ਹੱਤਿ.ਆ ਮਗਰੋਂ ਲਾ.ਸ਼ ਨਾਲ ਕੀਤਾ ਬਲਾ.ਤਕਾਰ, ਰੌਲਾ ਪਾਉਣ ਉਤੇ ਚਾਰ ਸਾਲਾ ਬੱਚੀ ਦਾ ਘੁੱਟ ਦਿੱਤਾ ਸੀ ਗਲਾ, ਬੈਡ ਵਿਚ ਲਾਸ਼ ਲੁਕੋ ਕੇ ਫ਼ਰਾਰ ਹੋਣ ਵਾਲਾ ਨੇਪਾਲ ਤੋਂ ਗ੍ਰਿਫ਼.ਤਾਰ

ਹੱਤਿ.ਆ ਮਗਰੋਂ ਲਾ.ਸ਼ ਨਾਲ ਕੀਤਾ ਬਲਾ.ਤਕਾਰ, ਰੌਲਾ ਪਾਉਣ ਉਤੇ ਚਾਰ ਸਾਲਾ ਬੱਚੀ ਦਾ ਘੁੱਟ ਦਿੱਤਾ ਸੀ ਗਲਾ, ਬੈਡ ਵਿਚ ਲਾਸ਼ ਲੁਕੋ ਕੇ ਫ਼ਰਾਰ ਹੋਣ ਵਾਲਾ ਨੇਪਾਲ ਤੋਂ ਗ੍ਰਿਫ਼.ਤਾਰ


ਵੀਓਪੀ ਬਿਊਰੋ, ਲੁਧਿਆਣਾ-ਲੁਧਿਆਣਾ ‘ਚ 4 ਸਾਲਾ ਬੱਚੀ ਨਾਲ ਬਲਾ.ਤਕਾਰ ਅਤੇ ਕ.ਤ.ਲ ਦੇ ਮੁਲਜ਼ਮ ਸੋਨੂੰ ਨੂੰ ਨੇਪਾਲ ਬਾਰਡਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫੜੇ ਜਾਣ ਤੋਂ ਬਾਅਦ ਸੋਨੂੰ ਨੇ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਸ਼ਰਾਬ ਦੇ ਨਸ਼ੇ ਵਿਚ ਸੀ। ਉਹ ਸ਼ਰਾਬ ਪੀ ਕੇ ਲੜਕੀ ਨੂੰ ਨਾਲ ਲੈ ਗਿਆ। ਜਦੋਂ ਉਸ ਨੇ ਲੜਕੀ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਚੀਕਣ ਲੱਗੀ। ਇਸ ਲਈ ਉਸ ਦਾ ਗਲਾ ਘੁੱਟ ਕੇ ਕ.ਤ.ਲ ਕਰ ਦਿੱਤਾ। ਇਸ ਤੋਂ ਬਾਅਦ ਉਸ ਦੀ ਲਾਸ਼ ਨਾਲ ਬਲਾਤ.ਕਾਰ ਕੀਤਾ ਗਿਆ।
ਇਹ ਘਟਨਾ ਲੁਧਿਆਣਾ ‘ਚ 19 ਦਿਨ ਪਹਿਲਾਂ ਕੀਤੀ ਗਈ ਸੀ। ਪੁਲਿਸ ਨੇ ਮੁਲਜ਼ਮ ‘ਤੇ 2 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ। ਇਸ ਦੇ ਨਾਲ ਹੀ ਥਾਣਾ ਡਾਬਾ ਦੀ ਪੁਲਿਸ ਨੇ ਮੁਲਜ਼ਮ ਸੋਨੂੰ ਵਾਸੀ ਫਤਿਹਪੁਰ ਉੱਤਰ ਪ੍ਰਦੇਸ਼ ਦੀ ਤਸਵੀਰ ਕਈ ਜਨਤਕ ਥਾਵਾਂ ‘ਤੇ ਲਗਾ ਦਿੱਤੀ ਸੀ।

ਮੁਲਜ਼ਮਾਂ ਖ਼ਿਲਾਫ਼ ਥਾਣਾ ਡਾਬਾ ਵਿੱਚ ਧਾਰਾ 302, 376ਏ, 376ਏਬੀ, ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। 19 ਦਿਨ ਪਹਿਲਾਂ ਮੁਲਜ਼ਮ ਨੇ 4 ਸਾਲ ਦੀ ਬੱਚੀ ਦਾ ਕ.ਤ.ਲ ਕਰ ਦਿੱਤਾ ਸੀ, ਲਾ.ਸ਼ ਨੂੰ ਬੈੱਡ ਬਾਕਸ ‘ਚ ਛੱਡ ਕੇ ਫਰਾਰ ਹੋ ਗਏ ਸਨ। ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਲੜਕੀ ਦੀ ਗਲਾ ਘੁੱਟ ਕੇ ਹੱਤਿ.ਆ ਕੀਤੀ ਗਈ ਸੀ। ਡਾਕਟਰਾਂ ਨੂੰ ਬੱਚੀ ਦੇ ਗੁਪਤ ਅੰਗਾਂ ‘ਚ ਵੀ ਖੂਨ ਵਹਿ ਰਿਹਾ ਸੀ, ਜਿਸ ਤੋਂ ਬਾਅਦ ਸੈਂਪਲ ਜਾਂਚ ਲਈ ਭੇਜੇ ਗਏ ਸਨ। 28 ਦਸੰਬਰ ਨੂੰ ਸੋਨੂੰ ਲੜਕੀ ਨੂੰ ਉਸ ਦੀ ਦਾਦੀ ਦੀ ਚਾਹ ਦੀ ਦੁਕਾਨ ਤੋਂ ਕੁਝ ਲੈਣ ਦੇ ਬਹਾਨੇ ਲੈ ਗਿਆ। ਇਸ ਤੋਂ ਬਾਅਦ ਲੜਕੀ ਦਾ ਕੋਈ ਸੁਰਾਗ ਨਹੀਂ ਮਿਲਿਆ।ਲੜਕੀ ਦੁਪਹਿਰ ਤੱਕ ਘਰ ਨਾ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਆਸ-ਪਾਸ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਜਦੋਂ ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਸੋਨੂੰ ਲੜਕੀ ਦਾ ਹੱਥ ਫੜ ਕੇ ਕਮਰੇ ਵਿੱਚ ਲੈ ਗਿਆ। ਜਿਸ ਤੋਂ ਬਾਅਦ ਪੁਲਿਸ ਅਤੇ ਪਰਿਵਾਰ ਵਾਲੇ ਸੋਨੂੰ ਦੇ ਕਮਰੇ ‘ਚ ਪਹੁੰਚੇ ਅਤੇ ਬੱਚੀ ਦੀ ਲਾਸ਼ ਬੈੱਡ ਬਾਕਸ ‘ਚ ਪਈ ਮਿਲੀ। ਮੁਲਜ਼ਮ ਸੋਨੂੰ ਦੀ ਗ੍ਰਿਫ਼.ਤਾਰੀ ਨਾ ਹੋਣ ਤੋਂ ਨਾਰਾਜ਼ ਲੜਕੀ ਦੇ ਪਰਿਵਾਰ ਵਾਲਿਆਂ ਨੇ ਆਜ਼ਾਦ ਥਾਣੇ ਦੇ ਬਾਹਰ ਧਰਨਾ ਦਿੱਤਾ। ਇਸ ਤੋਂ ਬਾਅਦ, ਪੁਲਿਸ ਨੇ ਸੋਨੂੰ ‘ਤੇ 2 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਹਾਲਾਂਕਿ ਹੁਣ ਪੁਲਿਸ ਨੇ ਨੇਪਾਲ ਤੋਂ ਸੋਨੂੰ ਨੂੰ ਫੜ ਲਿਆ ਹੈ।

error: Content is protected !!