“ਰੱਬ ਦੇ ਸਮਾਨ” ਫੇਮ ਗਾਇਕ ਸਤਵਿੰਦਰ ਬੁੱਗਾ ਨੇ ਲਾਈਵ ਦੌਰਾਨ ਡੰਡੇ ਨਾਲ ਕੁੱਟਿਆ ਭਰਾ, ਭਰਜਾਈ ਦੇ ਕ.ਤ.ਲ ਦਾ ਦੋਸ਼ ! ਵੇਖੋ ਵੀਡੀਓ ਵਾਇਰਲ

“ਰੱਬ ਦੇ ਸਮਾਨ” ਫੇਮ ਸਤਵਿੰਦਰ ਬੁੱਗਾ ਨੇ ਲਾਈਵ ਦੌਰਾਨ ਡੰਡੇ ਨਾਲ ਕੁੱਟਿਆ ਭਰਾ, ਭਰਜਾਈ ਦੇ ਕ.ਤ.ਲ ਦਾ ਦੋਸ਼ ! ਵੇਖੋ ਵੀਡੀਓ ਵਾਇਰਲ

ਸ੍ਰੀ ਫਤਿਹਗੜ੍ਹ ਸਾਹਿਬ (ਵੀਓਪੀ ਬਿਊਰੋ)-ਮਸ਼ਹੂਰ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਨੇ ਲਾਈਵ ਦੌਰਾਨ ਆਪਣੇ ਭਰਾ ਉਤੇ ਡੰਡੇ ਨਾਲ ਹਮਲਾ ਕਰ ਦਿੱਤਾ। ਇਹ ਦੋਸ਼ ਲਾਉਂਦਿਆਂ ਉਸ ਦੇ ਵੱਡੇ ਭਰਾ ਦਵਿੰਦਰ ਸਿੰਘ ਨੇ ਉਸ ਦੀ ਪਤਨੀ ਦੀ ਮੌ.ਤ ਲਈ ਵੀ ਸਤਵਿੰਦਰ ਬੁੱਗਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਭਰਾ ਉਤੇ ਡੰਡੇ ਨਾਲ ਹਮਲਾ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ। ਦੂਜੇ ਪਾਸੇ ਸਤਵਿੰਦਰ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਸ ਦੇ ਭਰਾ ਦੀ ਪਤਨੀ ਨੂੰ ਦੌਰੇ ਪੈਂਦੇ ਹਨ ਅਤੇ ਉਹ ਦੌਰੇ ਦੀ ਲਪੇਟ ਵਿੱਚ ਸੀ। ਸਤਵਿੰਦਰ ਦਾ ਆਪਣੇ ਭਰਾ ਦਵਿੰਦਰ ਸਿੰਘ ਨਾਲ ਜ਼ਮੀਨ ਨੂੰ ਲੈ ਕੇ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ।


ਇਸ ਕਾਰਨ ਬੀਤੀ ਰਾਤ ਹੋਈ ਲੜਾਈ ਵਿੱਚ ਉਸਦੀ ਭਰਜਾਈ ਅਮਰਜੀਤ ਕੌਰ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਸਦੇ ਭਰਾ ਦੇ ਪਰਿਵਾਰਕ ਮੈਂਬਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸਤਵਿੰਦਰ ਬੁੱਗਾ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ।
ਸਤਵਿੰਦਰ ਦੇ ਭਰਾ ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਆਪਣੇ ਭਰਾ ਨਾਲ ਜ਼ਮੀਨ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਬੀਤੀ ਰਾਤ ਉਸ ਨੇ ਫਿਰ ਉਸ ਨਾਲ ਬਹਿਸ ਕੀਤੀ ਅਤੇ ਸਤਵਿੰਦਰ ਨੇ ਉਸਦੀ ਪਤਨੀ ਅਮਰਜੀਤ ਕੌਰ ਨੂੰ ਧੱਕਾ ਮਾਰ ਦਿੱਤਾ, ਜਿਸ ਕਾਰਨ ਉਹ ਡਿੱਗ ਪਈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਚੰਡੀਗੜ੍ਹ ਰੈਫਰ ਕਰ ਦਿੱਤਾ।
ਚੰਡੀਗੜ੍ਹ ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਉਸ ਦੀ ਪਤਨੀ ਨੂੰ ਮ੍ਰਿਤਕ ਐਲਾਨ ਦਿੱਤਾ। ਦਵਿੰਦਰ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਦੀ ਮੌਤ ਲਈ ਉਸ ਦਾ ਭਰਾ ਗਾਇਕ ਸਤਵਿੰਦਰ ਬੁੱਗਾ ਜ਼ਿੰਮੇਵਾਰ ਹੈ, ਜਿਸ ਖ਼ਿਲਾਫ਼ ਕੇਸ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਇਹ ਵੀ ਦੋਸ਼ ਲਾਇਆ ਗਿਆ ਕਿ ਪੁਲੀਸ ਬੁੱਗਾ ਦਾ ਸਾਥ ਦੇ ਰਹੀ ਹੈ ਤੇ ਉਸ ਦੀ ਪਤਨੀ ਦੀ ਐਮਐਲਆਰ ਵੀ ਰੱਦ ਨਹੀਂ ਕੀਤੀ ਗਈ।
ਸਤਵਿੰਦਰ ਨੇ ਆਪਣੇ ਭਰਾ ਵੱਲੋਂ ਲਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਜ਼ਮੀਨ ਸਬੰਧੀ ਮਾਮਲਾ ਐਸਡੀਐਮ ਦੀ ਅਦਾਲਤ ਵਿੱਚ ਵਿਚਾਰ ਅਧੀਨ ਹੈ। ਉਸਨੇ ਕਿਸੇ ਨਾਲ ਧੱਕਾ ਨਹੀਂ ਕੀਤਾ। ਜਦੋਂਕਿ ਉਸ ਦੀ ਪਤਨੀ ਨੂੰ ਦੌਰਾ ਪੈ ਗਿਆ ਅਤੇ ਉਸ ਨੇ ਆਤਮ ਹੱਤਿਆ ਕਰ ਲਈ ਅਤੇ ਇਹ ਸਭ ਕੁਝ ਪੁਲਸ ਦੀ ਮੌਜੂਦਗੀ ਵਿਚ ਹੋਇਆ।

error: Content is protected !!