ਨੀਰੂ ਬਾਜਵਾ ਦੀ ਸੁਪਰਹਿੱਟ ਫਿਲਮ ‘ਬੂਹੇ ਬਾਰੀਆਂ’ ਹੁਣ OTT ਪਲੇਟਫਾਰਮ ਚੌਪਾਲ ‘ਤੇ ਦਰਸ਼ਕਾਂ ਦਾ ਕਰੇਗੀ ਮੰਨੋਰੰਜਨ

ਨੀਰੂ ਬਾਜਵਾ ਦੀ ਸੁਪਰਹਿੱਟ ਫਿਲਮ ‘ਬੂਹੇ ਬਾਰੀਆਂ’ ਹੁਣ OTT ਪਲੇਟਫਾਰਮ ਚੌਪਾਲ ‘ਤੇ ਦਰਸ਼ਕਾਂ ਦਾ ਕਰੇਗੀ ਮੰਨੋਰੰਜਨ

ਜਲੰਧਰ (ਵੀਓਪੀ ਬਿਊਰੋ) ਪਹਿਲਾਂ ਕਲੀ ਜੋਟਾ, ਹੁਣ ਬੂਹੇ ਬਾਰੀਆਂ ਨੇ ਚੌਪਾਲ ‘ਤੇ ਪੰਜਾਬ ਦੀਆਂ ਨਿਡਰ ਔਰਤਾਂ ਨੂੰ ਪੇਸ਼ ਕੀਤਾ ਹੈ। ਸਾਲ ਦੇ ਅਖ਼ੀਰ ‘ਚ ਚੌਪਾਲ ਤੁਹਾਡੇ ਸਾਲ ਨੂੰ ਧਮਾਕੇ ਨਾਲ ਖ਼ਤਮ ਕਰਨ ਲਈ ਸਭ ਤੋਂ ਵਧੀਆ ਅਤੇ ਨਵੀਆਂ ਫ਼ਿਲਮਾਂ ਲਿਆਉਣ ਲਈ ਹਾਜ਼ਰ ਹੈ। ਇਸ ਸੂਚੀ ਵਿੱਚ ਸ਼ਾਮਲ ਕਰਨ ਲਈ ਸਾਡੇ ਕੋਲ ਨੀਰੂ ਬਾਜਵਾ ਦੀ ਬੂਹੇ ਬਾਰੀਆਂ ਫ਼ਿਲਮ ਹੈ, ਜੋ ਕਿ ਹੁਣ OTT ਚੌਪਾਲ ‘ਤੇ ਸਟ੍ਰੀਮ ਹੋ ਰਹੀ ਹੈ।

ਬੂਹੇ ਬਾਰੀਆਂ ਫ਼ਿਲਮ, ਸਿਰਫ਼ ਇੱਕ ਸਿਨੇਮੈਟਿਕ ਟ੍ਰੀਟ ਨਹੀਂ ਹੈ, ਬਲਕਿ ਉਹਨਾਂ ਸਾਰੀਆਂ ਔਰਤਾਂ ਲਈ ਹੈ ਜੋ ਆਪਣੇ ਜ਼ਿੰਦਗੀ ਵਿੱਚ ਕਿਸੇ ਕਿਸਮ ਦਾ ਹੌਸਲਾ ਲੱਭ ਰਹੀਆਂ ਹਨ। ਇਹ ਫ਼ਿਲਮ ਔਰਤਾਂ ਦੇ ਇੱਕ ਸਮੂਹ ਦੀ ਜ਼ਿੰਦਗੀ ਬਾਰੇ ਹੈ, ਜਿਸਦੇ ਕਿਰਦਾਰ ਫ਼ਿਲਮ ਇੰਡਸਟਰੀ ਦੀਆਂ ਮਸ਼ਹੂਰ ਔਰਤਾਂ ਦੁਆਰਾ ਨਿਭਾਏ ਗਏ ਹਨ- ਰੁਬੀਨਾ ਬਾਜਵਾ, ਗੁਰਪ੍ਰੀਤ ਭੰਗੂ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਰੁਪਿੰਦਰ ਰੂਪੀ, ਧਰਮਿੰਦਰ ਕੌਰ, ਬਲਜਿੰਦਰ ਕੌਰ, ਮਲਕੀਤ ਰੌਣੀ, ਜਸਵਿੰਦਰ ਬਰਾੜ, ਜਿਨ੍ਹਾਂ ਨਾਲ਼ ਕਿਸੇ ਤਰੀਕੇ ਵੀ ਸਮਾਜ ਜਾਂ ਉਹਨਾਂ ਦੇ ਸਾਥੀਆਂ ਅਤੇ ਉਹਨਾਂ ਦੇ ਵਿਆਹੁਤਾ ਘਰਾਂ ਵਿੱਚ ਦੁਰਵਿਵਹਾਰ ਕੀਤਾ ਗਿਆ ਹੁੰਦਾ ਹੈ।

ਅਭਿਨੇਤਾਵਾਂ ਨੇ ਆਪਣੇ ਕਿਰਦਾਰ ਪੂਰੀ ਸ਼ਿੱਦਤ ਨਾਲ਼ ਨਿਭਾਏ ਹਨ ਅਤੇ ਯਕੀਨਨ ਹੈ ਕਿ ਉਨ੍ਹਾਂ ਦੀਆਂ ਭੂਮਿਕਾਵਾਂ ਨੂੰ ਬਹੁਤ ਸਾਰੀਆਂ ਔਰਤਾਂ ਨਾਲ਼ ਜੋੜਿਆ ਜਾ ਸਕਦਾ ਹੈ। ਫ਼ਿਲਮ ਦਾ ਮੁੱਖ ਕਿਰਦਾਰ ਨੀਰੂ ਬਾਜਵਾ ਹੈ ਜੋ ਇੱਕ ਇਮਾਨਦਾਰ ਪੁਲਿਸ ਅਫ਼ਸਰ ਪ੍ਰੇਮ ਕੌਰ ਦੀ ਭੂਮਿਕਾ ਨਿਭਾਉਂਦੀ ਹੈ ਅਤੇ ਇਹਨਾਂ ਔਰਤਾਂ ਦੇ ਜੀਵਨ ਵਿੱਚ ਸ਼ਾਮਲ ਹੋ ਜਾਂਦੀ ਹੈ ਅਤੇ ਕਹਾਣੀ ਉਥੋਂ ਹੀ ਅੱਗੇ ਵਧਦੀ ਹੈ।

ਫ਼ਿਲਮ ਬਹੁਤ ਸਾਰੇ ਮਹੱਤਵਪੂਰਨ ਮੁੱਦਿਆਂ ਨੂੰ ਪੇਸ਼ ਕਰਦੀ ਹੈ ਜਿਨ੍ਹਾਂ ਨੇ ਸਮਾਜ ਨੂੰ ਅਪਾਹਜ ਬਣਾ ਦਿੱਤਾ ਹੈ ਜਿੱਥੇ ਔਰਤਾਂ ਨੂੰ ਨੀਵਾਂ ਸਮਝਿਆ ਜਾਂਦਾ ਹੈ ਅਤੇ ਉਨ੍ਹਾਂ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਜਾਂਦਾ ਹੈ। ਨੀਰੂ ਬਾਜਵਾ ਦੀ ਕਲੀ ਜੋਟਾ ਫ਼ਿਲਮ, ਜੋ ਕਿ ਇਸ ਸਾਲ ਦੇ ਸ਼ੁਰੂ ਵਿੱਚ ਰਿਲੀਜ਼ ਹੋਈ ਸੀ ਅਤੇ ਹੁਣ OTT ਚੌਪਾਲ ‘ਤੇ ਪ੍ਰਸਾਰਿਤ ਹੋ ਰਹੀ ਹੈ, ਉਸ ਵਿੱਚ ਉਹਨਾਂ ਔਰਤਾਂ ਦੀ ਕਹਾਣੀ ਵੀ ਦਿਖਾਈ ਗਈ ਜੋ ਨਾ ਤਾਂ ਆਪਣੇ ਸਦਮੇ ਬਾਰੇ ਬੋਲ ਸਕਦੀਆਂ ਹਨ ਅਤੇ ਨਾ ਹੀ ਕੋਈ ਕਾਰਵਾਈ ਕਰ ਸਕਦੀਆਂ ਹਨ। ਔਰਤਾਂ ਪ੍ਰਤੀ ਬੇਰਹਿਮੀ ਅਤੇ ਘਰੇਲੂ ਬਦਸਲੂਕੀ, ਜੋ ਕਿ ਹਰ ਦੂਜੇ ਘਰ ਵਿੱਚ ਬਹੁਤ ਹੁੰਦੀ ਹੈ, ਇੱਕ ਅਜਿਹਾ ਵਿਸ਼ਾ ਹੈ ਜੋ ਫ਼ਿਲਮ ਵਿੱਚ ਬਹੁਤ ਖੂਬ ਢੰਗ ਨਾਲ ਉਭਾਰਿਆ ਗਿਆ ਹੈ।

ਭਾਵੇਂ ‘ਬੂਹੇ ਬਾਰੀਆਂ’ ਇੱਕ ਔਰਤ ਕੇਂਦਰਿਤ ਫ਼ਿਲਮ ਹੈ, ਪਰ ਮਰਦਾਂ ਨੂੰ ਇਹ ਫ਼ਿਲਮ ਵੇਖਣੀ ਚਾਹੀਦੀ ਹੈ, ਕਿਉਂਕਿ ਕਈ ਵਾਰ ਅਣਜਾਣਪੁਣੇ ਵਿੱਚ ਵੀ ਮਰਦ ਔਰਤਾਂ ਨਾਲ ਅਜਿਹਾ ਕੁਝ ਕਰਦੇ ਹਨ ਜੋ ਨਹੀਂ ਕਰਨਾ ਚਾਹੀਦਾ ਕਿਉਂ ਕਿ ਇਹ ਘਰੇਲੂ ਹਿੰਸਾ ਦੇ ਦਾਇਰੇ ਵਿੱਚ ਆਉਂਦਾ ਹੈ। ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਔਰਤਾਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਣਾ ਹੁਣ ਬੇਰਹਿਮੀ ਦੇ ਐਕਟ ਅਧੀਨ ਆਉਂਦਾ ਹੈ ਅਤੇ ਅਪਰਾਧਿਕ ਐਕਟ ਦੇ ਤਹਿਤ ਸਜ਼ਾਯੋਗ ਅਪਰਾਧ ਹੈ। ਸਮਾਜ ਦਾ ਇਹ ਬੁਰਾ ਪੱਖ ਬਹੁਤ ਹਾਸੇ-ਮਜ਼ਾਕ ਅਤੇ ਕਹਾਣੀ ਦੁਆਰਾ ਢੱਕਿਆ ਹੋਇਆ ਹੈ ਜੋ ਤੁਹਾਨੂੰ ਹਸਾਵੇਗਾ ਅਤੇ ਚੰਗਾ ਮਹਿਸੂਸ ਕਰਵਾਏਗਾ। ਬੂਹੇ ਬਾਰੀਆਂ ਹੁਣ ਚੌਪਾਲ ਐਪ ‘ਤੇ ਸਟ੍ਰੀਮ ਕਰ ਰਹੀ ਹੈ।

ਚੌਪਾਲ ਦੇ ਚੀਫ਼ ਕੰਟੈਂਟ ਅਫ਼ਸਰ, ਨਿਤਿਨ ਗੁਪਤਾ ਨੇ ਟਿੱਪਣੀ ਕੀਤੀ ਕਿ “ਸਾਲ ਦੇ ਅੰਤ ਵਿੱਚ ਤਿਉਹਾਰਾਂ ਦੀ ਭਾਵਨਾ ਨਾਲ਼, ਅਸੀਂ ਪੰਜਾਬ ਅਤੇ ਇਸ ਤੋਂ ਬਾਹਰ ਦੇ ਸਤਿਕਾਰਯੋਗ ਦਰਸ਼ਕਾਂ ਨੂੰ ਦਿਲੋਂ ਤੋਹਫ਼ਾ ਦਿੰਦੇ ਹਾਂ। ਚੌਪਾਲ ਐਪ ‘ਤੇ ਪਿਛਲੇ ਸਾਲ ਦੀਆਂ ਵੱਡੀਆਂ ਫ਼ਿਲਮਾਂ ਦਾ ਸਾਰੇ ਆਨੰਦ ਲੈ ਸਕਦੇ ਹਨ। ਇਹਨਾਂ ਖਜ਼ਾਨਿਆਂ ਵਿੱਚੋਂ, “ਬੂਹੇ ਬਾਰੀਆਂ” ਇੱਕ ਖੁਸ਼ਨੁਮਾ ਭੇਂਟ ਹੈ, ਜੋ ਪਰਿਵਾਰਾਂ ਨੂੰ ਇਸ ਦੇ ਸਦੀਵੀ ਸੁਹਜ ਵਿੱਚ ਹਿੱਸਾ ਲੈਣ ਅਤੇ ਸਾਡੇ ਨਾਲ ਕਲਾਸਿਕ ਸਿਨੇਮਾ ਦੀ ਖੁਸ਼ੀ ਵਿੱਚ ਲੀਨ ਹੋਣ ਲਈ ਸੱਦਾ ਦਿੰਦੀ ਹੈ।”

ਚੌਪਾਲ ਸਾਰੀਆਂ ਨਵੀਆਂ ਅਤੇ ਪ੍ਰਸਿੱਧ ਫ਼ਿਲਮਾਂ ਤੇ ਵੈੱਬ ਸੀਰੀਜ਼ ਨੂੰ ਤਿੰਨ ਭਾਸ਼ਾਵਾਂ ਪੰਜਾਬੀ, ਹਰਿਆਣਵੀ ਅਤੇ ਭੋਜਪੁਰੀ ਵਿੱਚ ਲੈ ਕੇ ਆਉਣ ਵਾਲ਼ਾ ਇਕਲੌਤਾ ਪਲੇਟਫਾਰਮ ਹੈ। ਨਵੇਂ ਕੰਟੈਂਟ ਵਿੱਚ ਤੁਫੰਗ, ਸ਼ਿਕਾਰੀ, ਕਲੀ ਜੋਟਾ,ਆਊਟਲਾਅ, ਕੈਰੀ ਆਨ ਜੱਟਾ 3 ਅਤੇ ਹੋਰ ਕਈ ਫ਼ਿਲਮਾਂ ਸ਼ਾਮਿਲ ਹਨ। ਚੌਪਾਲ ਸਭ ਤੋਂ ਵਧੀਆ ਮਨੋਰੰਜਨ ਕਰਨ ਵਾਲਾ ਐਪ ਹੈ ਕਿਉਂਕਿ ਇਹ ਵਿਗਿਆਪਨ-ਮੁਕਤ ਹੈ, ਇਸ ਤੇ ਕੰਟੈਂਟ ਆਫਲਾਈਨ ਅਤੇ ਇੱਕ ਤੋਂ ਜ਼ਿਆਦਾ ਪ੍ਰੋਫਾਈਲਾਂ ਬਣਾ ਕੇ ਬਿਨਾਂ ਕਿਸੇ ਰੁਕਾਵਟ ਤੋਂ ਵਿਸ਼ਵ ਭਰ ਵਿੱਚ ਕਿਤੇ ਵੀ ਵੇਖਿਆ ਜਾ ਸਕਦਾ ਹੈ।

error: Content is protected !!