ਭਾਜਪਾ ਵਿਧਾਇਕ ਨੇ ਨਾਬਾਲਿਗਾ ਨਾਲ ਛੇ ਵਾਰ ਕੀਤਾ ਬਲਾਤ+ਕਾਰ, ਗ੍ਰਿਫ਼+ਤਾਰ,  25 ਸਾਲ ਜੇਲ੍ਹ ਦੀ ਖਾਣੀ ਪਵੇਗਾ ਹਵਾ

ਭਾਜਪਾ ਵਿਧਾਇਕ ਨੇ ਨਾਬਾਲਿਗਾ ਨਾਲ ਛੇ ਵਾਰ ਕੀਤਾ ਬਲਾਤ+ਕਾਰ, ਗ੍ਰਿਫ਼+ਤਾਰ,  25 ਸਾਲ ਜੇਲ੍ਹ ਦੀ ਖਾਣੀ ਪਵੇਗਾ ਹਵਾ

ਵੀਓਪੀ ਬਿਊਰੋ, ਨੈਸ਼ਨਲ-ਸਿਆਸਤ ਦੇ ਨਸ਼ੇ ਵਿਚ ਚੂਰ ਇਕ ਭਾਜਪਾ ਵਿਧਾਇਕ ਨੇ ਨਾਬਾਲਿਗਾ ਨਾਲ ਜਬਰ-ਜਨਾਹ ਕੀਤਾ। ਇਕ ਵਾਰ ਨਹੀਂ ਸਾਲ ਵਿਚ ਛੇ ਵਾਰ ਉਸ ਨਾਲ ਦਰਿੰਦਗਰੀ ਕੀਤੀ। ਇੱਥੋਂ ਤਕ ਕਿ ਉਸ ਨੂੰ ਗਰਭਵਤੀ ਵੀ ਕਰ ਦਿੱਤਾ। ਗਰਭਵਤੀ ਹੋਣ ਦੇ ਬਾਵਜੂਦ ਉਹ ਉਸ ਦੀ ਪਤ ਰੋਲਦਾ ਰਿਹਾ। ਇਹ ਦੋਸ਼ ਪੀੜਤਾ ਦੇ ਭਰਾ ਨੇ ਸੋਨਭੱਦਰ ਦੇ ਭਾਜਪਾ ਵਿਧਾਇਕ ਉਤੇ ਲਾਏ।
ਆਪਣੀ ਭੈਣ ਨੂੰ ਇਨਸਾਫ਼ ਦਿਵਾਉਣ ਲਈ ਭਰਾ ਨੇ ਕਰੀਬ 10 ਸਾਲ ਅਦਾਲਤੀ ਲੜਾਈ ਲੜੀ ਅਤੇ ਅੰਤ ਵਿੱਚ ਉਹ ਜਿੱਤ ਗਿਆ। ਅਦਾਲਤ ਨੇ ਦੋਸ਼ੀ ਵਿਧਾਇਕ ਨੂੰ 25 ਸਾਲ ਦੀ ਕੈਦ ਅਤੇ 10 ਲੱਖ ਰੁਪਏ ਜੁਰਮਾਨੇ ਦਾ ਐਲਾਨ ਕੀਤਾ।


ਸੋਨਭੱਦਰ ਦੀ ਦੁਧੀ ਵਿਧਾਨ ਸਭਾ ਤੋਂ ਭਾਜਪਾ ਵਿਧਾਇਕ ਰਾਮਦੁਲਾਰ ਗੋਂਡ ‘ਤੇ ਇਕ ਲੜਕੀ ਨਾਲ ਬਲਾਤ.ਕਾਰ ਕਰਨ ਦਾ ਦੋਸ਼ ਹੈ। ਜਦੋਂ ਰਾਮਦੁਲਾਰ ‘ਤੇ ਇਹ ਇਲਜ਼ਾਮ ਲਗਾਇਆ ਗਿਆ ਤਾਂ ਲੜਕੀ ਨਾਬਾਲਗ ਸੀ। ਵਿਧਾਇਕ ਰਾਮਦੁਲਾਰ ਗੋਂਡ ਨੇ ਇਕ ਸਾਲ ਤਕ ਨਾਬਾਲਗ ਨਾਲ ਬਲਾਤ.ਕਾਰ ਕੀਤਾ ਸੀ। ਜਦੋਂ ਲੜਕੀ ਸ਼ੌਚ ਕਰਨ ਲਈ ਘਰੋਂ ਨਿਕਲੀ ਸੀ ਤਾਂ ਦੋਸ਼ੀ ਵਿਧਾਇਕ ਨੇ ਪੀੜਤਾ ਨਾਲ ਪਹਿਲੀ ਵਾਰ ਬਲਾਤ.ਕਾਰ ਕੀਤਾ। ਜਿਸ ਤੋਂ ਬਾਅਦ ਪੀੜਤਾ ਗਰਭਵਤੀ ਹੋ ਗਈ। ਇਸ ਤੋਂ ਬਾਅਦ ਵਿਧਾਇਕ ਨੇ ਲੜਕੀ ਨਾਲ ਫਿਰ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਮੌਕਾ ਦੇਖਦੇ ਹੀ ਉਹ ਉਥੋਂ ਭੱਜ ਕੇ ਆਪਣੇ ਭਰਾ ਕੋਲ ਪਹੁੰਚ ਗਈ। ਪੀੜਤਾ ਨੇ ਸਾਰੀ ਘਟਨਾ ਆਪਣੇ ਭਰਾ ਨੂੰ ਦੱਸੀ ਜਿਸ ਤੋਂ ਬਾਅਦ ਉਸ ਨੇ ਪੁਲਿਸ ਕੋਲ ਪਹੁੰਚ ਕੀਤੀ। ਪੁਲਿਸ ਨੂੰ ਜਾਂਚ ਦੌਰਾਨਕਾਫ਼ੀ ਸਬੂਤ ਮਿਲੇ ਅਤੇ ਵਿਧਾਇਕ ਦੇ ਖਿਲਾਫ ਪੋਕਸੋ ਦੇ ਤਹਿਤ ਮਾਮਲਾ ਦਰਜ ਕਰ ਲਿਆ। ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕਰਨ ਤੋਂ ਬਾਅਦ ਮੁਲਜ਼ਮ ਨੂੰ ਜੇਲ੍ਹ ਵੀ ਭੇਜ ਦਿੱਤਾ ਗਿਆ ਸੀ ਪਰ ਉਹ ਜਲਦੀ ਹੀ ਜ਼ਮਾਨਤ ’ਤੇ ਬਾਹਰ ਆ ਗਿਆ।

ਸਬੂਤਾਂ ਨਾਲ ਕੀਤੀ ਛੇੜਛਾੜ

ਰਾਮਦੁਲਾਰ ਹੁਣ ਵਿਧਾਇਕ ਬਣ ਗਿਆ ਸੀ, ਇਸ ਲਈ ਪੋਕਸੋ ਐਕਟ ਤੋਂ ਆਪਣੇ ਆਪ ਨੂੰ ਬਚਾਉਣ ਲਈ ਉਸ ਨੇ ਸਬੂਤਾਂ ਨਾਲ ਛੇੜਛਾੜ ਕੀਤੀ ਅਤੇ ਇੱਕ ਸਕੂਲ ਤੋਂ ਪੀੜਤਾ ਦਾ ਜਾਅਲੀ ਸਰਟੀਫਿਕੇਟ ਬਣਵਾ ਲਿਆ। ਪਰ, ਜਿਸ ਸਕੂਲ ਵਿੱਚ ਪੀੜਤਾ ਪੜ੍ਹਦੀ ਸੀ, ਦੇ ਪ੍ਰਿੰਸੀਪਲ ਨੇ ਅਦਾਲਤ ਵਿੱਚ ਗਵਾਹੀ ਦਿੱਤੀ ਅਤੇ ਅਸਲ ਸਰਟੀਫਿਕੇਟ ਦਿਖਾਏ। ਇਸ ਤੋਂ ਬਾਅਦ ਵਿਧਾਇਕ ਦਾ ਪਰਦਾਫਾਸ਼ ਹੋਇਆ। ਅਦਾਲਤ ਵਿਚ 300 ਤੋਂ ਵੱਧ ਤਰੀਕਾਂ ਪਈਆਂ ਕਿਉਂਕਿ ਮੁਲਜ਼ਮ ਵਿਧਾਇਕ ਰਾਮਦੁਲਾਰ ਅਦਾਲਤ ਵਿੱਚ ਨਹੀਂ ਗਏ। ਪਿਛਲੇ ਸਾਲ ਅਦਾਲਤ ਨੇ ਦੋਸ਼ੀ ਵਿਧਾਇਕ ਖਿਲਾਫ ਵਾਰੰਟ ਵੀ ਜਾਰੀ ਕੀਤਾ ਸੀ। ਪਹਿਲਾਂ ਇਹ ਕੇਸ ਪੋਕਸੋ ਅਦਾਲਤ ਵਿੱਚ ਚਲਾਇਆ ਗਿਆ ਸੀ, ਪਰ ਮੁਲਜ਼ਮ ਦੇ ਵਿਧਾਇਕ ਬਣਨ ਤੋਂ ਬਾਅਦ, ਇਹ ਕੇਸ ਐਮਪੀ/ਐਮਐਲਏ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।

ਵਿਆਹ ਤੋਂ ਬਾਅਦ ਵੀ ਪੀੜਤਾ ਨੂੰ ਕਰਦਾ ਰਿਹਾ ਪਰੇਸ਼ਾਨ
ਵਿਧਾਇਕ ਦੀ ਧੱਕੇਸ਼ਾਹੀ ਇੱਥੇ ਹੀ ਨਹੀਂ ਰੁਕੀ। ਪੀੜਤਾ ਦੇ ਵਿਆਹ ਤੋਂ ਬਾਅਦ ਵੀ ਉਹ ਉਸ ਦੇ ਸਹੁਰੇ ਘਰ ਪਹੁੰਚ ਗਿਆ ਅਤੇ ਉਸ ਨੂੰ ਕੇਸ ਵਾਪਸ ਲੈਣ ਦੀਆਂ ਧਮਕੀਆਂ ਦਿੰਦਾ ਰਿਹਾ। ਲੜਕੀ ਦੇ ਭਰਾ ਨੇ ਅਦਾਲਤ ਨੂੰ ਦੱਸਿਆ ਕਿ ਰਾਮਦੁਲਾਰ ਗੋਂਡ ਕੇਸ ਵਾਪਸ ਲੈਣ ਦੀਆਂ ਧਮਕੀਆਂ ਦਿੰਦਾ ਰਿਹਾ। 10 ਸਾਲ ਦੀ ਲੜਾਈ ਤੋਂ ਬਾਅਦ ਪੀੜਤ ਨੂੰ ਇਨਸਾਫ ਮਿਲਿਆ ਅਤੇ ਦੋਸ਼ੀ ਵਿਧਾਇਕ ਨੂੰ ਸਜ਼ਾ ਮਿਲੀ।

error: Content is protected !!