ਪ੍ਰੇਮਿਕਾ ਦੇ ਗੁਪਤ ਅੰਗਾਂ ਵਿਚ ਪਾ ਦਿੱਤੀਆਂ ਮਿਰਚਾਂ, ਪਹਿਲਾਂ ਹੀ ਵਿਆਹੇ ਪ੍ਰੇਮੀ ਦਾ ਕਾਰਾ

ਪ੍ਰੇਮਿਕਾ ਦੇ ਗੁਪਤ ਅੰਗਾਂ ਵਿਚ ਪਾ ਦਿੱਤੀਆਂ ਮਿਰਚਾਂ, ਪਹਿਲਾਂ ਹੀ ਵਿਆਹੇ ਪ੍ਰੇਮੀ ਦਾ ਕਾਰਾ


ਵੀਓਪੀ ਬਿਊਰੋ, ਨੈਸ਼ਨਲ-ਇਕ ਕੁੜੀ ਨੇ ਆਪਣੇ ਪ੍ਰੇਮੀ ‘ਤੇ ਵਿਆਹ ਦਾ ਵਾਅਦਾ ਕਰ ਕੇ ਜਿਸਮਾਨੀ ਸਬੰਧ ਬਣਾਉਣ ਦਾ ਦੋਸ਼ ਲਗਾਇਆ ਹੈ। ਉਸ ਦਾ ਦੋਸ਼ ਹੈ ਕਿ ਜਿਸ ਆਦਮੀ ਨਾਲ ਉਹ ਪਿਛਲੇ 2 ਸਾਲਾਂ ਤੋਂ ਰਹਿ ਰਹੀ ਹੈ, ਉਸ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟ.ਮਾਰ ਕੀਤੀ ਅਤੇ ਫਿਰ ਉਸ ਦੇ ਨਿੱਜੀ ਅੰਗਾਂ ‘ਤੇ ਮਿਰਚ ਪਾਊਡਰ ਲਾਇਆ। ਪੀੜਤਾ ਦਾ ਦਾਅਵਾ ਹੈ ਕਿ ਉਹ ਆਦਮੀ ਹੁਣ ਦੂਜੀ ਕੁੜੀ ਨਾਲ ਪ੍ਰੇਮ ਸਬੰਧਾਂ ਵਿਚ ਹੈ ਤੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਰਿਹਾ ਹੈ। ਇਹ ਸ਼ਰਮਨਾਕ ਮਾਮਲਾ ਗ੍ਰੇਟਰ ਨੋਇਡਾ ਦੇ ਗੌਰ ਸਿਟੀ ਤੋਂ ਸਾਹਮਣੇ ਆਇਆ ਹੈ।


ਇਕ ਮੀਡੀਆ ਹਾਊਸ ਵੱਲੋਂ ਚਲਾਈ ਗਈ ਖਬਰ ਮੁਤਾਬਕ ਵਿਆਹ ਦਾ ਦਬਾਅ ਬਣਾਉਣ ‘ਤੇ ਪੀੜਤਾ ਅਤੇ ਉਸ ਦੇ ਪ੍ਰੇਮੀ ਵਿਚਾਲੇ ਇਸ ਗੱਲ ਨੂੰ ਲੈ ਕੇ ਵਿਵਾਦ ਹੋਇਆ। ਔਰਤ ਨੇ ਬਿਸਰਖ ਕੋਤਵਾਲੀ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਨਾਲ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਪੁਲਿਸ ਘਟਨਾ ਨਾਲ ਜੁੜੇ ਤੱਥਾਂ ਦਾ ਪਤਾ ਲਗਾਉਣ ਲਈ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਸੂਰਤ ‘ਚ ਵੀ ਇਕ ਵਿਅਕਤੀ ‘ਤੇ ਉਸ ਔਰਤ ਨਾਲ ਜਬਰ ਜ਼ਨਾਹ ਅਤੇ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਲਗਾਇਆ ਸੀ, ਜਿਸ ਨਾਲ ਉਸ ਦੇ ਸੰਬੰਧ ਸਨ। ਪੀੜਤਾ ਨੂੰ ਹਸਪਤਾਲ ‘ਚ ਦਾਖ਼ਲ ਕਰਵਾਉਣਾ ਪਿਆ ਸੀ, ਕਿਉਂਕਿ ਦੋਸ਼ੀ ਨੇ ਉਸ ਦੇ ਨਿੱਜੀ ਅੰਗਾਂ ‘ਚ ਮਿਰਚਾਂ ਭਰ ਦਿੱਤੀਆਂ ਸਨ। ਮੁਲਜ਼ਮ ਪਹਿਲਾਂ ਤੋਂ ਹੀ ਵਿਆਹਿਆ ਸੀ ਅਤੇ ਉਸ ਦੀ ਪਤਨੀ ਦੂਜੇ ਪਿੰਡ ‘ਚ ਵੱਖ ਰਹਿ ਰਹੀ ਸੀ। ਉਸ ਨੇ ਔਰਤ ਨੂੰ ਰਿਸ਼ਤੇ ‘ਚ ਫਸਾਇਆ, ਜੋ ਉਦੋਂ ਤੱਕ ਝੂਠ ਬੋਲਦਾ ਰਿਹਾ, ਜਦੋਂ ਤੱਕ ਉਸ ਨੂੰ ਉਸ ਦੀ ਸੱਚਾਈ ਦਾ ਪਤਾ ਨਹੀਂ ਲੱਗ ਗਿਆ।

error: Content is protected !!