ਸਹੁਰੇ ਘਰ ਭੇਤਭਰੇ ਹਾਲਾਤ ਵਿਚ ਮ.ਰੀ ਧੀ ਦੀਆਂ ਡਾਕਟਰਾਂ ਨੇ ਕੱਢ ਲਈਆਂ ਅੱਖਾਂ, ਦੁਖੀ ਪਰਿਵਾਰ ਨੇ ਕੀਤਾ ਹੰਗਾਮਾ ਤਾਂ ਪੁਲਿਸ ਨੇ ਚੱਕੇ ਡਾਕਟਰ

ਸਹੁਰੇ ਘਰ ਭੇਤਭਰੇ ਹਾਲਾਤ ਵਿਚ ਮਰੀ ਧੀ ਦੀਆਂ ਡਾਕਟਰਾਂ ਨੇ ਕੱਢ ਲਈਆਂ ਅੱਖਾਂ, ਦੁਖੀ ਪਰਿਵਾਰ ਨੇ ਕੀਤਾ ਹੰਗਾਮਾ ਤਾਂ ਪੁਲਿਸ ਨੇ ਚੱਕੇ ਡਾਕਟਰ

ਵੀਓਪੀ ਬਿਊਰੋ ਨੈਸ਼ਨਲ- ਪੋਸਟਮਾਰਟਮ ਲਈ ਭੇਜੀ ਧੀ ਦੀ ਲਾਸ਼ ਦੀਆਂ ਡਾਕਟਰਾਂ ਵੱਲੋਂ ਅੱਖਾਂ ਕੱਢ ਲਈਆਂ ਗਈਆਂ। ਪਰਿਵਾਰ ਵੱਲੋਂ ਹੰਗਾਮਾ ਕਰਨ ਉਤੇ ਪੁਲਿਸ ਨੇ ਡਾਕਟਰਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਹ ਮਾਮਲਾ ਯੂਪੀ ਦੇ ਬਾਦਯੂੰ ਦਾ ਹੈ। ਸੀਐਮਓ ‘ਤੇ ਕਾਰਵਾਈ ਦੀ ਜਾਣਕਾਰੀ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਆਪਣੇ ਟਵੀਟ ‘ਤੇ ਦਿੱਤੀ ਹੈ। ਪਹਿਲਾਂ ਪੋਸਟਮਾਰਟਮ ਹਾਊਸ ‘ਤੇ ਪੋਸਟਮਾਰਟਮ ਹਾਊਸ ‘ਤੇ ਡਾਕਟਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ।


ਜਾਣਕਾਰੀ ਮੁਤਾਬਕ ਮੁਜ਼ਰੀਆ ਥਾਣਾ ਖੇਤਰ ਦੇ ਪਿੰਡ ਰਸੂਲ ਦੀ ਰਹਿਣ ਵਾਲੀ ਪੂਜਾ ਨਾਂ ਦੀ ਔਰਤ ਦੀ ਮੌ+ਤ ਹੋ ਗਈ ਸੀ। ਜਦੋਂ ਮਹਿਲਾ ਦੇ ਪੇਕੇ ਪਰਿਵਾਰ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਉਸ ਦੇ ਸਹੁਰੇ ਘਰ ਪਹੁੰਚੇ। ਪਰਿਵਾਰਕ ਮੈਂਬਰਾਂ ਅਨੁਸਾਰ ਸਹੁਰਾ ਪਰਿਵਾਰ ਲਾ+ਸ਼ ਨੂੰ ਛੱਡ ਕੇ ਘਰੋਂ ਭੱਜ ਗਿਆ ਸੀ। ਇਸ ਤੋਂ ਬਾਅਦ, ਉਸ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਲਾ+ਸ਼ ਨੂੰ ਪੋਸਟਮਾਰਟਮ ਲਈ ਬਦਾਯੂੰ ਪੋਸਟ-ਮਾਰਟਮ ਹਾਊਸ ਭੇਜ ਦਿੱਤਾ।
ਪੋਸਟਮਾਰਟਮ ਤੋਂ ਬਾਅਦ ਲਾ+ਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਜਦੋਂ ਪਰਿਵਾਰਕ ਮੈਂਬਰਾਂ ਨੇ ਘਰ ਜਾ ਕੇ ਲਾ+ਸ਼ ਦੇਖੀ ਤਾਂ ਉਹ ਹੈਰਾਨ ਰਹਿ ਗਏ। ਕਿਉਂਕਿ ਔਰਤ ਦੀਆਂ ਦੋਵੇਂ ਅੱਖਾਂ ਗਾਇਬ ਸਨ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ‘ਚ ਦਹਿਸ਼ਤ ਫੈਲ ਗਈ। ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਜ਼ਿਲ੍ਹਾ ਅਧਿਕਾਰੀ ਨੂੰ ਕੀਤੀ।
ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੋਸਟਮਾਰਟਮ ਦੌਰਾਨ ਔਰਤ ਦੀਆਂ ਅੱਖਾਂ ਚੋਰੀ ਹੋ ਗਈਆਂ ਹਨ। ਪਿਤਾ ਗੰਗਾਚਰਨ ਦਾ ਦੋਸ਼ ਹੈ ਕਿ ਪੂਜਾ ਦਾ ਵਿਆਹ ਕਰੀਬ 9 ਮਹੀਨੇ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਪੂਜਾ ਦੇ ਸਹੁਰੇ ਵਾਲੇ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਲੱਗੇ। ਦਾਜ ਦੀ ਮੰਗ ਪੂਰੀ ਨਾ ਹੋਣ ‘ਤੇ ਉਸ ਦਾ ਕ+ਤ+ਲ ਕਰ ਦਿੱਤਾ। ਜਦੋਂ ਪੂਜਾ ਦੀ ਲਾ+ਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਤਾਂ ਉਸ ਦੀਆਂ ਅੱਖਾਂ ਉੱਥੇ ਹੀ ਸਨ।ਪੋਸਟਮਾਰਟਮ ਤੋਂ ਬਾਅਦ ਜਦੋਂ ਅਸੀਂ ਲਾ+ਸ਼ ਨੂੰ ਲੈ ਕੇ ਘਰ ਪਹੁੰਚੇ ਅਤੇ ਬੈਗ ‘ਚੋਂ ਕੱਢ ਕੇ ਦੇਖਿਆ ਤਾਂ ਦੋਵੇਂ ਅੱਖਾਂ ਗਾਇਬ ਸਨ। ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਅਜਿਹਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

error: Content is protected !!