Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
December
12
ਭਰਾ ਨੇ ਭੈਣ ਦਾ ਚਾਕੂ ਨਾਲ ਕੀਤਾ ਕ+ਤ+ਲ, ਗਰਦਨ, ਪੇਟ ਤੇ ਪ੍ਰਾਈਵੇਟ ਪਾਰਟ ਉਤੇ ਕੀਤੇ 30 ਵਾਰ
Crime
Latest News
National
ਭਰਾ ਨੇ ਭੈਣ ਦਾ ਚਾਕੂ ਨਾਲ ਕੀਤਾ ਕ+ਤ+ਲ, ਗਰਦਨ, ਪੇਟ ਤੇ ਪ੍ਰਾਈਵੇਟ ਪਾਰਟ ਉਤੇ ਕੀਤੇ 30 ਵਾਰ
December 12, 2023
Voice of Punjab
ਭਰਾ ਨੇ ਭੈਣ ਦਾ ਚਾਕੂ ਨਾਲ ਕੀਤਾ ਕ+ਤ+ਲ, ਗਰਦਨ, ਪੇਟ ਤੇ ਪ੍ਰਾਈਵੇਟ ਪਾਰਟ ਉਤੇ ਕੀਤੇ 30 ਵਾਰ
ਵੀਓਪੀ ਬਿਊਰੋ, ਅੰਬਾਲਾ : ਅੰਬਾਲਾ ਛਾਉਣੀ ਦੇ ਕੱਚਾ ਬਾਜ਼ਾਰ ਦੇ ਰਹਿਣ ਵਾਲੇ ਕਰਨ ਨੇ ਸੋਮਵਾਰ ਰਾਤ ਆਪਣੀ ਭੈਣ ਭਾਵਨਾ ਉਰਫ ਮੁਸਕਾਨ ਉਤੇ ਚਾਕੂ ਨਾਲ 30 ਵਾਰੀ ਵਾਰ ਕਰ ਕੇ ਕ+ਤ+ਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ।
ਜਾਣਕਾਰੀ ਮੁਤਾਬਕ ਕਰੀਬ 2 ਸਾਲ ਪਹਿਲਾਂ ਭਾਵਨਾ ਦਾ ਵਿਆਹ ਮੇਰਠ ਦੇ ਰਹਿਣ ਵਾਲੇ ਅੰਕੁਰ ਨਾਲ ਹੋਇਆ ਸੀ। ਝਗੜੇ ਕਾਰਨ ਭਾਵਨਾ ਤੇ ਅੰਕੁਰ ਵਿਚਾਲੇ ਗੱਲ ਤਲਾਕ ਤਕ ਪਹੁੰਚ ਗਈ। ਇਸ ਤੋਂ ਕਰਨ ਵੀ ਨਾਰਾਜ਼ ਸੀ। ਭਾਵਨਾ ਆਪਣੇ ਪੇਕੇ ਘਰ ਰਹਿ ਰਹੀ ਸੀ। ਦੱਸਿਆ ਜਾਂਦਾ ਹੈ ਕਿ ਤਲਾਕ ਦਾ ਮਾਮਲਾ ਕਰੀਬ 10 ਲੱਖ ਰੁਪਏ ‘ਚ ਨਿਪਟ ਰਿਹਾ ਸੀ ਪਰ ਉਸ ਦੇ ਮਾਪਿਆਂ ਨੇ ਕਥਿਤ ਤੌਰ ‘ਤੇ ਇਨਕਾਰ ਕਰ ਦਿੱਤਾ। ਭਾਵਨਾ ਦੀ ਮਾਂ ਨੇ ਕਿਹਾ ਕਿ ਲੜਕੀ ਨੂੰ ਵਸਾਉਣਾ ਹੈ। ਅੰਕੁਰ ਨੂੰ ਉਸਦੇ ਪਰਿਵਾਰ ਨੇ ਬੇਦਖਲ ਕਰ ਦਿੱਤਾ ਹੈ ਅਤੇ ਬੱਦੀ ਦੀ ਇਕ ਫੈਕਟਰੀ ‘ਚ ਕੰਮ ਕਰਦਾ ਹੈ।
ਉਹ ਸੋਮਵਾਰ ਨੂੰ ਹੀ ਬੱਦੀ ਤੋਂ ਆਇਆ ਸੀ। ਰਿਸ਼ਤੇਦਾਰਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਕਾਰਨ ਕਰਨ ਨੇ ਆਪਣੀ ਭੈਣ ਭਾਵਨਾ ‘ਤੇ ਚਾਕੂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਉਸ ਦੇ ਪੇਟ, ਗਰਦਨ ਤੇ ਪ੍ਰਾਈਵੇਟ ਪਾਰਟ ‘ਤੇ ਕਰੀਬ ਤੀਹ ਵਾਰ ਕੀਤੇ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। ਭਾਵਨਾ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਅੰਬਾਲਾ ਕੈਂਟ ਲਿਆਂਦਾ ਗਿਆ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਰਨ ਦੇ ਖਿਲਾਫ ਪਹਿਲਾਂ ਵੀ ਸੱਟੇਬਾਜ਼ੀ, ਅਸਲਾ ਐਕਟ ਅਤੇ ਕੁੱਟਮਾਰ ਦੇ ਮਾਮਲੇ ਦਰਜ ਹਨ। ਮੁਲਜ਼ਮ ਫਰਾਰ ਹੈ ਜਦਕਿ ਉਸ ਦੀ ਭਾਲ ਜਾਰੀ ਹੈ।
Post navigation
ਜੇਲ੍ਹ ਵਿਚ ਬੰਦ ਯੂਥ ਕਾਂਗਰਸੀ ਆਗੂ ਵਿਆਹ ਵਿਚ ਭੰਗੜਾ ਪਾਉਂਦਾ ਦਿਸਿਆ, ਵੀਡੀਓ ਵਾਇਰਲ ਹੋਣ ਉਤੇ ਪੁਲਿਸ ਪ੍ਰਸ਼ਾਸਨ ਦੇ ਫੁੱਲੇ ਹੱਥ-ਪੈਰ!
ਜੰਮੂ-ਕਸ਼ਮੀਰ ‘ਚ ਹਾਈ ਅਲਰਟ… ਅੱਤਵਾਦੀਆਂ ਦੀ ਸਾਜਿਸ਼, ਕਿਹਾ-ਚੋਣਾਂ ਤੋਂ ਪਹਿਲਾਂ ਮਚਾ ਦਿਓ ਤਬਾਹੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us