਂ ਦੀ ਪਛਾਣ ਪ੍ਰਵੀਨ ਕੁਮਾਰੀ (36) ਪਤਨੀ ਰਵੀ ਕੁਮਾਰ ਵਾਸੀ ਪਿੰਡ ਭਾਰ ਸਿੰਘ ਪੁਰਾ ਥਾਣਾ ਫਿਲੌਰ, ਉਸ ਦੀ ਧੀ ਸਮਨਪ੍ਰੀਤ (10) ਅਤੇ ਪੁੱਤਰ ਨਵਨੀਤ ਕੁਮਾਰ (ਕਰੀਬ 5 ਸਾਲ) ਵਜੋਂ ਹੋਈ ਹੈ।

ਉਨ੍ਹਾਂ ਦੱਸਿਆ ਕਿ ਰੇਲਵੇ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਪ੍ਰਵੀਨ ਕੁਮਾਰੀ, ਸਮਨਪ੍ਰੀਤ ਅਤੇ ਨਵਨੀਤ ਕੁਮਾਰ ਦੀਆਂ ਲਾ+ਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ। ਐੱਸ ਆਈ ਗੁਰਭੇਜ ਸਿੰਘ ਨੇ ਕਿਹਾ ਕਿ ਰੇਲਵੇ ਪੁਲਿਸ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਪੁਲਿਸ ਨੂੰ ਮੌਕੇ ਤੋਂ ਮ੍ਰਿਤ+ਕਾਂ ਦੀ ਖੁਦ+ਕੁਸ਼ੀ ਤੋਂ ਪਹਿਲਾਂ ਲਿਖਿਆ ਕਿਸੇ ਵੀ ਤਰ੍ਹਾਂ ਦਾ ਕੋਈ ਸੁਸਾ+ਈਡ ਨੋਟ ਨਹੀਂ ਮਿਲਿਆ ਹੈ। ਹਾਲਾਂਕਿ, ਪੁਲਿਸ ਨੇ ਰੇਲਵੇ ਟਰੈਕ ਨੇੜੇ ਆਧਾਰ ਕਾਰਡ ਬਰਾਮਦ ਕੀਤੇ ਹਨ।


ਉਨ੍ਹਾਂ ਦੱਸਿਆ ਕਿ ਪੁਲਿਸ ਜਾਂਚ ਵਿੱਚ ਪਤਾ ਲੱਗਾ ਹੈ ਕਿ ਪ੍ਰਵੀਨ ਕੁਮਾਰੀ ਦਾ ਪਤੀ ਰਵੀ ਕੁਮਾਰ ਵਿਦੇਸ਼ ਵਿਚ ਹੈ। ਹਾਲਾਂਕਿ, ਪੁਲਿਸ ਅਜੇ ਇਸ ਤੱਥ ਦੀ ਵੀ ਜਾਂਚ ਕਰ ਰਹੀ ਹੈ ਅਤੇ ਮ੍ਰਿਤ+ਕਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਸੰਪਰਕ ਕਰ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਮਾਮਲੇ ਨੂੰ ਲੈ ਕੇ ਲੋਕਾਂ ‘ਚ ਕਈ ਤਰਾਂ ਦੀਆਂ ਚਰਚਾਵਾਂ ਦਾ ਦੌਰ ਚੱਲ ਰਿਹਾ ਹੈ, ਜੋ ਫਗਵਾੜਾ ਸਮੇਤ ਆਸ ਪਾਸ ਦੇ ਇਲਾਕਿਆ ‘ਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਇਕ ਮਾਂ ਨੇ ਆਪਣੇ ਦੋਨਾਂ ਬੱਚਿਆਂ ਨਾਲ ਅਜਿਹਾ ਭਿਆਨਕ ਕਦਮ ਕਿਉਂ ਚੁੱਕਿਆ ਹੈ ਇਸ ਦੇ ਕਾਰਨਾਂ ਦਾ ਅਧਿਕਾਰਤ ਤੌਰ ‘ਤੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੂਰਾ ਮਾਮਲਾ ਇਕ ਵੱਡੀ ਪਹੇਲੀ ਹੀ ਬਣਿਆ ਹੋਇਆ ਹੈ। ਰੇਲਵੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!