Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
January
26
ਜੁੜਨ ਜਾ ਰਹੇ ਸੀ ਦੋ ਸਿਰ, ਚਾਰ ਬੱਚਿਆਂ ਦੀ ਮਾਂ ਨੇ ਪਾ ਦਿੱਤਾ ਰੰਗ ਚ ਭੰਗ, ਕਿਹਾ, ਰੋਕੋ ਵਿਆਹ, ਇਹ ਮੁੰਡਾ ਮੇਰੇ ਨਾਲ ਹੈ ਰਿਲੇਸ਼ਨ ਵਿਚ, ਕੁੜੀ ਮੁੰਡੇ ਵਾਲਿਆਂ ਚ ਭੜਥੂ ਪਾ ਆਪ ਹੋਈ ਫਰਾਰ…!
Crime
Latest News
Punjab
ਜੁੜਨ ਜਾ ਰਹੇ ਸੀ ਦੋ ਸਿਰ, ਚਾਰ ਬੱਚਿਆਂ ਦੀ ਮਾਂ ਨੇ ਪਾ ਦਿੱਤਾ ਰੰਗ ਚ ਭੰਗ, ਕਿਹਾ, ਰੋਕੋ ਵਿਆਹ, ਇਹ ਮੁੰਡਾ ਮੇਰੇ ਨਾਲ ਹੈ ਰਿਲੇਸ਼ਨ ਵਿਚ, ਕੁੜੀ ਮੁੰਡੇ ਵਾਲਿਆਂ ਚ ਭੜਥੂ ਪਾ ਆਪ ਹੋਈ ਫਰਾਰ…!
January 26, 2024
Voice of Punjab
ਜੁੜਨ ਜਾ ਰਹੇ ਸੀ ਦੋ ਸਿਰ, ਚਾਰ ਬੱਚਿਆਂ ਦੀ ਮਾਂ ਨੇ ਪਾ ਦਿੱਤਾ ਰੰਗ ਚ ਭੰਗ, ਕਿਹਾ, ਰੋਕੋ ਵਿਆਹ, ਇਹ ਮੁੰਡਾ ਮੇਰੇ ਨਾਲ ਹੈ ਰਿਲੇਸ਼ਨ ਵਿਚ, ਕੁੜੀ ਮੁੰਡੇ ਵਾਲਿਆਂ ਚ ਭੜਥੂ ਪਾ ਆਪ ਹੋਈ ਫਰਾਰ…!
ਵੀਓਪੀ ਬਿਊਰੋ, ਬਟਾਲਾ :ਨੇੜਲੇ ਇਲਾਕੇ ਵਿਚ ਇਕ ਗੁਰਦੁਆਰੇ ’ਚ ਚਾਰ ਬੱਚਿਆਂ ਦੀ ਮਾਂ ਨੇ ਆਪਣੇ ਪ੍ਰੇਮੀ ਦੇ ਵਿਆਹ ਵਿਚ ਹੰਗਾਮਾ ਕਰ ਦਿੱਤਾ। ਆਨੰਦ ਕਾਰਜ ਰੁਕਵਾ ਕੇ ਕੁੜੀ ਤੇ ਮੁੰਡੇ ਦੇ ਪਰਿਵਾਰਾਂ ਵਿਚ ਭੜਥੂ ਪਾ ਦਿੱਤਾ। ਇਸ ਮਾਮਲੇ ਦੀ ਇਲਾਕੇ ’ਚ ਖ਼ੂਬ ਚਰਚਾ ਹੋ ਰਹੀ ਹੈ। ਉਧਰ ਉਕਤ ਮਾਮਲੇ ਨੂੰ ਲੈ ਕੇ ਲੜਕੀ ਦਾ ਪਰਿਵਾਰ ਥਾਣਾ ਰੰਗੜ ਨੰਗਲ ਦੀ ਪੁਲਿਸ ਕੋਲ ਪੁੱਜ ਗਿਆ।
ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਦੀ ਇਕ ਲੜਕੀ ਦਾ ਵਿਆਹ ਬਟਾਲਾ ਦੇ ਨਜ਼ਦੀਕੀ ਪਿੰਡ ਦੇ ਨੌਜਵਾਨ ਨਾਲ ਹੋਣ ਜਾ ਰਿਹਾ ਸੀ। ਜਦ ਆਨੰਦ ਕਾਰਜ ਸ਼ੁਰੂ ਹੋਣ ਲੱਗਾ ਤਾਂ ਵਿਆਹ ਵਾਲੇ ਲੜਕੇ ਦੀ ਚਾਰ ਬੱਚਿਆਂ ਦੀ ਮਾਂ ਪ੍ਰੇਮਿਕਾ ਨੇ ਆ ਕੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਨੂੰ ਆਨੰਦ ਕਾਰਜ ਕਰਨ ਤੋਂ ਰੋਕ ਦਿੱਤਾ ਅਤੇ ਕਿਹਾ ਕਿ ਉਕਤ ਲੜਕਾ ਉਸ ਨਾਲ ਕੁਝ ਸਮੇਂ ਤੋਂ ਰਿਲੇਸ਼ਨ ’ਚ ਰਹਿ ਰਿਹਾ ਹੈ ਅਤੇ ਉਸ ਨੇ ਉਸ ਨੂੰ ਵਿਆਹ ਕਰਵਾਉਣ ਦਾ ਲਾਰਾ ਲਾਇਆ ਹੋਇਆ ਹੈ। ਪ੍ਰੇਮਿਕਾ ਵੱਲੋਂ ਜਦ ਗ੍ਰੰਥੀ ਸਿੰਘ ਨੂੰ ਸਾਰੇ ਸਬੰਧਾਂ ਬਾਰੇ ਜਾਣਕਾਰੀ ਦੇ ਦਿੱਤੀ ਤਾਂ ਗ੍ਰੰਥੀ ਸਿੰਘ ਨੇ ਆਨੰਦ ਕਾਰਜ ਕਰਨ ਤੋਂ ਨਾਂਹ ਕਰ ਦਿੱਤੀ ਜਿਸ ਤੋਂ ਬਾਅਦ ਲੜਕੀ ਅਤੇ ਲੜਕੇ ਦੇ ਪਰਿਵਾਰ ’ਚ ਕਾਫ਼ੀ ਖਿੱਚੋਤਾਣ ਸ਼ੁਰੂ ਹੋ ਗਈ।
ਉਧਰ, ਇਸ ਮਾਮਲੇ ਨੂੰ ਲੈ ਕੇ ਲੜਕੀ ਦੇ ਪਰਿਵਾਰ ਨੂੰ ਭਾਰੀ ਸਦਮਾ ਲੱਗਾ ਅਤੇ ਉਨ੍ਹਾਂ ਨੇ ਇਸ ਸਬੰਧੀ ਥਾਣਾ ਰੰਗੜ ਨੰਗਲ ਦੀ ਪੁਲਿਸ ਨੂੰ ਇਨਸਾਫ਼ ਲਈ ਅਪੀਲ ਕੀਤੀ। ਇੱਥੇ ਦਿਲਚਸਪ ਪਹਿਲੂ ਇਹ ਵੀ ਰਿਹਾ ਕਿ ਜਦ ਲੜਕਾ ਅਤੇ ਲੜਕੀ ਦਾ ਪਰਿਵਾਰ ਆਪਸ ’ਚ ਬਹਿਸ ਰਹੇ ਸਨ ਤਾਂ ਲੜਕੇ ਦੀ ਵਿਆਹੁਤਾ ਪੇ੍ਰਮਿਕਾ ਉਥੋਂ ਰਫੂਚੱਕਰ ਹੋ ਗਈ।
ਜਾਣਕਾਰੀ ਅਨੁਸਾਰ ਪੁਲਿਸ ਨੇ ਲੜਕੇ ਤੇ ਲੜਕੀ ਦੇ ਪਰਿਵਾਰ ਨੂੰ ਬਿਠਾ ਕੇ ਮਸਲਾ ਸੁਲਝਾ ਦਿੱਤਾ ਹੈ। ਲੜਕੀ ਦੇ ਪਰਿਵਾਰ ਨੇ ਉਕਤ ਲੜਕੇ ਨਾਲ ਆਪਣੀ ਲੜਕੀ ਦਾ ਵਿਆਹ ਕਰਨ ਤੋਂ ਸਾਫ ਮਨ੍ਹਾਂ ਕਰ ਦਿੱਤਾ। ਇਸ ਘਟਨਾਕ੍ਰਮ ਦੀ ਇਲਾਕੇ ’ਚ ਪੂਰੀ ਚਰਚਾ ਹੋ ਰਹੀ ਹੈ।
ਔਰਤ ਨੇ ਦੱਸਿਆ ਕਿ 5 ਸਾਲ ਤੋਂ ਉਹ ਰਿਲੇਸ਼ਨ ਵਿੱਚ ਰਹਿ ਰਹੀ ਹੈ। ਉਹ ਇਕੋ ਹੀ ਸੱਭਿਆਚਾਰ ਗਰੁੱਪ ਵਿੱਚ ਕੰਮ ਕਰਦੇ ਹਾਂ ਅਤੇ ਇਸ ਨੂੰ ਪਤਾ ਹੁੰਦਿਆਂ ਹੋਇਆ ਕਿ ਮੈਂ ਵਿਆਹੀ ਹੋਈ ਆ ਫਿਰ ਵੀ ਇਸ ਨੇ ਮੈਨੂੰ ਪ੍ਰਪੋਸ ਕੀਤਾ ਜਿਸ ਤੋਂ ਬਾਅਦ ਅਸੀਂ ਦੋਸਤ ਬਣ ਗਏ ਅਤੇ ਅਕਸਰ ਇਹ ਮੇਰੇ ਘਰ ਦਿਨ ਰਾਤ ਆਉਂਦਾ ਰਹਿੰਦਾ ਸੀ। ਮੇਰੇ ਨਾਲ ਸ਼ਰੀਰਕ ਸਬੰਧ ਬਣਾਉਂਦਾ ਸੀ ਅਤੇ ਵਿਆਹ ਦੇ ਵਾਦੇ ਕਰਦਾ ਸੀ ਕਿ ਮੈਂ ਕੋਈ ਨਾ ਘਰਦਿਆਂ ਦੀ ਮਰਜੀ ਤੋਂ ਬਾਹਰ ਜਾਕੇ ਤੇਰੇ ਨਾਲ ਵਿਆਹ ਕਰਾਂਗਾ। ਅੱਜ ਜਦ ਪਤਾ ਲੱਗਾ ਕਿ ਉਹ ਵਿਆਹ ਕਰਵਾ ਰਿਹਾ ਹੈ ਤਾਂ ਮੈਂ ਉਸਦਾ ਵਿਆਹ ਤੜਵਾਉਣ ਆਈ ਹਾਂ ਤਾਂ ਜੋ ਕਿਸੇ ਹੋਰ ਦੀ ਜ਼ਿੰਦਗੀ ਬਰਬਾਦ ਨਾ ਕਰ ਸਕੇ |
ਦੂਜੇ ਪਾਸੇ ਲੜਕੇ ਦੀ ਮਾਂ ਅਤੇ ਉਸਦੀ ਭੈਣ ਨੇ ਕਿਹਾ ਕਿ 4 ਬੱਚਿਆਂ ਦੀ ਮਾਂ ਹੈ। ਪਹਿਲਾ ਵੀ ਇਹ ਸਾਡੇ ਘਰ ਆਈ ਸੀ। ਉਸ ਵੈਲੇ ਵੀ ਇਸਨੂੰ ਕਿਹਾ ਸੀ ਕਿ ਤੁੰ ਵਿਆਹੀ ਹੋਈ ਹੈਂ ।ਤੇਰਾ ਘਰਵਾਲਾ ਜਿੰਦਾ ਹੈ ਤੁੰ ਉਸ ਨਾਲ ਰਹਿ ਰਹੀ ਹੈਂ। ਸਾਡੇ ਲੜਕੇ ਨੂੰ ਛੱਡ ਦੇ ,ਵਿਆਹ ਨਹੀਂ ਹੋ ਸਕਦਾ। ਉਸ ਵੈਲੇ ਵੀ ਇਸ ਵਲੋਂ ਸਾਡੇ ਲੜਕੇ ਉਤੇ ਗ਼ਲਤ ਆਰੋਪ ਲਾਕੇ ਥਾਣੇ ਸ਼ਿਕਾਇਤ ਦਿੱਤੀ ਗਈ ਸੀ। ਅੱਜ ਵੀ ਆਪਣੇ ਬੱਚਿਆਂ ਨੂੰ ਆਪਣੇ ਨਾਲ ਗੁਰਦਵਾਰਾ ਸਾਹਿਬ ਲੈਕੇ ਆਈ ਹੈ ਜਿਥੇ ਸਾਡੇ ਲੜਕੇ ਦਾ ਵਿਆਹ ਹੋ ਰਿਹਾ ਹੈ ਤਾਂ ਜੋ ਵਿਆਹ ਤੁੜਵਾ ਸਕੇ |
Post navigation
ਪਤੀ ਦੇ ਲਾਪਤਾ ਹੋਣ ਦੀ ਅਫਵਾਹ ਫੈਲਾ ਪ੍ਰੇਮੀ ਨਾਲ ਰਹਿਣ ਲੱਗੀ, ਗੁਪਤ ਤਰੀਕੇ ਨਾਲ ਪੁਲਿਸ ਨੇ ਕੀਤੀ ਜਾਂਚ ਤਾਂ ਘਿਨੌਣੀ ਕਰਤੂਤ ਦਾ ਹੋਇਆ ਖੁਲਾਸਾ
ਅਸ਼ਲੀਲ ਵੀਡੀਓਜ਼ ਤੇ ਫੋਟੋਜ਼ ਪਾ ਦਿੱਤੀਆਂ ਇੰਸਟਾਗ੍ਰਾਮ ‘ਤੇ, ਵਿਆਹ ਤੋਂ ਤਿੰਨ ਮਹੀਨੇ ਬਾਅਦ ਹੀ ਪਤੀ-ਪਤਨੀ ਨੇ ਕਰ ਲਈ ਖੁਦ.ਕੁਸ਼ੀ, ਮੁਲਜ਼ਮ ਗ੍ਰਿਫ਼.ਤਾਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us