ਪੁਲਿਸ ਤੇ ਗੈਂਗਸਟਰ ‘ਚ ਮੁੱਠਭੇੜ, ਗੈਂਗਸਟਰ ਰਿੰਦਾ ਦਾ ਸਾਥੀ ਕਾਬੂ, ਬਟਾਲਾ ਤੋਂ ਪਿੱਛਾ ਕਰਦੀ ਮੁਹਾਲੀ ਪਹੁੰਚੀ ਪੁਲਿਸ

ਪੁਲਿਸ ਤੇ ਗੈਂਗਸਟਰ ‘ਚ ਮੁੱਠਭੇੜ, ਗੈਂਗਸਟਰ ਰਿੰਦਾ ਦਾ ਸਾਥੀ ਕਾਬੂ, ਬਟਾਲਾ ਤੋਂ ਪਿੱਛਾ ਕਰਦੀ ਮੁਹਾਲੀ ਪਹੁੰਚੀ ਪੁਲਿਸ

ਮੁਹਾਲੀ (ਵੀਓਪੀ ਬਿਊਰੋ) ਮੁਹਾਲੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਬਲੌਂਗੀ ਗਊਸ਼ਾਲਾ ਕੋਲ ਮੁਕਾਬਲੇ ਦੌਰਾਨ CIA Staff ਵੱਲੋਂ ਗੈਂਗਸਟਾਰ ਰਿੰਦਾ ਦੇ ਸਾਥੀ ਨੂੰ ਕਾਬੂ ਕੀਤਾ ਹੈ।

ਪੁਲਿਸ ਦੀ ਕਾਰਵਾਈ ਦੌਰਾਨ ਗੈਂਗਸਟਰ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਹੈ ਅਤੇ ਇਸ ਦੌਰਾਨ ਪੁਲਿਸ ਵੱਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ।

ਇਹ ਸਾਰੀ ਕਾਰਵਾਈ ਮੁਹਾਲੀ ਦੇ ਡੀ ਐਸ ਪੀ ਗੁਰਸ਼ੇਰ ਸਿੰਘ ਸੰਧੂ ਦੀ ਅਗਵਾਈ ‘ਚ ਹੋਈ। DSP ਗੁਰਸ਼ੇਰ ਸੰਧੂ ਦੀ ਅਗਵਾਈ ‘ਚ ਇੰਚਾਰਜ਼ ਸ਼ਿਵ ਕੁਮਾਰ ਵੱਲੋਂ ਅਪ੍ਰੇਸ਼ਨ ਦੌਰਾਨ ਰਿੰਦਾ ਦਾ ਸਾਥੀ ਕਾਬੂ ਆਇਆ ਹੈ।

ਪੁਲਿਸ ਗੁਰਦਾਸਪੁਰ ਦੇ ਬਟਾਲਾ ਤੋਂ ਗੈਂਗਸਟਰ ਸ਼ਰਨਜੀਤ ਸਿੰਘ ਦਾ ਪਿੱਛਾ ਕਰ ਰਹੀ ਸੀ। ਰਸਤੇ ਵਿੱਚ ਸ਼ਰਨਜੀਤ ਸਿੰਘ ਕਈ ਨਾਕੇ ਤੋੜ ਕੇ ਮੋਹਾਲੀ ਪਹੁੰਚ ਗਿਆ। ਇਸ ’ਤੇ ਬਟਾਲਾ ਪੁਲੀਸ ਨੇ ਮੁਹਾਲੀ ਪੁਲੀਸ ਨਾਲ ਸੰਪਰਕ ਕੀਤਾ ਅਤੇ ਫਿਰ ਸੀਆਈਏ ਖਰੜ ਦੀ ਟੀਮ ਨੇ ਪਿੱਛਾ ਕੀਤਾ। ਸੀਆਈਏ ਟੀਮ ਵੱਲੋਂ ਪਿੱਛਾ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਆਪਣੀ ਗੱਡੀ ਬਲੌਂਗੀ ਵੱਲ ਮੋੜ ਲਈ। ਪੁਲੀਸ ਨੂੰ ਪਿੱਛਾ ਕਰਦੀ ਦੇਖ ਮੁਲਜ਼ਮ ਘਬਰਾ ਕੇ ਆਪਣੀ ਕਾਰ ਬਾਲ ਗੋਪਾਲ ਗਊਸ਼ਾਲਾ ਵੱਲ ਲੈ ਗਏ।

ਇਸ ਤੋਂ ਬਾਅਦ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਗੋਲੀਬਾਰੀ ਵਿੱਚ ਇੱਕ ਗੋਲੀ ਸ਼ਰਨਜੀਤ ਸਿੰਘ ਦੀ ਲੱਤ ਵਿੱਚ ਲੱਗੀ। ਸ਼ਰਨਜੀਤ ਖਿਲਾਫ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਦੋ ਕੇਸ ਦਰਜ ਹਨ।

error: Content is protected !!