ਸੜਕ ਕੰਢੇ ਸੁੱਤੀ ਪੋਤੀ ਦੀ ਉਮਰ ਦੀ ਮਾਸੂਮ ਨੂੰ ਚੁੱਕ ਕੇ ਲੈ ਗਿਆ 77 ਸਾਲਾ ਵਿਅਕਤੀ, ਬਣਾਇਆ ਹਵ.ਸ ਦਾ ਸ਼ਿਕਾਰ, ਬੱਚੀ ਦੀਆਂ ਚੀਕਾਂ ਸੁਣ ਮਾਪਿਆਂ ਨੂੰ ਪਈ ਹੱਥਾਂ ਪੈਰਾਂ ਦੀ !

ਸੜਕ ਕੰਢੇ ਸੁੱਤੀ ਪੋਤੀ ਦੀ ਉਮਰ ਦੀ ਮਾਸੂਮ ਨੂੰ ਚੁੱਕ ਕੇ ਲੈ ਗਿਆ 77 ਸਾਲਾ ਵਿਅਕਤੀ, ਬਣਾਇਆ ਹਵ.ਸ ਦਾ ਸ਼ਿਕਾਰ, ਬੱਚੀ ਦੀਆਂ ਚੀਕਾਂ ਸੁਣ ਮਾਪਿਆਂ ਨੂੰ ਪਈ ਹੱਥਾਂ ਪੈਰਾਂ ਦੀ !


ਵੀਓਪੀ ਬਿਊਰੋ ਨੈਸ਼ਨਲ-ਉੱਤਰੀ ਕੇਰਲ ਦੇ ਪਲੱਕੜ ਜ਼ਿਲ੍ਹੇ ‘ਚ ਆਪਣੇ ਮਾਤਾ-ਪਿਤਾ ਨਾਲ ਸੜਕ ਕੰਢੇ ਸੌਂ ਰਹੀ ਮਾਸੂਮ ਨਾਬਾਲਿਗਾ ਬੱਚੀ ਨੂੰ 77 ਸਾਲਾ ਇਕ ਬਜ਼ੁਰਗ ਚੁੱਕ ਕੇ ਲੈ ਗਿਆ। ਨੇੜੇ ਹੀ ਸੁੰਨੀ ਥਾਂ ਉਤੇ ਉਸ ਨਾਲ ਮੂੰਹ ਕਾਲਾ ਕਰਨ ਲੱਗਾ। ਬੱਚੀ ਦੀਆਂ ਚੀਕਾਂ ਸੁਣ ਮਾਪੇ ਉਠੇ ਤੇ ਮੁਲਜ਼ਮ ਨੂੰ ਕਾਬੂ ਕਰ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਉਸ ਨੂੰ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ‘ਚ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚੀ ਦੇ ਮਾਤਾ-ਪਿਤਾ ਪ੍ਰਵਾਸੀ ਮਜ਼ਦੂਰ ਹਨ। ਉਸ ਨੇ ਦੱਸਿਆ ਕਿ ਇਹ ਘਟਨਾ ਇੱਥੇ ਕੋਝੀਨਜਾਂਬਰਾ ਪੁਲਸ ਥਾਣਾ ਖੇਤਰ ਦੇ ਨਾਦੁਪੁੰਨੀ ਇਲਾਕੇ ‘ਚ ਬੁੱਧਵਾਰ ਸਵੇਰੇ ਹੋਈ ਅਤੇ ਦੋਸ਼ੀ ਨੂੰ ਤੁਰੰਤ ਫੜ ਲਿਆ ਗਿਆ।


ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਤਾਮਿਲਨਾਡੂ ਦਾ ਇਕ ਪ੍ਰਵਾਸੀ ਮਜ਼ਦੂਰ ਸੀ। ਉਨ੍ਹਾਂ ਨੇ ਇਸ ਸੰਬੰਧ ‘ਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਅਧਿਕਾਰੀ ਨੇ ਦੱਸਿਆ,”ਕੁੜੀ ਆਪਣੇ ਮਾਤਾ-ਪਿਤਾ ਨਾਲ ਸੜਕ ਕਿਨਾਰੇ ਸੌਂ ਰਹੀ ਸੀ। ਘਟਨਾ ਦਾ ਪਤਾ ਉਦੋਂ ਲੱਗਾ, ਜਦੋਂ ਮਾਤਾ-ਪਿਤਾ ਨੇ ਬੱਚੀ ਦੀਆਂ ਚੀਕਾਂ ਸੁਣੀਆਂ। ਉਨ੍ਹਾਂ ਨੇ ਬੱਚੀ ਨੂੰ ਉਸ ਜਗ੍ਹਾ ਤੋਂ ਕੁਝ ਮੀਟਰ ਦੀ ਦੂਰੀ ‘ਤੇ ਦੋਸ਼ੀ ਵਿਅਕਤੀ ਨਾਲ ਵੇਖਿਆ।” ਉਨ੍ਹਾਂ ਦੱਸਿਆ ਕਿ ਮਾਤਾ-ਪਿਤਾ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਦੋਸ਼ੀ ਨੂੰ ਫੜਿਆ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਐੱਫ.ਆਈ.ਆਰ. ਦਰਜ ਕਰ ਕੇ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਫ਼ਿਲਹਾਲ ਪੀੜਤਾ ਦਾ ਇਕ ਸਥਾਨਕ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

error: Content is protected !!