ਭਿਆਨਕ ਹਾਦਸਾ; ਕਾਰ ਦੇ ਨਾਲ ਲਾ+ਸ਼ਾਂ ਦੇ ਵੀ ਉਡੇ ਚਿੱਥੜੇ, ਵਿਆਹ ਦਾ ਜਸ਼ਨ ਮਨਾ ਕੇ ਪਰਤ ਰਿਹਾ ਸੀ ਪਰਿਵਾਰ, ਛੇ ਲੋਕਾਂ ਦੀ ਹੋਈ ਮੌ+ਤ

ਭਿਆਨਕ ਹਾਦਸਾ; ਕਾਰ ਦੇ ਨਾਲ ਲਾ+ਸ਼ਾਂ ਦੇ ਵੀ ਉਡੇ ਚਿੱਥੜੇ, ਵਿਆਹ ਦਾ ਜਸ਼ਨ ਮਨਾ ਕੇ ਪਰਤ ਰਿਹਾ ਸੀ ਪਰਿਵਾਰ, ਛੇ ਲੋਕਾਂ ਦੀ ਹੋਈ ਮੌ+ਤ


ਵੀਓਪੀ ਬਿਊਰੋ, ਨੈਸ਼ਨਲ-ਵਿਆਹ ਦੇ ਜਸ਼ਨ ਮਨਾ ਪਰਤ ਰਹੇ ਪਰਿਵਾਰ ਨਾਲ ਕਹਿਰ ਵਾਪਰ ਗਿਆ। ਮਹਾਰਾਸ਼ਟਰ ਦੇ ਨਾਗਪੁਰ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ 6 ਲੋਕਾਂ ਦੀ ਦਰਦਨਾਕ ਮੌ+ਤ ਹੋ ਗਈ। ਇਹ ਘਟਨਾ ਸ਼ਨੀਵਾਰ ਤੜਕੇ ਨਾਗਪੁਰ ਸ਼ਹਿਰ ਦੇ ਬਾਹਰਵਾਰ ਵਾਪਰੀ ਜਿਥੇ ਇਕ ਕਾਰ ਅਤੇ ਟਰੱਕ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿਚ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਨੇ ਇਸ ਹਾਦਸੇ ਵਿੱਚ 6 ਲੋਕਾਂ ਦੀ ਮੌ+ਤ ਦੀ ਪੁਸ਼ਟੀ ਕੀਤੀ ਹੈ। ਮੌ+ਤ ਵੀ ਅਜਿਹੀ ਕਿ ਲਾਸ਼ਾਂ ਦੇ ਚਿੱਥੜੇ ਉਡ ਗਏ। ਹਾਦਸੇ ਵਿਚ ਨੁਕਸਾਨੀ ਕਾਰ ਦਾ ਕੁਝ ਬਚਿਆ ਹੀ ਨਹੀਂ।


ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਕਟੋਲ-ਕਲਮੇਸ਼ਵਰ ਰੋਡ ‘ਤੇ ਸੋਨਖੰਬ ਪਿੰਡ ਦੇ ਕੋਲ ਰਾਤ 12.15 ਤੋਂ 2 ਵਜੇ ਦਰਮਿਆਨ ਹੋਇਆ। ਉਨ੍ਹਾਂ ਕਿਹਾ ਕਿ ਸੱਤ ਲੋਕ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਇੱਕ ਕਾਰ ਵਿੱਚ ਜਾ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਗੱਡੀ ਟਰੱਕ ਨਾਲ ਟਕਰਾ ਗਈ।
ਅਧਿਕਾਰੀ ਨੇ ਕਿਹਾ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌ+ਤ ਹੋ ਗਈ, ਜਦੋਂ ਕਿ ਦੋ ਹੋਰਾਂ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ।’ ਤਿੰਨ ਹੋਰਾਂ ਨੂੰ ਇਲਾਜ ਲਈ ਨਾਗਪੁਰ ਲਿਆਂਦਾ ਗਿਆ ਅਤੇ ਉਨ੍ਹਾਂ ‘ਚੋਂ ਦੋ ਦੀ ਉੱਥੇ ਮੌ+ਤ ਹੋ ਗਈ, ਜਦਕਿ ਇਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਨੂੰ ਗ੍ਰਿਫ+ਤਾਰ ਕਰ ਲਿਆ ਗਿਆ ਹੈ।

error: Content is protected !!