Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
December
12
ਚਲਦੀ ਕਾਰ ਵਿਚ ਸੇਵਾਮੁਕਤ ਪੀਸੀਐਸ ਅਧਿਕਾਰੀ ਦੀ ਧੀ ਨਾਲ ਸਮੂਹਿਕ ਬਲਾ+ਤਕਾਰ, ਬਹਾਨੇ ਨਾਲ ਬਿਠਾਇਆ ਕਾਰ ਵਿਚ, ਤਿੰਨ ਗ੍ਰਿ+ਫ਼ਤਾਰ
Crime
Latest News
National
ਚਲਦੀ ਕਾਰ ਵਿਚ ਸੇਵਾਮੁਕਤ ਪੀਸੀਐਸ ਅਧਿਕਾਰੀ ਦੀ ਧੀ ਨਾਲ ਸਮੂਹਿਕ ਬਲਾ+ਤਕਾਰ, ਬਹਾਨੇ ਨਾਲ ਬਿਠਾਇਆ ਕਾਰ ਵਿਚ, ਤਿੰਨ ਗ੍ਰਿ+ਫ਼ਤਾਰ
December 12, 2023
Voice of Punjab
ਚਲਦੀ ਕਾਰ ਵਿਚ ਸੇਵਾਮੁਕਤ ਪੀਸੀਐਸ ਅਧਿਕਾਰੀ ਦੀ ਧੀ ਨਾਲ ਸਮੂਹਿਕ ਬਲਾ+ਤਕਾਰ, ਬਹਾਨੇ ਨਾਲ ਬਿਠਾਇਆ ਕਾਰ ਵਿਚ, ਤਿੰਨ ਗ੍ਰਿ+ਫ਼ਤਾਰ
ਵੀਓਪੀ ਬਿਊਰੋ, ਨੈਸ਼ਨਲ-ਇੱਕ ਸੇਵਾਮੁਕਤ ਪੀਸੀਐਸ ਅਧਿਕਾਰੀ ਦੀ ਧੀ ਨੂੰ ਤਿੰਨ ਨੌਜਵਾਨ ਬਹਾਨੇ ਨਾਲ ਆਪਣੇ ਨਾਲ ਕਾਰ ਵਿਚ ਬਿਠਾ ਕੇ ਜਬਰੀ ਨਸ਼ੀਲਾ ਪਦਾਰਥ ਪਿਆ ਦਿੱਤਾ ਤੇ ਫਿਰ ਚੱਲਦੀ ਕਾਰ ਵਿਚ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ। ਇਹ ਘਿਨੌਣੀ ਵਾਰਦਾਤ ਰਾਜਧਾਨੀ ਲਖਨਊ ਦੇ ਵਿਭੂਤੀਖੰਡ ਇਲਾਕੇ ਵਿਚ ਕੀਤੀ ਗਈ ਹੈ। ਘਟਨਾ ਮਗਰੋਂ ਮੁਲਜ਼ਮ ਉਸ ਨੂੰ ਮੁਨਸ਼ੀਪੁਲੀਆ ਨੇੜੇ ਸੁੱਟ ਕੇ ਫ਼ਰਾਰ ਹੋ ਗਏ।
ਐਤਵਾਰ ਨੂੰ ਵਜ਼ੀਰਗੰਜ ਥਾਣੇ ‘ਚ ਸਮੂਹਿਕ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼+ਤਾਰ ਕਰ ਕੇ ਕਾਰ ਬਰਾਮਦ ਕਰ ਲਈ ਹੈ। ਡੀਸੀਪੀ ਪੱਛਮੀ ਰਾਹੁਲ ਰਾਜ ਦੇ ਅਨੁਸਾਰ, ਇੱਕ ਸੇਵਾਮੁਕਤ ਪੀਸੀਐਸ ਅਧਿਕਾਰੀ ਦੀ 22 ਸਾਲਾ ਧੀ ਦਾ ਕੇਜੀਐਮਯੂ ਦੇ ਮਨੋਵਿਗਿਆਨ ਵਿਭਾਗ ਵਿਚ ਇਲਾਜ ਚੱਲ ਰਿਹਾ ਹੈ। ਲੜਕੀ ਅਕਸਰ ਇਲਾਜ ਲਈ ਉੱਥੇ ਇਕੱਲੀ ਆਉਂਦੀ ਸੀ।
ਇਸ ਦੌਰਾਨ ਉਸ ਦੀ ਜਾਣ-ਪਛਾਣ ਮੜੀਆਵ ਵਾਸੀ ਸਤਯਮ ਮਿਸ਼ਰਾ ਨਾਲ ਹੋ ਗਈ, ਜੋ ਬਾਹਰ ਚਾਹ ਦੀ ਦੁਕਾਨ ‘ਤੇ ਕੰਮ ਕਰਦਾ ਸੀ। 5 ਦਸੰਬਰ ਨੂੰ ਲੜਕੀ ਇਲਾਜ ਲਈ ਆਈ ਸੀ। ਡਾਕਟਰ ਨੂੰ ਦੇਖ ਕੇ ਉਹ ਸਤਿਅਮ ਦੀ ਦੁਕਾਨ ‘ਤੇ ਚਾਹ ਪੀਣ ਚਲੀ ਗਈ। ਇਸ ਦੌਰਾਨ ਉਸ ਦਾ ਮੋਬਾਈਲ ਫੋਨ ਬੰਦ ਹੋ ਗਿਆ। ਉਸ ਨੇ ਸਤਿਅਮ ਨੂੰ ਮੋਬਾਈਲ ਚਾਰਜ ਕਰਨ ਲਈ ਕਿਹਾ ਤਾਂ ਸਤਿਅਮ ਨੇ ਐਂਬੂਲੈਂਸ ਡਰਾਈਵਰ ਮੁਹੰਮਦ ਅਸਲਮ ਵਾਸੀ ਬਾਜ਼ਾਰਖਾਲਾ ਦੀ ਐਂਬੂਲੈਂਸ ਵਿੱਚ ਮੋਬਾਈਲ ਚਾਰਜ ਕਰ ਦਿੱਤਾ।
ਕੁਝ ਦੇਰ ਬਾਅਦ ਲੜਕੀ ਨੇ ਸਤਿਅਮ ਨੂੰ ਆਪਣਾ ਮੋਬਾਈਲ ਲਿਆਉਣ ਲਈ ਕਿਹਾ ਤਾਂ ਉਸ ਨੇ ਦੱਸਿਆ ਕਿ ਐਂਬੂਲੈਂਸ ਡਰਾਈਵਰ ਡਾਲੀਗੰਜ ਗਿਆ ਸੀ। ਸਤਿਅਮ ਲੜਕੀ ਨੂੰ ਈ-ਰਿਕਸ਼ਾ ਵਿਚ ਡਾਲੀਗੰਜ ਲੈ ਗਿਆ ਤਾਂ ਉਸ ਨੂੰ ਦੱਸਿਆ ਗਿਆ ਕਿ ਐਂਬੂਲੈਂਸ ਆਈਟੀ ਚੌਰਾਹੋ ‘ਤੇ ਹੈ, ਜਦੋਂ ਉਹ ਉੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਕੋਈ ਨਹੀਂ ਮਿਲਿਆ। ਇਸ ਦੌਰਾਨ ਚਾਹ ਦੀ ਦੁਕਾਨ ਦਾ ਮਾਲਕ ਮੁਹੰਮਦ ਸੁਹੇਲ ਅਤੇ ਅਸਲਮ ਵਾਸੀ ਬਜ਼ਾਰਖਾਲਾ ਵੈਗਨਆਰ ਕਾਰ ’ਤੇ ਪਹੁੰਚ ਗਏ। ਉਨ੍ਹਾਂ ਨੇ ਸਤਿਅਮ ਅਤੇ ਲੜਕੀ ਨੂੰ ਆਪਣੀ ਕਾਰ ਵਿਚ ਬਿਠਾ ਲਿਆ।
ਆਈਟੀ ਚੌਰਾਹੇ ਤੋਂ ਲੜਕੀ ਨੂੰ ਕਾਰ ‘ਚ ਬਿਠਾ ਕੇ ਮੁਲਜ਼ਮ ਸਫੇਦਾਬਾਦ ਦੇ ਬਾਰਾਬੰਕੀ ‘ਚ ਇਕ ਢਾਬੇ ‘ਤੇ ਪਹੁੰਚੇ। ਪਹਿਲਾਂ ਉਨ੍ਹਾਂ ਨੇ ਇਕੱਠੇ ਡਿਨਰ ਕੀਤਾ। ਇਸ ਤੋਂ ਬਾਅਦ ਲੜਕੀ ਨੂੰ ਜ਼ਬਰਦਸਤੀ ਨਸ਼ੀਲਾ ਪਦਾਰਥ ਪਿਆਇਆ ਗਿਆ। ਮੁਲਜ਼ਮ ਉਸ ਨੂੰ ਜ਼ਬਰਦਸਤੀ ਕਾਰ ਵਿਚ ਲੈ ਗਏ ਅਤੇ ਚਲਦੀ ਕਾਰ ਵਿਚ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ।
ਲੜਕੀ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ਦੀ ਕੁੱ+ਟਮਾਰ ਵੀ ਕੀਤੀ। ਇਸ ਤੋਂ ਬਾਅਦ ਮੁਲਜ਼ਮ ਲੜਕੀ ਨੂੰ ਕਾਰ ਵਿਚ ਮੁਨਸ਼ੀਪੁਲੀਆ ਵਿਖੇ ਛੱਡ ਕੇ ਫਰਾਰ ਹੋ ਗਏ। ਉਥੋਂ ਉਹ ਆਪਣੀ ਸਹੇਲੀ ਦੇ ਘਰ ਪਹੁੰਚੀ ਅਤੇ ਉਸ ਨੂੰ ਸਾਰੀ ਗੱਲ ਦੱਸੀ। ਉਥੋਂ ਲੜਕੀ ਕਿਸੇ ਤਰ੍ਹਾਂ ਆਪਣੇ ਘਰ ਪਹੁੰਚ ਗਈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਵਜ਼ੀਰਗੰਜ ਥਾਣੇ ‘ਚ ਸਮੂਹਿਕ ਬਲਾ+ਤਕਾਰ ਦਾ ਮਾਮਲਾ ਦਰਜ ਕੀਤਾ ਗਿਆ। ਸੋਮਵਾਰ ਨੂੰ ਪੁਲਿਸ ਨੇ ਤਿੰਨ ਦੋਸ਼ੀਆਂ ਸਤਿਅਮ, ਸੁਹੇਲ ਅਤੇ ਅਸਲਮ ਨੂੰ ਸਿੱਖਿਆ ਭਵਨ ਨੇੜਿਓਂ ਗ੍ਰਿ+ਫ਼ਤਾਰ ਕੀਤਾ। ਪੁਲਿਸ ਨੇ ਅਸਲਮ ਦੇ ਭਰਾ ਦੀ ਘਟਨਾ ਵਿਚ ਵਰਤੀ ਵੈਗਨਆਰ ਕਾਰ ਵੀ ਬਰਾਮਦ ਕਰ ਲਈ ਹੈ।
Post navigation
ਗਾਇਕ ਮਨਕੀਰਤ ਔਲਖ ਦੇ ਦੋਸਤ ਐਂਡੀ ਡੁੱਗਾ ਦੇ ਸ਼ੋਅਰੂਮ ਉਤੇ ਗੋ+ਲ਼ੀਆਂ ਚਲਾਉਣ ਵਾਲਾ ਗ੍ਰਿਫ਼+ਤਾਰ, ਪੰਜਾਬੀ ਮੂਲ ਦੇ ਨੇ ਦੋਵੇਂ ਹਮ+ਲਾਵਰ
ਜੇਲ੍ਹ ਵਿਚ ਬੰਦ ਯੂਥ ਕਾਂਗਰਸੀ ਆਗੂ ਵਿਆਹ ਵਿਚ ਭੰਗੜਾ ਪਾਉਂਦਾ ਦਿਸਿਆ, ਵੀਡੀਓ ਵਾਇਰਲ ਹੋਣ ਉਤੇ ਪੁਲਿਸ ਪ੍ਰਸ਼ਾਸਨ ਦੇ ਫੁੱਲੇ ਹੱਥ-ਪੈਰ!
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us