ਵਿਆਹ ‘ਚ ਮਟਰ-ਪਨੀਰ ਨਾ ਮਿਲਿਆ ਤਾਂ ਬਰਾਤੀਆਂ ਨੇ ਮਚਾਇਆ ਸ਼ੋਰ, ਲੜਕੀ ਵਾਲਿਆਂ ਨੇ ਚਾੜਿਆ ਫੈਂਟਾ, ਪੈਲੇਸ ਬਣ ਗਿਆ ਜੰਗ ਦਾ ਮੈਦਾਨ

ਵਿਆਹ ‘ਚ ਮਟਰ-ਪਨੀਰ ਨਾ ਮਿਲਿਆ ਤਾਂ ਬਰਾਤੀਆਂ ਨੇ ਮਚਾਇਆ ਸ਼ੋਰ, ਲੜਕੀ ਵਾਲਿਆਂ ਨੇ ਚਾੜਿਆ ਫੈਂਟਾ, ਪੈਲੇਸ ਬਣ ਗਿਆ ਜੰਗ ਦਾ ਮੈਦਾਨ

ਜਲੰਧਰ/ਝਾਰਖੰਡ (ਵੀਓਪੀ ਬਿਊਰੋ) ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਵਿਆਹ ਸਮਾਗਮ ਵਿੱਚ ਦੋ ਧਿਰਾਂ ਭਿੜ ਰਹੀਆਂ ਹਨ ਅਤੇ ਇੱਕ ਦੂਜੇ ਉੱਪਰ ਕੁਰਸੀਆਂ ਵਰ੍ਹਾ ਰਹੀਆਂ ਹਨ। ਇਹ ਵੀਡੀਓ ਝਾਰਖੰਡ ਦੀ ਦੱਸੀ ਜਾ ਰਹੀ ਹੈ।

ਦਰਅਸਲ, ਇਸ ਲੜਾਈ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕਈ ਲੋਕ ਇੱਕ-ਦੂਜੇ ‘ਤੇ ਕੁਰਸੀਆਂ ਸੁੱਟਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਕਿਵੇਂ ਵਿਆਹ ਦਾ ਫੰਕਸ਼ਨ ਲੜਾਈ ‘ਚ ਬਦਲ ਗਿਆ।

ਵੀਡੀਓ ਮੁਤਾਬਕ ਲਾੜਾ ਅਤੇ ਲਾੜੀ ਦੇ ਮਹਿਮਾਨ ਆਪਸ ‘ਚ ਭਿੜ ਗਏ। ਮਾਮਲਾ ਪਨੀਰ ਦਾ ਹੈ। ਵਿਆਹ ਵਿੱਚ ਮਟਰ ਪਨੀਰ ਨਾ ਮਿਲਣ ‘ਤੇ ਲੋਕਾਂ ਨੂੰ ਇੰਨਾ ਗੁੱਸਾ ਆਇਆ ਕਿ ਉਹ ਇਕ-ਦੂਜੇ ਨੂੰ ਕੁੱਟਣ ਲੱਗੇ।

ਦੱਸਿਆ ਜਾ ਰਿਹਾ ਹੈ ਕਿ ਬਾਰਾਤ ਦੇ ਕੁਝ ਲੋਕਾਂ ਨੂੰ ਮਟਰ ਪਨੀਰ ਦੀ ਸਬਜ਼ੀ ਨਾ ਮਿਲੀ ਤਾਂ ਉਹ ਵੇਟਰ ਨਾਲ ਬਹਿਸ ਕਰਨ ਲੱਗੇ। ਇੰਨੇ ਨੂੰ ਉੱਥੇ ਲੜਕੀ ਵਾਲਿਆਂ ਵੱਲੋਂ ਕੁਝ ਲੋਕ ਆਏ ਤੇ ਮਾਮਲਾ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਭਰਕ ਬਾਰਾਤ ਵਾਲੇ ਸ਼ੋਰ ਮਚਾਉਣ ਲੱਗੇ। ਇੰਨੇ ਨੂੰ ਹੋਰ ਲੜਕੀ ਵਾਲੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਸ਼ੋਰ ਮਚਾਉਣ ਵਾਲਿਆਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੇਖਦੇ ਹੀ ਦੇਖਦੇ ਵਿਆਹ ਜੰਗ ਦਾ ਮੈਦਾਨ ਬਣ ਗਿਆ।

error: Content is protected !!