ਮਾਪਿਆਂ ਦੇ ਸੁਪਨੇ ਪੂਰੇ ਕਰਨ ਕੈਨੇਡਾ ਗਏ 28 ਸਾਲਾ ਪੰਜਾਬੀ ਨੌਜਵਾਨ ਦੀ ਮੌ.ਤ

ਮਾਪਿਆਂ ਦੇ ਸੁਪਨੇ ਪੂਰੇ ਕਰਨ ਕੈਨੇਡਾ ਗਏ 28 ਸਾਲਾ ਪੰਜਾਬੀ ਨੌਜਵਾਨ ਦੀ ਮੌ.ਤ

ਸੰਗਰੂਰ (ਵੀਓਪੀ ਬਿਊਰੋ) ਕੈਨੇਡਾ ਵਿੱਚ ਪੰਜਾਬੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਨੌਜਵਾਨ ਪੀੜੀ ਵੀ ਕੈਨੇਡਾ ਜਾਣ ਲਈ ਉਤਾਵਲੀ ਰਹਿੰਦੀ ਹੈ ਅਤੇ ਮਾਪੇ ਵੀ ਕਰਜਾ ਚੁੱਕ ਕੇ ਸੁਪਨੇ ਪੂਰੇ ਕਰਨ ਲਈ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ। ਪਰ ਕਈ ਵਾਰ ਇਕ ਬੁਰੀ ਖਬਰ ਸੁਪਨੇ ਤੋੜ ਦਿੰਦੀ ਹੈ। ਅਜਿਹੀ ਹੀ ਸੋਗਮਈ ਖਬਰ ਸਾਹਮਣੇ ਆਈ ਹੈ ਸੰਗਰੂਰ ਜ਼ਿਲ੍ਹੇ ਤੋਂ, ਜਿੱਥੇ ਦੇ ਇਕ ਨੌਜਵਾਨ ਦੀ ਕੈਨੇਡਾ ਵਿੱਚ ਮੌਤ ਹੋ ਗਈ।


ਜਾਣਕਾਰੀ ਮੁਤਾਬਕ ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ ਰਹਿੰਦੇ ਜਿਲ੍ਹਾ ਸੰਗਰੂਰ ਦੇ 28 ਸਾਲਾ ਨੌਜਵਾਨ ਯੁਗਵੀਰ ਕਰਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਾਰਕੀਟ ਕਮੇਟੀ ਸੰਗਰੂਰ ਦੇ ਸਾਬਕਾ ਚੇਅਰਮੈਨ ਰਹੇ ਰਣਧੀਰ ਸਿੰਘ ਕਾਕਾ ਸਾਰੋਂ ਦਾ ਪੁੱਤਰ ਸੀ।

ਮ੍ਰਿਤਕ ਦਾ ਪਿਤਾ ਅਰੁਣਧੀਰ ਸਿੰਘ ਕਾਕਾ ਸ਼੍ਰੋਮਣੀ ਅਕਾਲੀ ਦਲ ਦਾ ਸਰਕਲ ਪ੍ਰਧਾਨ ਰਹਿ ਚੁੱਕਾ ਹੈ। ਪਿੰਡ ਰਹਿੰਦੇ ਦਾਦਾ ਜੀ ਦਾ ਰੋ ਰੋ ਬੁਰਾ ਹਾਲ ਹੋਇਆ ਹੈ। ਮ੍ਰਿਤਕ ਦੇ ਮਾਤਾ ਪਿਤਾ ਕੁਝ ਸਮੇਂ ਤੋਂ ਕੈਨੇਡਾ ਆਪਣੇ ਪੁੱਤ ਕੋਲ ਹੀ ਗਏ ਹੋਏ ਸਨ।

ਮ੍ਰਿਤਕ ਨੌਜਵਾਨ ਪੜ੍ਹਾਈ ਕਰਨ ਲਈ ਕੁਝ ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਹੁਣ ਉਸਦੇ ਮਾਤਾ ਪਿਤਾ ਵੀ ਉਸ ਕੋਲ ਕੈਨੇਡਾ ਰਹਿੰਦੇ ਹਨ।

error: Content is protected !!