ਪੰਜਾਬ ਪੁਲਿਸ ‘ਚ ਨੌਕਰੀ ਦਿਵਾਉਣ ਦੇ ਨਾਂਅ ‘ਤੇ ਮਾਰਦੇ ਸੀ ਠੱਗੀ, SP ਤੇ SSP ਦੀਆਂ ਬਣਾ ਕੇ ਬੈਠੇ ਸਨ ਜਾਅਲੀ ਮੋਹਰਾਂ, 4 ਜਣੇ ਕਾਬੂ

ਪੰਜਾਬ ਪੁਲਿਸ ‘ਚ ਨੌਕਰੀ ਦਿਵਾਉਣ ਦੇ ਨਾਂਅ ‘ਤੇ ਮਾਰਦੇ ਸੀ ਠੱਗੀ, SP ਤੇ SSP ਦੀਆਂ ਬਣਾ ਕੇ ਬੈਠੇ ਸਨ ਜਾਅਲੀ ਮੋਹਰਾਂ, 4 ਜਣੇ ਕਾਬੂ

ਵੀਓਪੀ ਬਿਊਰੋ – ਫਰੀਦਕੋਟ ਪੁਲਿਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਭੋਲੇ ਭਾਲੇ ਬੇਰੁਜ਼ਗਾਰ ਨੌਜਵਾਨਾਂ ਨੂੰ ਪੁਲਿਸ ਅਤੇ ਜੁਡੀਸ਼ੀਅਲ ਵਿਭਾਗਾਂ ਵਿਚ ਸਰਕਾਰੀ ਨੌਕਰੀ ਦਵਾਉਣ ਦੇ ਨਾਮ ‘ਤੇ ਠੱਗੀ ਦਾ ਸ਼ਿਕਾਰ ਬਣਾਉਂਦਾ ਸੀ। ਪੁਲਿਸ ਵੱਲੋਂ ਗਿਰਫ਼ਤਾਰ ਲੋਕਾਂ ਤੋਂ ਵੱਖ ਵੱਖ ਅਫਸਰਾਂ ਦੇ 500 ਖਾਲੀ ਫਰਜ਼ੀ ਲੈਟਰ ਪੈਡ, DC, SSP, ਅਤੇ ਜੁਡੀਸ਼ੀਅਲ ਵਿਭਾਗ ਦੇ ਅਧਿਕਾਰੀਆਂ ਦੀਆਂ ਫਰਜ਼ੀ 23 ਮੋਹਰਾਂ, ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੇ ਅਸਲ ਸਰਟੀਫਿਕੇਟ ਅਤੇ 100 ਅਸ਼ਟਾਮ ਬਰਾਮਦ ਕੀਤੇ ਹਨ।

ਪ੍ਰੈੱਸ ਕਾਨਫਰੰਸ ਕਰ ਕੇ SSP ਫਰੀਦਕੋਟ ਹਰਜੀਤ ਸਿੰਘ ਨੇ ਦੱਸਿਆ ਕਿ ਗਿਰੋਹ ਦਾ ਮਾਸਟਰ ਮਾਈਂਡ ਜਗਪਾਲ ਸਿੰਘ ਨਾਮ ਦਾ ਸ਼ਖਸ ਹੈ ਜੋ ਜਿਲ੍ਹੇ ਦੇ ਪਿੰਡ ਪੰਜ ਗਰਾਈਂ ਦਾ ਰਹਿਣ ਵਾਲਾ ਹੈ ਇਹ ਆਪਣੇ ਹੋਰ ਤਿੰਨ ਸਾਥੀਆਂ ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਹੈ ਨਾਲ ਮਿਲ ਕੇ ਫਰੀਦਕੋਟ, ਮੁਕਤਸਰ ਮਾਨਸਾ ਆਦਿ ਜਿਲ੍ਹਿਆ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਪੁਲਿਸ ਅਤੇ ਜੁਡੀਸ਼ੀਅਲ ਵਿਭਾਗ ਵਿਚ ਸਰਕਾਰੀ ਨੌਕਰੀ ਦਵਾਉਣ ਦੇ ਨਾਮ ਤੇ ਹੁਣ ਤੱਕ ਲੱਖਾਂ ਰੁਪਏ ਡਕਾਰ ਚੁੱਕਿਆ ਹੈ।

ਉਹਨਾਂ ਦੱਸਿਆ ਕਿ ਪੁਲਿਸ ਨੂੰ ਇਹਨਾਂ ਖਿਲਾਫ ਇਕ ਸ਼ਿਕਾਇਤ ਮਿਲੀ ਸੀ ਜਿਸ ਦੀ ਪੜਤਾਲ ਦੌਰਾਨ ਕਾਫੀ ਖੁਲਾਸੇ ਹੋਏ ਅਤੇ ਜਗਪਾਲ ਸਿੰਘ ਅਤੇ ਊਸ ਦੇ ਸਾਥੀਆਂ ਨੂੰ ਗਿਰਫ਼ਤਾਰ ਕੀਤਾ ਗਿਆ, ਜਿਨ੍ਹਾਂ ਪਾਸੋ ਪੁਲਿਸ, ਸਿਵਲ ਅਤੇ ਜੁਡੀਸ਼ੀਅਲ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਖਾਲੀ ਫਰਜ਼ੀ ਲੈਟਰ ਪੈਡ ਬਰਾਮਦ ਹੋਏ, ਇਹਨਾਂ ਪਾਸੋਂ ਅਫਸਰਾਂ ਦੀਆਂ ਫਰਜ਼ੀ ਮੋਹਰਾਂ ਅਤੇ ਇਹਨਾਂ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੇ ਦਸਤਾਵੇਜ਼ ਜਿਨ੍ਹਾਂ ਵਿਚ ਅਸਲ ਸਰਟੀਫਿਕੇਟ ਅਤੇ ਅਸ਼ਟਾਮ ਹਨ । ਉਹਨਾਂ ਕਿਹਾ ਕਿ ਇਹਨਾਂ ਨੂੰ ਪੇਸ਼ ਅਦਾਲਤ ਕਰ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ । ਉਹਨਾਂ ਕਿਹਾ ਕਿ ਇਹਨਾਂ ਪਾਸੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

error: Content is protected !!