ਚੱਲਦੀ ਸੁਣਵਾਈ ਦੌਰਾਨ ਜੱਜ ਨੂੰ ਕੁਰਸੀ ਤੋਂ ਸੁੱਟ ਲਿਆ ਹੇਠਾਂ, ਕਰ ਦਿੱਤੀ ਮੁੱਕਿਆਂ ਦੀ ਬਰਸਾਤ…

ਚੱਲਦੀ ਸੁਣਵਾਈ ਦੌਰਾਨ ਜੱਜ ਨੂੰ ਕੁਰਸੀ ਤੋਂ ਸੁੱਟ ਲਿਆ ਹੇਠਾਂ, ਕਰ ਦਿੱਤੀ ਮੁੱਕਿਆਂ ਦੀ ਬਰਸਾਤ…


ਵੀਓਪੀ ਬਿਊਰੋ, ਇੰਟਰਨੈਸ਼ਨਲ-ਅਦਾਲਤ ਵਿਚ ਚਲਦੀ ਸੁਣਵਾਈ ਵਿਚ ਇਕ ਮੁਲਜ਼ਮ ਨੇ ਜੱਜ ਨੂੰ ਕੁਰਸੀ ਤੋਂ ਹੇਠਾਂ ਸੁੱਟ ਲਿਆ ਤੇ ਮੁੱਕਿਆਂ ਦੀ ਬਰਸਾਤ ਕਰ ਦਿੱਤੀ। ਇਹ ਮਾਮਲਾ ਅਮਰੀਕਾ ਦੇ ਨੇਵਾਦਾ ਸੂਬੇ ਦੀ ਅਦਾਲਤ ਵਿਚ ਸਾਹਮਣੇ ਆਇਆ।ਸੁਣਵਾਈ ਦੌਰਾਨ ਫੈਸਲਾ ਸੁਣਾਉਂਦੇ ਸਮੇਂ ਇਕ ਮਹਿਲਾ ਜੱਜ ਉਤੇ ਮੁਲਜ਼ਮ ਨੇ ਹਮਲਾ ਕਰ ਦਿੱਤਾ। ਇਹ ਪੂਰੀ ਘਟਨਾ ਕੈਮਰੇ ਵਿਚ ਕੈਦ ਹੋ ਗਈ ਅਤੇ ਹੁਣ ਇਸ ਦੀ ਵੀਡੀਓ ਵਾਇਰਲ ਹੋ ਗਈ ਹੈ।ਅਦਾਲਤ ਦੇ ਕਮਰੇ ’ਚ ਹੋਈ ਹਿੰਸਾ ਦੀ ਇਸ ਵਾਰਦਾਤ ਦਾ ਵੀਡੀਓ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਨਸ਼ਰ ਹੋ ਰਿਹਾ ਹੈ।

ਮੁਲਜ਼ਮ ਡਿਓਬਰਾ ਡਿਲੋਨ ਰੈਡੇਨ (30) ਨੇ ਕਲਾਰਕ ਕਾਊਂਟੀ ਜ਼ਿਲ੍ਹਾ ਜੱਜ ਮੈਰੀ ਕੇਯ ਹੋਲਥਸ ’ਤੇ ਹਮਲਾ ਕੀਤਾ ਜੋ ਆਪਣੀ ਕੁਰਸੀ ਤੋਂ ਡਿੱਗ ਪਈ ਅਤੇ ਉਸ ਦਾ ਸਿਰ ਪਿੱਛੇ ਕੰਧ ਨਾਲ ਜਾ ਟਕਰਾਇਆ। ਉਸ ਨੂੰ ਕੁਝ ਸੱਟਾਂ ਲੱਗੀਆਂ ਹਨ। ਜੱਜ ਨੂੰ ਬਚਾਉਣ ਆਏ ਮਾਰਸ਼ਲ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਹਸਪਤਾਲ ਦਾਖ਼ਲ ਕਰਾਉਣਾ ਪਿਆ ਹੈ। ਮੁਲਜ਼ਮ ਨੂੰ ਹਮਲੇ ਦੇ ਤੁਰਤ ਮਗਰੋਂ ਅਦਾਲਤ ਤੇ ਜੇਲ੍ਹ ਅਫ਼ਸਰਾਂ ਵੱਲੋਂ ਜ਼ਮੀਨ ’ਤੇ ਸੁੱਟ ਲਿਆ ਗਿਆ ਅਤੇ ਉਨ੍ਹਾਂ ’ਚੋਂ ਕੁਝ ਉਸ ਨੂੰ ਮੁੱਕੇ ਮਾਰਦੇ ਦਿਖਾਈ ਦੇ ਰਹੇ ਹਨ। ਉਸ ਨੂੰ ਗ੍ਰਿਫ਼ਤਾਰ ਕਰਕੇ ਕਲਾਰਕ ਕਾਊਂਟੀ ਡਿਟੈਨਸ਼ਨ ਸੈਂਟਰ ’ਚ ਬੰਦ ਕਰ ਦਿੱਤਾ ਗਿਆ ਹੈ। ਉਸ ’ਤੇ ਜੱਜ ਤੇ ਅਦਾਲਤ ਦੇ ਅਧਿਕਾਰੀਆਂ ’ਤੇ ਹਮਲੇ ਕਰਨ ਦੇ ਨਵੇਂ ਦੋਸ਼ ਲੱਗੇ ਹਨ।

error: Content is protected !!